ਸਰਕਾਰੀ ਐਲੀਮੈਂਟਰੀ ਸਕੂਲ ਦਾ ਨਤੀਜਾ ਰਿਹਾ ਸੌ ਫ਼ੀਸਦੀ
ਸਰਕਾਰੀ ਐਲੀਮੈਂਟਰੀ ਸਕੂਲ ਘਨੌਰ ਦਾ ਨਤੀਜਾ 100 ਫੀਸਦੀ ਰਿਹਾ
Publish Date: Sat, 28 Mar 2026 04:35 PM (IST)
Updated Date: Sat, 28 Mar 2026 04:35 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ ਘਨੌਰ : ਸਰਕਾਰੀ ਐਲੀਮੈਂਟਰੀ ਸਕੂਲ ਘਨੌਰ ਵੱਲੋਂ ਵਿਦਿਆਰਥੀਆਂ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ। ਸਕੂਲ ਦੇ ਹੈੱਡ ਮਾਸਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਇਸ ਸਾਲ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ ਹੈ, ਜਿਸ ਨਾਲ ਸਕੂਲ ਦੇ ਅਧਿਆਪਕਾਂ ਅਤੇ ਮਾਪਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ। ਪਹਿਲੀ ਕਲਾਸ ਵਿੱਚ ਸ਼ਿਵਾਨਵੀ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਗੁਰਮੇਹਰ ਸਿੰਘ ਅਤੇ ਅਗਮਜੋਤ ਸਿੰਘ ਦੂਜੇ ਸਥਾਨ ’ਤੇ ਰਹੇ। ਈਸ਼ਾ ਅਤੇ ਸ਼ਿਵਮ ਤੀਸਰੇ ਸਥਾਨ ’ਤੇ ਰਹੇ। ਦੂਜੀ ਕਲਾਸ ਵਿੱਚ ਰਾਗਿਨੀ ਨੇ ਪਹਿਲਾ, ਫਰਮਾਨ ਖਾਨ ਨੇ ਦੂਜਾ ਅਤੇ ਤਕਦੀਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਤੀਜੀ ਕਲਾਸ ਵਿੱਚ ਅਰਮਾਨ ਸਿੰਘ ਪਹਿਲੇ, ਜੋਤੀ ਕੁਮਾਰੀ ਦੂਜੇ ਅਤੇ ਗੋਰੀ ਤੇ ਸੀਰਤ ਤੀਸਰੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਚੌਥੀ ਕਲਾਸ ਵਿੱਚ ਗਗਨਦੀਪ ਕੌਰ ਪਹਿਲੇ, ਸ਼ੁਕਰਗੁਜ਼ਾਰ ਸਿੰਘ ਦੂਜੇ ਅਤੇ ਰਾਧਾ ਤੀਸਰੇ ਸਥਾਨ ’ਤੇ ਰਹੀ। ਨਤੀਜਾ ਐਲਾਨਣ ਤੋਂ ਬਾਅਦ ਸਕੂਲ ਵਿੱਚ ਖੁਸ਼ੀ ਦਾ ਮਾਹੌਲ ਰਿਹਾ। ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਬੱਚਿਆਂ ਦੇ ਮਾਪਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਸਕੂਲ ਇੰਚਾਰਜ ਮਨਮੋਹਨ ਸਿੰਘ, ਕਮੇਟੀ ਚੇਅਰਮੈਨ ਬਲਜੀਤ ਕੌਰ, ਲਖਵੀਰ ਸਿੰਘ ਘਨੌਰ ਅਤੇ ਸਮੂਹ ਸਟਾਫ ਵੱਲੋਂ ਮਾਪਿਆਂ ਦੇ ਸਹਿਯੋਗ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਅਧਿਆਪਕਾਂ ਨੇ ਬੱਚਿਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।