ਸੇਵਾ ਭਾਰਤੀ ਵੱਲੋਂ 125 ਲੋੜਵੰਦ ਪਰਿਵਾਰਾਂ ਨੂੰ ਮੋਟੇ ਕੱਪੜੇ ਤੇ ਕੰਬਲ ਵੰਡੇ ਸੇਵਾ ਭਾਰਤੀ ਵੱਲੋਂ 125 ਲੋੜਵੰਦ ਪਰਿਵਾਰਾਂ ਨੂੰ ਗਰਮ ਕੱਪੜੇ ਤੇ ਕੰਬਲ ਵੰਡੇ
Publish Date: Sun, 29 Nov 2026 06:11 PM (IST)
Updated Date: Sun, 29 Nov 2026 06:13 PM (IST)
ਫੋਟੋ 29ਪੀਟੀਐਲ: 30: ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸੇਵਾ ਭਾਰਤੀ ਵੱਲੋਂ ਨਵੀਂ ਅਨਾਜ ਮੰਡੀ ਦੀ ਦੁਕਾਨ ਨੰਬਰ 80 ਵਿਖੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਕਰੀਬ 125 ਲੋੜਵੰਦ ਪਰਿਵਾਰਾਂ ਨੂੰ ਮੋਟੇ ਕੱਪੜੇ, ਕੰਬਲ ਅਤੇ ਹੋਰ ਜ਼ਰੂਰੀ ਸਮਾਨ ਵੰਡਿਆ ਗਿਆ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਮਨੋਹਰ ਲਾਲ ਵਧਵਾ ਨੇ ਭਾਰਤ ਮਾਤਾ ਦੇ ਚਿੱਤਰ ਸਾਹਮਣੇ ਦੀਪ ਜਗਾ ਕੇ ਕੀਤੀ। ਸੂਬਾ ਕਾਰਜਕਾਰਨੀ ਮੈਂਬਰ ਨਵਦੀਪ ਅਰੋੜਾ ਨੇ ਸੰਸਥਾ ਦੇ ਸੇਵਾ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ। ਇਕਾਈ ਦੇ ਮਹਾਮੰਤਰੀ ਗਿਰਜੇਸ਼ ਕੁਮਾਰ ਨੇ ਰਾਜਪੁਰਾ ’ਚ ਚੱਲ ਰਹੇ ਸੇਵਾ ਕਾਰਜਾਂ ਬਾਰੇ ਦੱਸਿਆ। ਜ਼ਿਲ੍ਹਾ ਮੰਤਰੀ ਭਾਰਤ ਭੂਸ਼ਣ ਤੇ ਪੰਜਾਬ ਪ੍ਰਾਂਤ ਦੇ ਉਪ ਪ੍ਰਧਾਨ ਪ੍ਰਦੀਪ ਵਰਸ਼ਣੇ ਨੇ ਵੀ ਸੰਸਥਾ ਵੱਲੋਂ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਵਿਚ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸੇਵਾ ਭਾਰਤੀ ਦੇ ਪ੍ਰਧਾਨ ਰਵੀ ਆਹੂਜਾ ਵੱਲੋਂ ਆਕਸੀਜਨ ਕੰਸਨਟ੍ਰੇਟਰਾਂ ਦੀ ਲੋੜ ਬਾਰੇ ਕੀਤੀ ਅਪੀਲ ਤੇ ਰਾਮ ਪ੍ਰੋਟੀਨ ਪ੍ਰੋਡਕਟਸ ਅਤੇ ਚੰਦਾ ਕਮਲ ਵੱਲੋਂ ਇੱਕ-ਇੱਕ ਆਕਸੀਜਨ ਕੰਸਨਟ੍ਰੇਟਰ ਦੇਣ ਦਾ ਸੰਕਲਪ ਲਿਆ ਗਿਆ। ਬੁਲਾਰਿਆਂ ਨੇ ਦੱਸਿਆ ਕਿ ਸੰਸਥਾ ਪਿਛਲੇ ਲਗਭਗ 30 ਸਾਲਾਂ ਤੋਂ ਲੋਕਾਂ ਦੇ ਸਹਿਯੋਗ ਨਾਲ ਸਮਾਜ ਸੇਵਾ ਦੇ ਕਾਰਜ ਕਰ ਰਹੀ ਹੈ। ਅੰਤ ’ਚ ਮੁੱਖ ਮਹਿਮਾਨ ਮਨੋਹਰ ਲਾਲ ਵਧਵਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਸਫ਼ਲ ਬਣਾਉਣ ’ਚ ਸੰਸਥਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵਿਸ਼ੇਸ਼ ਯੋਗਦਾਨ ਪਾਇਆ।