- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕਾਲਰਜ਼ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸਕਾਲਰਜ਼ ਪਬਲਿਕ ਸਕੂਲ, ਰਾਜਪੁਰਾ ਦੇ ਵਿਦਿਆਰਥੀਆਂ ਨੇ ਰਾਜਪੁਰਾ ਸਕੂਲ ਕੰਪਲੈਕਸ ਵੱਲੋਂ ਕਰਵਾਏ ਗਏ ‘ਖੇਡ ਉਤਸਵ–ਜੂਨੀਅਰ ਐਡੀਸ਼ਨ 2026-27’ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਕਾਬਲਿਆਂ ਦੌਰਾਨ ਸਕੂਲ ਦੇ ਵਿਦਿਆਰਥੀ ਆਲੋਕ ਪੁੰਜ ਨੇ ਬਾਲ ਪਿਕ-ਅੱਪ ਦੌੜ ’ਚ ਦੂਜਾ, ਗੁਰਸਿਫ਼ਤ ਕੌਰ ਨੇ ਹੂਪਲਾ ਦੌੜ ’ਚ ਤੀਜਾ, ਫਤਿਹ ਸਿੰਘ ਨੇ ਬੈਲੈਂਸਿੰਗ ਬੁੱਕ ਦੌੜ ’ਚ ਦੂਜਾ, ਮਨਮੀਤ ਕੌਰ ਨੇ 200 ਮੀਟਰ ਦੌੜ ’ਚ ਤੀਜਾ ਤੇ ਅਵਨੀਤ ਕੌਰ ਨੇ 100 ਮੀਟਰ ਰੱਸੀ ਟੱਪਣ ਦੇ ਮੁਕਾਬਲੇ ’ਚ ਦੂਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਸਕੂਲ ਦੇ ਹੋਰ ਵਿਦਿਆਰਥੀਆਂ ਆਨਵੀ ਨੇ ਬੈਗ ਪੈਕ ਦੌੜ, ਅਯਾਨ ਮਹਿਰਾ ਨੇ ਹਰਡਲ ਦੌੜ, ਅਭਿਜੋਤ ਸਿੰਘ ਨੇ ਬੋਰੀ ਦੌੜ, ਜੌਇਦੀਪ ਨੇ ਗੁਬਾਰਾ ਫੋੜ ਦੌੜ ਅਤੇ ਗੁਰਵੰਸ਼ ਸਿੰਘ ਨੇ 200 ਮੀਟਰ ਦੌੜ ’ਚ ਭਾਗ ਲੈ ਕੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ ਤੇ ਡਾਇਰੈਕਟਰ ਸੁਦੇਸ਼ ਜੋਸ਼ੀ ਨੇ ਕਿਹਾ ਕਿ ਅਜਿਹੇ ਖੇਡ ਮੁਕਾਬਲੇ ਬੱਚਿਆਂ ਦੇ ਸਰਬਪੱਖੀ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਕੂਲ ਦੀ ਪ੍ਰਿੰਸੀਪਲ ਭਾਰਤੀ ਜੋਸ਼ੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।