- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਹਨਾਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਕ ਆਮ ਪਰਿਵਾਰ ਦੀ ਲੜਕੀ ਸਹਿਜਪ੍ਰੀਤ ਕੌਰ ਨੇ ਤਾਈਕਾਵਾਂਡੋ ਖੇਡ ਦੇ ਵਿੱਚ ਆਪਣੀ ਪੂਰੀ ਤਿਆਰੀ ਦੇ ਨਾਲ ਇਹ ਮੁਕਾਮ ਹਾਸਿਲ ਕੀਤਾ ਹੈ। ਉਹਨਾਂ ਵੱਲੋਂ ਸਹਿਜਪ੍ਰੀਤ ਕੌਰ ਨੂੰ ਅੱਗੇ ਤੋਂ ਹੋਰ ਮਿਹਨਤ ਕਰਕੇ ਵਧੀਆ ਖੇਡ ਖੇਡਣ ਦੇ ਲਈ ਪ੍ਰੇਰਿਆ। ਇਸ ਮੌਕੇ ਉਹਨਾਂ ਦੇ ਨਾਲ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ।

ਪੱਤਰ ਪਰੇਰਕ, ਪੰਜਾਬੀ ਜਾਗਰਣ ਰਾਜਪੁਰਾ : ਰਾਜਪੁਰਾ ਦੇ ਪਬਲਿਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਪਹਿਲੀ ਜਮਾਤ ਦੀ ਵਿਦਿਆਰਥਣ ਸਹਿਜਪ੍ਰੀਤ ਕੌਰ ਨੇ ਤਾਈਕਵਾਂਡੋ ਖੇਡ ਦੇ ਵਿੱਚ ਆਪਣੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਹੋਇਆਂ ਪੰਜਾਬ ਪੱਧਰ ਉੱਤੇ ਦੂਜਾ ਰੈਂਕ ਹਾਸਲ ਕਰਕੇ ਸਿਲਵਰ ਮੈਡਲ ਜਿੱਤਿਆ ਹੈ। ਇਸ ਖੁਸ਼ੀ ਦੇ ਵਿੱਚ ਪੰਜਾਬ ਪੁਲਿਸ ਵਿਭਾਗ ਦੇ ਹੌਲਦਾਰ ਭਜਨ ਸਿੰਘ ਵੱਲੋਂ ਜੇਤੂ ਲੜਕੀ ਸਹਿਜਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਜਾਣਕਾਰੀ ਦੇ ਅਨੁਸਾਰ ਤਾਈਕਾਵਾਂਡੋ ਸਪੋਰਟਸ ਐਸੋਸੀਏਸ਼ਨ ਪੰਜਾਬ ਵੱਲੋਂ ਚੌਥੀ ਪੰਜਾਬ ਸਟੇਟ ਕਿਡਸ ਸਬ ਜੂਨੀਅਰ ਕੈਡਿਟ ਅਤੇ ਜੂਨੀਅਰ ਕਯੋਰੁਗੀ ਅਤੇ ਪੂਮਸੇ ਤਾਈਕਵਾਂਡੋ ਚੈਂਪੀਅਨਸ਼ਿਪ 2026 ਤਹਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਖੇ ਮੁਕਾਬਲੇ ਕਰਵਾਏ ਗਏ।