ਐੱਸਡੀਐੱਮ ਦੁੱਧਨਸਾਧਾਂ ਨੇ ਕੀਤੀ ਬੇਲਰ ਮਾਲਕਾਂ ਨਾਲ ਮੀਟਿੰਗ ਐੱਸਡੀਐੱਮ ਦੁੱਧਨਸਾਧਾਂ ਨੇ ਕੀਤੀ ਬੇਲਰ ਮਾਲਕਾਂ ਨਾਲ ਮੀਟਿੰਗ
Publish Date: Wed, 07 Oct 2026 06:28 PM (IST)
Updated Date: Wed, 07 Oct 2026 06:29 PM (IST)
ਫੋਟੋ 7ਪੀਟੀਐਲ: 20: ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਤਹਿਸੀਲ ਕੰਪਲੈਕਸ ਦੁੱਧਨਸਾਧਾਂ ਵਿਖੇ ਐਸ.ਡੀ.ਐਮ. ਦੁੱਧਨਸਾਧਾਂ ਹਰਜੋਤ ਕੌਰ ਦੀ ਅਗਵਾਈ ਹੇਠ ਪਰਾਲੀ ਪ੍ਰਬੰਧਨ ਨੂੰ ਲੈ ਕੇ ਬੇਲਰ ਮਾਲਕਾਂ ਅਤੇ ਕਲੱਸਟਰ ਅਫਸਰਾਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸਮੂਹ ਬੇਲਰ ਮਾਲਕਾਂ ਅਤੇ ਕਲੱਸਟਰ ਅਫਸਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਉਤਸ਼ਾਹਿਤ ਕਰਨ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਅਸ਼ਵਨੀ ਤਹਿਸੀਲਦਾਰ ਦੁੱਧਨਸਾਧਾਂ, ਬਲਾਕ ਖੇਤੀਬਾਡ਼ੀ ਅਫਸਰ ਮਨਦੀਪ ਸਿੰਘ, ਖੇਤੀਬਾਡ਼ੀ ਵਿਕਾਸ ਅਫਸਰ ਵਿਮਲਪ੍ਰੀਤ ਸਿੰਘ ਅਤੇ ਖੇਤੀਬਾਡ਼ੀ ਉਪ ਨਿਰੀਖਕ ਹਰਮਨਜੀਤ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਖੇਤੀਬਾਡ਼ੀ ਵਿਭਾਗ ਦੇ ਅਧਿਕਾਰੀਆਂ ਨੇ ਬੇਲਰ ਮਾਲਕਾਂ ਨਾਲ ਮਸ਼ੀਨਰੀ ਦੀ ਉਪਲਬਧਤਾ, ਸਹੀ ਵਰਤੋਂ ਅਤੇ ਪਰਾਲੀ ਦੀਆਂ ਗੱਠਾਂ ਤਿਆਰ ਕਰਨ ਸਬੰਧੀ ਜ਼ਰੂਰੀ ਨੁਕਤੇ ਸਾਂਝੇ ਕੀਤੇ। ਮੀਟਿੰਗ ਦੌਰਾਨ ਅਧਿਕਾਰੀਆਂ ਵੱਲੋਂ ਬੇਲਰ ਮਾਲਕਾਂ ਨੂੰ ਕਿਹਾ ਗਿਆ ਕਿ ਉਹ ਕਿਸਾਨਾਂ ਨਾਲ ਤਾਲਮੇਲ ਕਰਕੇ ਖੇਤਾਂ ਵਿੱਚੋਂ ਪਰਾਲੀ ਨੂੰ ਸਮੇਂ ਸਿਰ ਚੁਕਵਾਉਣ ਨੂੰ ਯਕੀਨੀ ਬਣਾਉਣ, ਤਾਂ ਜੋ ਕਿਸਾਨਾਂ ਨੂੰ ਪਰਾਲੀ ਸਾਡ਼ਨ ਦੀ ਲੋਡ਼ ਨਾ ਪਵੇ। ਇਸ ਮੌਕੇ ਬੀ.ਡੀ.ਪੀ.ਓ. ਜਰਨੈਲ ਸਿੱਘ, ਏ.ਆਰ. ਕੋ ਆਪਰੇਟਿਵ ਸੁਸਾਇਟੀ ਅਮਨਦੀਪ ਸ਼ਰਮਾਂ, ਵਿਸ਼ਾਲੀ ਰਾਣੀ, ਵਰਿੰਦਰ ਸਿੰਘ ਅਸਿਸਟੈਂਟ ਟੈਕਨਾਲੋਜੀ ਮੈਨੇਜਰ, ਭਜਨ ਸਿੰਘ, ਬਲਵਿੰਦਰ ਸਿੰਘ, ਮਾਂਗਾ ਗਿਰ, ਬਲਵਿੰਦਰ ਸਿੰਘ ਪਿੱਪਲਖੇਡ਼ੀ, ਨਛੱਤਰ ਸਿੰਘ ਛੰਨਾਂ ਆਦਿ ਬੇਲਰ ਮਾਲਕ ਮੀਟਿੰਗ ਵਿਚ ਆਦਿ ਹਾਜ਼ਰ ਸਨ।