ਐੱਸਡੀਓ ਬਲਦੇਵ ਸਿੰਘ ਨੂੰ ਦਿੱਤੀ ਨਿੱਘੀ ਵਿਦਾਇਗੀ ਪਾਰਟੀ
ਐਸਡੀਓ ਬਲਦੇਵ ਸਿੰਘ ਨੂੰ ਦਿੱਤੀ ਨਿੱਘੀ ਵਿਦਾਇਗੀ ਪਾਰਟੀ
Publish Date: Mon, 30 Mar 2026 05:09 PM (IST)
Updated Date: Mon, 30 Mar 2026 05:12 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਰਾਜ ਟਾਵਰ ਕਾਰਪੋਰੇਸ਼ਨ ਲਿਮਿਟਡ ਤੋਂ ਬਤੌਰ ਐੱਸਡੀਓ ਸੇਵਾ ਮੁਕਤ ਹੋਏ ਇੰਪਲਾਈਜ਼ ਯੂਨੀਅਨ ਪੀਐੱਸਪੀਸੀਐਲ ਐਂਡ ਟਰਾਂਸਕੋ ਦੇ ਸੂਬਾ ਸਰਪ੍ਰਸਤ ਬਲਦੇਵ ਸਿੰਘ ਪਸਿਆਣਾ ਨੂੰ ਸੇਵਾ ਮੁਕਤੀ ਤੇ ਉਨ੍ਹਾਂ ਦੇ ਯੂਨੀਅਨ ਦੇ ਸਾਥੀਆਂ, ਅਧਿਕਾਰੀਆਂ ਤੇ ਸੱਜਣਾਂ ਮਿੱਤਰਾਂ ਵੱਲੋਂ ਤੋਹਫੇ ਤੇ ਯਾਦਗਾਰੀ ਚਿੰਨ੍ਹ ਦੇ ਕੇ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਪਟਿਆਲਾ ਦੇ ਇਕ ਨਿੱਜੀ ਪੈਲਸ ਵਿਚ ਦਿੱਤੀ ਗਈ ਵਿਦਾਇਗੀ ਪਾਰਟੀ ਵਿਚ ਰਜਿੰਦਰ ਗਰੋਵਰ, ਰਾਕੇਸ਼ ਸ਼ਰਮਾ, ਹਰਿੰਦਰ ਪਾਲ ਸਾਰੇ ਚੀਫ ਇੰਜੀਨੀਅਰ, ਆਕਾਸ਼ ਮਿੱਤਲ, ਮੋਹਿਤ ਵਾਲੀਆ, ਰਾਮ ਸ਼ਰਨ ਬਾਂਗੜ ਸਾਰੇ ਡਿਪਟੀ ਚੀਫ ਇੰਜੀਨੀਅਰ ਤੇ ਹੋਰ ਬਹੁਤ ਸਾਰੇ ਬਿਜਲੀ ਨਿਗਮ ਦੇ ਉੱਚ ਅਧਿਕਾਰੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਵਿਦਾਇਗੀ ਪਾਰਟੀ ਨੂੰ ਸੰਬੋਧਨ ਕਰਦਿਆਂ ਇੰਪਲਾਈਜ਼ ਯੂਨੀਅਨ ਪਾਵਰਕਾਮ ਤੇ ਟ੍ਰਾਂਸਕੋ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਆਂਡਲੂ, ਸੁਖਵਿੰਦਰ ਭਗਤ, ਅਵਤਾਰ ਸਿੰਘ ਬਰਾੜ, ਅਰਸ਼ਵੀਰ ਸਿੰਘ ਢਿੱਲੋਂ, ਬਲਵਿੰਦਰ ਭਗਤ ,ਤਰਲੋਚਨ ਸਿੰਘ ਮਾਹਲਪੁਰ, ਬਲਰਾਜ ਸਿੰਘ ਆਦਮਪੁਰ, ਰਾਜ ਕੁਮਾਰ ਫਗਵਾੜਾ, ਰਣਜੀਤ ਸਿੰਘ ਲਹਿਰਾ, ਤਰਨਪਾਲ ਫਗਵਾੜਾ, ਹਰਪਾਲ ਸਿੰਘ, ਅਮਰਨਾਥ, ਚਮਕੌਰ ਸਿੰਘ ਨੇ ਕਿਹਾ ਕਿ ਬਲਦੇਵ ਸਿੰਘ ਪਸਿਆਣਾ ਨੇ ਜਿੱਥੇ ਵਿਭਾਗ ’ਚ ਇਮਾਨਦਾਰੀ, ਲਗਨ, ਮਿਹਨਤ ਅਤੇ ਤਨਦੇਹੀ ਨਾਲ ਡਿਊਟੀ ਨਿਭਾਈ ਉੱਥੇ ਬਲਦੇਵ ਸਿੰਘ ਨੇ ਮੁਲਾਜ਼ਮ ਜਥੇਬੰਦੀ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਂਦੇ ਹੋਏ ਮੁਲਾਜ਼ਮਾਂ ਦੀਆਂ ਮੰਗਾਂ ਮਨਵਾਉਣ ਤੇ ਲਾਗੂ ਕਰਵਾਉਣ ਵਿਚ ਅਹਿਮ ਭੂਮਿਕਾ ਅਦਾ ਕੀਤੀ ਹੈ। ਇਸ ਮੌਕੇ ਸੇਵਾ ਮੁਕਤ ਹੋ ਰਹੇ ਬਲਦੇਵ ਸਿੰਘ ਪਸਿਆਣਾ ਨੇ ਸਾਰੇ ਅਧਿਕਾਰੀਆਂ ਤੇ ਮੁਲਾਜ਼ਮ ਆਗੂਆਂ ਦਾ ਧੰਨਵਾਦ ਕਰਦਿਆਂ ਨਵੀਂ ਭਰਤੀ ਹੋਵੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਜਿਸ ਪ੍ਰਕਾਰ ਸਰਕਾਰ ਡਿਊਟੀ ਕਰਕੇ ਤਨਖਾਹ ਲੈਣਾ ਸਾਡਾ ਹੱਕ ਹੈ ਉਸੇ ਪ੍ਰਕਾਰ ਡਿਊਟੀ ਦੌਰਾਨ ਆਪਣੀ ਜ਼ਿੰਮੇ ਲੱਗੇ ਕੰਮ ਕਰਨਾ ਵੀ ਸਾਡਾ ਫਰਜ਼ ਬਣਦਾ ਹੈ। ਇਸ ਮੌਕੇ ਐੱਸਡੀਓ ਮਹਿੰਦਰ ਸਿੰਘ ਕੌਰਜੀਵਾਲਾ, ਜੇਈ ਵਨ ਹਰਭਜਨ ਸਿੰਘ ਵਜੀਦਪੁਰ ਸਮੇਤ ਅਨੇਕ ਮੁਲਾਜ਼ਮ ਮੌਜੂਦ ਸਨ।