
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਕਾਲਰਜ ਸਕੂਲ ਵਿਦਿਆਰਥੀਆਂ ਨੇ ਹਾਜਲ ਕੀਤੇ 10 ਸੋਨੇ ਦੇ ਮੈਡਲ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸਕਾਲਰਜ਼ ਪਬਲਿਕ ਸਕੂਲ ਰਾਜਪੁਰਾ ਦੇ ਵਿਦਿਆਰਥੀਆਂ ਨੇ ਅਗਸਤ 2026 ਵਿਚ ਹੋਏ ਜ਼ੋਨਲ ਪੱਧਰੀ ਸ਼ਤਰੰਜ ਮੁਕਾਬਲੇ ਵਿਚ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੁਕਾਬਲੇ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੀ ਟੀਮਾਂ ਨੇ ਭਾਗ ਲਿਆ। ਜਿਸ ਵਿੱਚ ਲੜਕੀਆਂ ਦੇ 14 ਸਾਲਾਂ ਵਰਗ ਦੇਸ਼ ਸ਼ਤਰੰਜ ਮੁਕਾਬਲੇ ਵਿਚ ਭੂਮੀ ਮੁਟਰੇਜਾ, ਵਨੀਤ ਕੌਰ, ਜਸਨੀਤ ਕੌਰ, ਸਚਮਨ, ਮਾਨਵੀ ਨੇ 1- 1 ਸੋਨੇ ਦਾ ਮੈਡਲ ਜਿੱਤ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਲੜਕਿਆਂ ਦੇ 14 ਸਾਲਾਂ ਵਰਗ ਦੇ ਸ਼ਤਰੰਜ ਮੁਕਾਬਲੇ ’ਚ ਸੁਰਅੰਸ਼, ਤਨਮੇ, ਕਰੂਸ਼ਿਵ, ਅਰਸ਼, ਅਥਰਵ, ਨੇ 1 - 1 ਸੋਨੇ ਦਾ ਮੈਡਲ ਜਿੱਤ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਸਾਰੇ ਖਿਡਾਰੀਆਂ ਦੀ ਚੋਣ ਪਟਿਆਲਾ ਵਿਚ ਹੋਣ ਵਾਲੇ ਜ਼ਿਲਾ ਪੱਧਰੀ ਖੇਡ ਮੁਕਾਬਲੇ ਵਿਚ ਹੋ ਗਈ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਜਿੱਤ ’ਤੇ ਚੇਅਰਮੈਨ ਤਰਸੇਮ ਜੋਸ਼ੀ ਤੇ ਡਾਇਰੈਕਟਰ ਸੁਦੇਸ਼ ਜੋਸ਼ੀ ਨੇ ਕਿਹਾ ਕਿ ਵਿਦਿਆਰਥੀ ਸਕੂਲ ਦਾ ਗੋਰਵ ਹਨ। ਉਹਨਾਂ ਦੀ ਪ੍ਰਾਪਤੀ ਬੱਚਿਆਂ ਅਤੇ ਅਧਿਆਪਕਾਂ ਦੀ ਕੜੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਨੇ ਕੋਚ ਕਰਮਜੀਤ ਕੌਰ ਨੂੰ ਸਫਲਤਾ ਦਾ ਸਿਹਰਾ ਦਿੰਦਿਆਂ ਹੋਇਆਂ ਵਧਾਈ ਦਿੱਤੀ। ਸਕੂਲ ਦੀ ਪ੍ਰਿੰਸੀਪਲ ਭਾਰਤੀ ਜੋਸ਼ੀ ਨੇ ਜੇਤੂ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ।