- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੇਵਾ ਭਾਰਤੀ ਨੇ ਰਾਜਪੁਰਾ ਰੇਲਵੇ ਸਟੇਸ਼ਨ ’ਤੇ ਵਾਟਰ ਕੂਲਰ ਲੋਕ ਅਰਪਣ ਕੀਤਾ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸੇਵਾ ਭਾਰਤੀ ਰਾਜਪੁਰਾ ਵੱਲੋਂ ਸਮਰੱਥ ਗਰੁੱਪ ਦੇ ਸਹਿਯੋਗ ਨਾਲ ਰਾਜਪੁਰਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ-2 ’ਤੇ ਵਾਟਰ ਕੂਲਰ ਸਥਾਪਤ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਸ ਉਪਰਾਲੇ ਨਾਲ ਰੇਲਵੇ ਸਟੇਸ਼ਨ ’ਤੇ ਆਉਣ ਵਾਲੇ ਯਾਤਰੀਆਂ ਨੂੰ ਸਾਫ਼ ਤੇ ਠੰਢਾ ਪਾਣੀ ਮਿਲ ਸਕੇਗਾ। ਇਸ ਸਬੰਧੀ ਕਰਵਾਏ ਸਮਾਗਮ ਵਿਚ ਸਮਰੱਥ ਗਰੁੱਪ ਦੇ ਤਰਸੇਮ ਲਾਲ ਜੋਸ਼ੀ, ਅਸ਼ਵਨੀ ਅਰੋੜਾ, ਰਾਜਿੰਦਰ ਨਿਰੰਕਾਰੀ ਤੇ ਰੇਲਵੇ ਸਟੇਸ਼ਨ ਸੁਪਰਡੈਂਟ ਰਜਨੀਸ਼ ਕੁਮਾਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਭਾਰਤ ਮਾਤਾ ਦੇ ਚਿੱਤਰ ਅੱਗੇ ਦੀਵਾ ਜਗਾ ਕੇ ਅਤੇ ਪ੍ਰਾਰਥਨਾ ਨਾਲ ਕੀਤੀ ਗਈ। ਸੇਵਾ ਭਾਰਤੀ ਦੇ ਜਨਰਲ ਸਕੱਤਰ ਗਿਰਜੇਸ਼ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਸੂਬਾ ਕਾਰਜਕਾਰਨੀ ਮੈਂਬਰ ਨਵਦੀਪ ਅਰੋੜਾ ਨੇ ਕਿਹਾ ਕਿ ਸਮਾਜ ਦੇ ਸਹਿਯੋਗ ਨਾਲ ਹੀ ਅਜਿਹੇ ਸੇਵਾ ਕਾਰਜ ਸੰਭਵ ਹੁੰਦੇ ਹਨ। ਮੁੱਖ ਮਹਿਮਾਨਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਭਵਿੱਖ ਵਿਚ ਵੀ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਟੇਸ਼ਨ ਸੁਪਰਡੈਂਟ ਰਜਨੀਸ਼ ਕੁਮਾਰ ਨੇ ਵਾਟਰ ਕੂਲਰ ਦੀ ਸਾਂਭ-ਸੰਭਾਲ ਲਈ ਸਹਿਯੋਗ ਦੇਣ ਦੀ ਗੱਲ ਕਹੀ। ਅੰਤ ਵਿਚ ਸੇਵਾ ਭਾਰਤੀ ਦੇ ਜ਼ਿਲ੍ਹਾ ਮੰਤਰੀ ਭਾਰਤ ਭੂਸ਼ਣ ਕਮਰਾ ਅਤੇ ਰਾਜਪੁਰਾ ਇਕਾਈ ਦੇ ਪ੍ਰਧਾਨ ਰਵੀ ਆਹੂਜਾ ਨੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਮਰੱਥ ਗਰੁੱਪ ਤੇ ਪ੍ਰਥਮ ਅਰੋੜਾ ਨੂੰ ਵਿਸ਼ੇਸ਼ ਸਹਿਯੋਗ ਲਈ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਸੇਵਾ ਭਾਰਤੀ ਦੇ ਅਹੁਦੇਦਾਰਾਂ ਅਤੇ ਹੋਰ ਪਤਵੰਤਿਆਂ ਨੇ ਵੀ ਸ਼ਿਰਕਤ ਕੀਤੀ।