- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਡਾਂ ਵਤਨ ਪੰਜਾਬ ਦਾ ਦੂਜਾ ਦਿਨ ਉਤਸ਼ਾਹ ਨਾਲ ਸੰਪੰਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਪਟਿਆਲਾ ਜ਼ਿਲ੍ਹੇ ਦੇ ਚਾਰ ਬਲਾਕਾਂ ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ, ਰਾਜਪੁਰਾ ਅਤੇ ਨਾਭਾ ਵਿੱਚ ਬਲਾਕ ਪੱਧਰੀ ਖੇਡਾਂ ਦੇ ਦੂਜੇ ਦਿਨ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਐਥਲੈਟਿਕਸ, ਫੁੱਟਬਾਲ, ਖੋ-ਖੋ, ਕਬੱਡੀ ਨੈਸ਼ਨਲ ਤੇ ਸਰਕਲ ਸਟਾਈਲ, ਵਾਲੀਬਾਲ ਸ਼ੂਟਿੰਗ ਅਤੇ ਸਮੈਸ਼ਿੰਗ ਦੇ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੋਲੋ ਗਰਾਊਂਡ ਪਟਿਆਲਾ ਵਿਖੇ ਪਟਿਆਲਾ ਸ਼ਹਿਰੀ ਬਲਾਕ ਦੀਆਂ ਖੇਡਾਂ ਵਿਚ ਪੀਆਰਟੀਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਨੇ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਨਾਭਾ ਵਿਖੇ ਨਾਭਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਨੇ ਵੀ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਪਟਿਆਲਾ ਦਿਹਾਤੀ ਬਲਾਕ ਦੇ ਅੰਡਰ-17 ਫੁੱਟਬਾਲ ਮੁਕਾਬਲੇ ਵਿਚ ਆਜ਼ਾਦ ਫੁੱਟਬਾਲ ਕਲੱਬ ਨੇ ਅਕਾਲ ਅਕੈਡਮੀ ਸਕੂਲ ਨੂੰ 6-0 ਨਾਲ ਹਰਾਇਆ। ਵਾਲੀਬਾਲ ਅੰਡਰ-14 ਲੜਕਿਆਂ ਵਿੱਚ ਨੰਦਪੁਰ ਸੇਖੋਂ ਨੇ ਪਹਿਲਾ ਸਥਾਨ ਹਾਸਲ ਕੀਤਾ। ਨਾਭਾ ਵਿੱਚ ਅੰਡਰ-21 ਖੋ-ਖੋ ਲੜਕੀਆਂ ਵਿਚ ਨਵਨੀਤ ਪਬਲਿਕ ਸਕੂਲ ਨਰਮਾਣਾ ਅਤੇ ਲੜਕਿਆਂ ਵਿੱਚ ਸਾਧੋਹੇੜੀ ਦੀ ਟੀਮ ਜੇਤੂ ਰਹੀ। ਐਥਲੈਟਿਕਸ ਵਿੱਚ 1500 ਮੀਟਰ ਲੜਕਿਆਂ ਵਿਚ ਅਕਾਸ਼ਦੀਪ ਸਿੰਘ ਅਤੇ ਲੜਕੀਆਂ ਵਿਚ ਗਗਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਰਾਜਪੁਰਾ ਵਿੱਚ ਅੰਡਰ-21 100 ਮੀਟਰ ਦੌੜ ਵਿੱਚ ਗੁਰਜੋਤ ਸਿੰਘ ਜੇਤੂ ਰਿਹਾ, ਜਦਕਿ ਅੰਡਰ-17 800 ਮੀਟਰ ਵਿੱਚ ਪਰਮਿੰਦਰ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਅੰਡਰ-20 800 ਮੀਟਰ ਮੁਕਾਬਲੇ ਵਿੱਚ ਮਹਿਕ ਦੇਵੀ ਨੇ ਬਾਜ਼ੀ ਮਾਰੀ।