
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਕਾਲਰਜ ਪਬਲਿਕ ਸਕੂਲ ਰਾਜਪੁਰਾ ਨੇ ਤਾਈਕਵਾਂਡੋ ਵਿੱਚ ਜਿੱਤੇ 6 ਮੈਡਲ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸਕਾਲਰਜ਼ ਪਬਲਿਕ ਸਕੂਲ ਰਾਜਪੁਰਾ ਦੇ ਵਿਦਿਆਰਥੀਆਂ ਨੇ ਪਟਿਆਲਾ ਦੇ ਮਲਟੀ ਪਰਪਸ ਸੀਨੀਅਰ ਸੈਕੰਡਰੀ ਸਕੂਲ ਵਿਚ ਜ਼ਿਲ੍ਹਾ ਪੱਧਰੀ ਤਾਈਕਵਾਂਡੋ ਮੁਕਾਬਲੇ ’ਚ ਭਾਗ ਲਿਆ। ਇਸ ਮੁਕਾਬਲੇ ਵਿਚ ਪਟਿਆਲਾ, ਜਲੰਧਰ, ਬਠਿੰਡਾ, ਮੋਹਾਲੀ, ਅੰਮ੍ਰਿਤਸਰ, ਫਰੀਦਕੋਟ, ਫਿਰੋਜ਼ਪੁਰ, ਮੌਕਾ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਤਰ੍ਹਾਂ ਲੜਕੀਆਂ ਦੇ 14 ਸਾਲਾ ਵਰਗ ਵਿਚ ਅਲਕਾ ਨੇ ਇਕ ਸੋਨੇ ਦਾ ਮੈਡਲ ਜਿੱਤਿਆ। ਲੜਕਿਆਂ ਦੇ 14 ਸਾਲਾਂ ਵਰਕ ਵਿਚ ਲਵਿਸ਼ ਤੇ ਲਵਪ੍ਰੀਤ ਨੇ 1- 1 ਸੋਨੇ ਦਾ ਮੈਡਲ ਜਿੱਤਿਆ। ਲੜਕਿਆਂ ਦੇ 17 ਸਾਲਾਂ ਵਰਗ ਵਿਚ ਨਰੇਸ਼ ਨੇ ਇਕ ਸੋਨੇ ਦਾ ਮੈਡਲ, ਯੁਵਰਾਜ ਤੇ ਕੈਰਵ ਨੇ 1-1 ਚਾਂਦੀ ਦਾ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਜ਼ਿਕਰਯੋਗ ਹੈ ਕਿ ਅਲਕਾ, ਲਵਿਸ਼, ਨਰੇਸ਼ ਤੇ ਲਵਪ੍ਰੀਤ ਸਿੰਘ ਦੀ ਚੋਣ ਰਾਜ ਪੱਧਰੀ ਖੇਡਾਂ ਦੇ ਵਿਚ ਹੋ ਗਈ ਹੈ। ਵਿਦਿਆਰਥੀਆਂ ਦੀ ਇਸ ਜਿੱਤ ਦੇ ਉੱਤੇ ਚੇਅਰਮੈਨ ਤਰਸੇਮ ਜੋਸ਼ੀ ਤੇ ਡਾਇਰੈਕਟਰ ਸੁਦੇਸ਼ ਜੋਸ਼ੀ ਨੇ ਕਿਹਾ ਕਿ ਇਹ ਪ੍ਰਾਪਤੀ ਉਨਾਂ ਵਿਦਿਆਰਥੀਆਂ ਦੀ ਕੜੀ ਮਿਹਨਤ ਦਾ ਨਤੀਜਾ ਹੈ। ਉਨਾਂ ਨੇ ਕੋਚ ਰਕੇਸ਼ ਕੁਮਾਰ ਨੂੰ ਇਸ ਸਫਲਤਾ ਦਾ ਸਿਹਰਾ ਦਿੰਦਿਆਂ ਹੋਈਆਂ ਵਧਾਈਆਂ ਦਿੱਤੀਆਂ। ਸਕੂਲ ਦੀ ਪ੍ਰਿੰਸੀਪਲ ਭਾਰਤੀ ਜੋਸ਼ੀ ਨੇ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ।