
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਕਾਲਰਜ਼ ਪਬਲਿਕ ਸਕੂਲ ਨੇ ਵਾਲੀਬਾਲ ’ਚ ਮਾਰੀ ਬਾਜ਼ੀ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸਕਾਲਰਜ਼ ਪਬਲਿਕ ਸਕੂਲ ਰਾਜਪੁਰਾ ਦੇ ਵਿਦਿਆਰਥੀਆਂ ਨੇ 24 ਤੋਂ 27 ਅਗਸਤ 2026 ਤੱਕ ਪੋਲੋ ਗਰਾਊਂਡ ਪਟਿਆਲਾ ਵਿਖੇ ਹੋਏ ਜ਼ਿਲ੍ਹਾ ਪੱਧਰੀ ਵਾਲੀਬਾਲ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਜਾਣਕਾਰੀ ਦੇ ਅਨੁਸਾਰ ਜ਼ਿਲ੍ਹਾ ਪਟਿਆਲਾ ’ਚ ਹੋਏ ਇਸ ਮੁਕਾਬਲੇ ਵਿਚ ਵੱਖ-ਵੱਖ ਜ਼ੋਨਾਂ ਤੋਂ 12 ਟੀਮਾਂ ਦੇ ਭਾਗ ਲਿਆ, ਜਿਸ ਵਿਚ ਲੜਕਿਆਂ ਦੇ 17 ਸਾਲਾਂ ਵਰਗ ਫਾਈਨਲ ਮੈਚ ਵਿਚ ਸਕਾਲਰਜ਼ ਪਬਲਿਕ ਸਕੂਲ ਰਾਜਪੁਰ ਦੇ ਚਾਰ ਵਿਦਿਆਰਥੀ ਕਰਨਵੀਰ ਸਿੰਘ, ਪਰਵਿੰਦਰ ਸਿੰਘ, ਰਾਜਵੀਰ ਸਿੰਘ, ਕਰਨਜੋਤ ਸਿੰਘ ਨੇ ਰਾਜਪੁਰਾ ਜ਼ੋਨ ਦੀ ਤਰਫੋਂ ਖੇਡਦੇ ਹੋਏ ਭੁੰਨਰਹੇੜੀ ਜ਼ੋਨ ਨੂੰ ਪਛਾੜਦੇ ਹੋਏ ਸੋਨੇ ਦਾ ਮੈਡਲ ਜਿੱਤਿਆ ਅਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ। ਲੜਕਿਆਂ ਦੇ 19 ਸਾਲਾ ਵਰਗ ਵਿਚ ਸਕਾਲਰ ਪਬਲਿਕ ਸਕੂਲ ਦੇ ਚਾਰ ਵਿਦਿਆਰਥੀਆਂ ਸਵਾਸਤੀਕ ਰਾਣਾ, ਕਰਨਵੀਰ ਸਿੰਘ, ਅਮਨਜੋਤ ਸਿੰਘ, ਪਵੀ ਸ਼ਰਮਾ ਨੇ ਰਾਜਪੁਰਾ ਜ਼ੋਨ ਦੀ ਤਰਫੋਂ ਖੇਡਦੇ ਹੋਏ ਘਨੌਰ ਜ਼ੋਨ ਨੂੰ ਪਛਾੜਦੇ ਹੋਏ ਕਾਂਸੀ ਦਾ ਮੈਡਲ ਜਿੱਤਿਆ ਅੱਧੇ ਤੀਜਾ ਸਥਾਨ ਪ੍ਰਾਪਤ ਕੀਤਾ। ਚੇਅਰਮੈਨ ਤਰਸੇਮ ਜੋਸ਼ੀ ਤੇ ਡਾਇਰੈਕਟਰ ਸੁਦੇਸ਼ ਜੋਸ਼ੀ ਨੇ ਕਿਹਾ ਕਿ ਇਹ ਵਿਦਿਆਰਥੀ ਸਾਡੇ ਸਕੂਲ ਦਾ ਮਾਣ ਹਨ।