ਜੱਜ ਮਾਡਰਨ ਸਕੂਲ ਦੇ ਵਿਦਿਆਰਥੀਆਂ ਨੇ ਦਿਖਾਇਆ ਆਪਣਾ ਹੁਨਰ ਜੱਜ ਮਾਡਰਨ ਸਕੂਲ ਦੇਵਿਦਿਆਰਥੀਆਂ ਨੇ ਦਿਖਾਈ ਆਪਣੀ ਪ੍ਰਤਿਭਾ
Publish Date: Wed, 25 Nov 2026 06:25 PM (IST)
Updated Date: Wed, 25 Nov 2026 06:28 PM (IST)
ਜੀਐੱਸ ਮਹਿਰੋਕ, ਪੰਜਾਬੀ ਜਾਗਰਣ ਦੇਵੀਗੜ੍ਹ : ਜੱਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਫਕੀਰਾਂ ਉਰਫ਼ ਛੰਨਾ ਦੇਵੀਗੜ੍ਹ ਵਿਖੇ ਸਾਇੰਸ ਪ੍ਰਦਰਸ਼ਨੀ ਲਗਾਈ ਗਈ। ਇਸ ਵਿੱਚ ਵਿਦਿਆਰਥੀਆਂ ਨੇ ਵਿਗਿਆਨ, ਗਣਿਤ, ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਵੱਖ-ਵੱਖ ਮਾਡਲ ਪੇਸ਼ ਕਰਕੇ ਆਪਣੀ ਸਿਰਜਣਾਤਮਕ ਸੋਚ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਵਿਗਿਆਨ ਵਿਭਾਗ ਵੱਲੋਂ ਵਾਟਰ ਸਾਈਕਲ, ਸੋਲਰ ਸਿਸਟਮ, ਜੇਸੀਬੀ ਮਸ਼ੀਨ, ਵਰਕਿੰਗ ਹਾਰਟ, ਮਨੁੱਖੀ ਪਾਚਨ ਪ੍ਰਣਾਲੀ, ਵਾਟਰ ਪਿਊਰੀਫਿਕੇਸ਼ਨ ਸਿਸਟਮ, ਵਿੰਡਮਿਲ ਅਤੇ ਜਵਾਲਾਮੁਖੀ ਦੇ ਮਾਡਲ ਤਿਆਰ ਕੀਤੇ ਗਏ। ਗਣਿਤ ਵਿਭਾਗ ਦੇ ਵਿਦਿਆਰਥੀਆਂ ਨੇ ਜਿਓਮੈਟ੍ਰਿਕ ਸ਼ੇਪਸ, 3ਡੀ ਫਿਗਰਜ਼, ਪਾਇਥਾਗੋਰਸ ਥਿਊਰਮ ਅਤੇ ਫਰੈਕਸ਼ਨ ਮਾਡਲਾਂ ਰਾਹੀਂ ਗਣਿਤਕ ਸਿਧਾਂਤਾਂ ਨੂੰ ਸਰਲ ਢੰਗ ਨਾਲ ਪੇਸ਼ ਕੀਤਾ। ਇਸੇ ਤਰ੍ਹਾਂ ਇਤਿਹਾਸ ਵਿਭਾਗ ਵੱਲੋਂ ਸਿੰਧੂ ਘਾਟੀ ਸੱਭਿਅਤਾ, ਹੜੱਪਾ ਸੱਭਿਅਤਾ, ਇਤਿਹਾਸਕ ਕਿਲ੍ਹਿਆਂ ਅਤੇ ਪ੍ਰਾਚੀਨ ਸਮਾਰਕਾਂ ਦੇ ਮਾਡਲ ਪ੍ਰਦਰਸ਼ਿਤ ਕੀਤੇ ਗਏ। ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਪੁਰਾਤਨ ਪਿੰਡ, ਪੰਜਾਬੀ ਘਰ, ਖੂਹ, ਚਰਖੇ, ਖੇਤੀਬਾੜੀ ਦੇ ਸੰਦ ਅਤੇ ਰਵਾਇਤੀ ਮੇਲਿਆਂ ਦੇ ਮਾਡਲ ਵੀ ਖਿੱਚ ਦਾ ਕੇਂਦਰ ਬਣੇ। ਮਾਪਿਆਂ ਨੇ ਵੀ ਵੱਡੀ ਗਿਣਤੀ ਵਿੱਚ ਪਹੁੰਚ ਕੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨਵਤੇਜ ਸਿੰਘ ਅਤੇ ਐਮਡੀ ਸੰਤੋਖ ਸਿੰਘ ਨੇ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ ਵਿਹਾਰਕ ਸਿੱਖਿਆ ਪ੍ਰਦਾਨ ਕਰਦੀਆਂ ਹਨ ਅਤੇ ਉਨ੍ਹਾਂ ਦੀ ਸਿਰਜਣਾਤਮਕ ਪ੍ਰਤਿਭਾ ਨੂੰ ਨਿਖਾਰਨ ਵਿੱਚ ਸਹਾਈ ਹੁੰਦੀਆਂ ਹਨ। ਉਨ੍ਹਾਂ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਜਾਰੀ ਰੱਖਣ ਦਾ ਭਰੋਸਾ ਦਿੱਤਾ।