ਪੀਯੂ ਵਿਖੇ ਆਤਮ-ਹੱਤਿਆ ਰੋਕਥਾਮ ਸਬੰਧੀ ਕਰਵਾਇਆ ਸੈਮੀਨਾਰ ਪੀਯੂ ਵਿਖੇ ਆਤਮ-ਹੱਤਿਆ ਰੋਕਥਾਮ ਸਬੰਧੀ ਕਰਵਾਇਆ ਸੈਮੀਨਾਰ
Publish Date: Fri, 11 Sep 2026 05:32 PM (IST)
Updated Date: Fri, 11 Sep 2026 05:34 PM (IST)
ਫੋਟੋ 11ਪੀਟੀਐਲ: 13: ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਪਟਿਆਲਾ : ਆਤਮ-ਹੱਤਿਆ ਰੋਕਥਾਮ ਸਬੰਧੀ ਵਿਸ਼ਵ ਦਿਹਾੜੇ ਮੌਕੇ ਪੰਜਾਬੀ ਯੂਨੀਵਰਸਿਟੀ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਕਰਵਾਏ ਗਏ ਇਸ ਸੈਮੀਨਾਰ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਕੀਤੀ ਗਈ। ਡਾ. ਜਗਦੀਪ ਸਿੰਘ ਨੇ ਇਸ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਅਜੋਕੇ ਸਮੇਂ ਵਿੱਚ ਮਾਨਸਿਕ ਸਿਹਤ ਵੱਲ ਧਿਆਨ ਦੇਣਾ ਅਤਿ-ਜ਼ਰੂਰੀ ਹੋ ਗਿਆ ਹੈ। ਸੈਮੀਨਾਰ ਦੌਰਾਨ ਡਾ. ਨੇਹਾ ਧੀਮਾਨ, ਕਨਸਲਟੈਂਟ ਸਾਈਕਿਆਟ੍ਰਿਸਟ, ਪੰਚਕੂਲਾ ਵੱਲੋਂ ਵਿਦਿਆਰਥੀਆਂ ਲਈ ਵਿਸ਼ੇਸ਼ ਗਤੀਵਿਧੀ-ਅਧਾਰਿਤ ਸੰਵਾਦਾ ਭਰਪੂਰ ਸੈਸ਼ਨ ਕਰਵਾਇਆ ਗਿਆ। ਉਨ੍ਹਾਂ ਰਵਾਇਤੀ ਲੈਕਚਰ ਦੀ ਬਜਾਏ ਵਿਦਿਆਰਥੀਆਂ ਨੂੰ ਹੱਥੀਂ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ, ਇੰਟਰਐਕਟਿਵ ਐਕਸਰਸਾਈਜ਼ ਆਦਿ ਰਾਹੀਂ ਮਾਨਸਿਕ ਸਿਹਤ, ਭਾਵਨਾਤਮਕ ਤੰਦਰੁਸਤੀ, ਸਮੇਂ ਸਿਰ ਸਹਾਇਤਾ ਲੈਣ ਅਤੇ ਆਤਮਹੱਤਿਆ ਰੋਕਥਾਮ ਨਾਲ ਜੁੜੇ ਪਹਿਲੂਆਂ ਨੂੰ ਸਮਝਣ ਦਾ ਮੌਕਾ ਪ੍ਰਦਾਨ ਕੀਤਾ। ਇਸ ਮੌਕੇ ਸੰਗਤ ਮੈਂਟਲ ਹੈਲਥ ਕਲੱਬ, ਜੋ ਪੰਜਾਬ ਸਰਕਾਰ ਦੀ ਪਹਿਲਕਦਮੀ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ, ਵੱਲੋਂ ਮਾਨਸਿਕ ਸਿਹਤ ਅਤੇ ਆਤਮਹੱਤਿਆ ਰੋਕਥਾਮ ਵਿਸ਼ੇ ’ਤੇ ਵਿਸ਼ੇਸ਼ ‘ਓਪਨ ਮਾਈਕ ਸੈਸ਼ਨ’ ਵੀ ਕਰਵਾਇਆ ਗਿਆ। ਇਸ ਸੈਸ਼ਨ ਵਿੱਚ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਝਿਜਕ ਦੇ ਆਪਣੇ ਵਿਚਾਰ, ਭਾਵਨਾਵਾਂ ਅਤੇ ਦ੍ਰਿਸ਼ਟੀਕੋਣ ਸਾਂਝੇ ਕੀਤੇ। ਇਸ ਮੌਕੇ ਡੀਨ ਵਿਦਿਆਰਥੀ ਭਲਾਈ ਡਾ. ਮਮਤਾ ਸ਼ਰਮਾ, ਪ੍ਰੋਵੋਸਟ ਡਾ. ਸੁਖਵਿੰਦਰ ਸਿੰਘ ਸਰਾਂ, ਐਡੀਸ਼ਨਲ ਪ੍ਰੋਵੋਸਟ (ਗਰਲਜ਼) ਅਤੇ ਡਾ. ਜਗਪ੍ਰੀਤ ਕੌਰ ਵੱਲੋਂ ਵੀ ਆਪਣੇ ਵਿਚਾਰ ਪ੍ਰਗਟਾਏ ਗਏ।