ਸਕਾਲਰਜ ਸਕੂਲ ਵਿਖੇ ਕਰਾਵਾਇਆ ਇੰਟਰ ਸਕੂਲ ਜ਼ਿਕਰਯੋਗ ਹੈ ਕਿ ਸਕਾਲਰਜ਼ ਪਬਲਿਕ ਸਕੂਲ ਰਾਜਪੁਰਾ ਨੇ ਮੇਜਵਾਨ ਸਕੂਲ ਦਾ ਰੋਲ ਨਿਭਾਉਂਦੇ ਹੋਏ ਮੁਕਾਬਲੇ ’ਚ ਹਿੱਸਾ ਨਹੀਂ ਲਿਆ। ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ, ਡਾਇਰੈਕਟਰ ਸੁਦੇਸ਼ ਜੋਸ਼ੀ ਤੇ ਪ੍ਰਿੰਸੀਪਲ ਭਾਰਤੀ ਜੋਸ਼ੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਹਾਜ਼ਰ ਸ
Publish Date: Mon, 10 Aug 2026 06:05 PM (IST)
Updated Date: Tue, 11 Aug 2026 10:28 AM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਸਕਾਲਰਜ ਪਬਲਿਕ ਸਕੂਲ ਰਾਜਪੁਰਾ ਵਿੱਚ ਸੀਬੀਐਸਈ ਰਾਜਪੁਰਾ ਸਕੂਲ ਸਹੋਦਿਆ ਕੰਪਲੈਕਸ ਦੁਆਰਾ ਇੰਟਰ ਸਕੂਲ ਕੁਈਜ ਮੁਕਾਬਲੇ ਕਵਿਜ਼ਟੋਨੀਅਮ -2026 ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਰਾਜਪੁਰਾ ਦੇ 13 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਹ ਮੁਕਾਬਲਾ ਆਮ ਵਿਗਿਆਨ, ਭਾਰਤੀ ਵਿਗਿਆਨ, ਵਿਗਿਆਨ ਵਿੱਚ ਹੋਈਆਂ ਨਵੀਆਂ ਖੋਜਾਂ ਤੇ 9ਵੀਂ ਤੇ 10ਵੀਂ ਦੇ ਵਿਗਿਆਨ ’ਤੇ ਅਧਾਰਿਤ ਸੀ। ਸਾਰੇ ਸਕੂਲਾਂ ਦੁਆਰਾ ਇਸ ਮੁਕਾਬਲੇ ’ਚ ਵੱਧ ਚੜ੍ਹ ਕੇ ਹਿੱਸਾ ਲਿਆ। ਸਕਾਲਰਸ ਪਬਲਿਕ ਸਕੂਲ ਰਾਜਪੁਰਾ ਵਿੱਚ ਕੈਮਿਸਟਰੀ ਲੈਕਚਰਾਰ ਜਯੋਤਸਨਾ, ਫਿਜਿਕਸ ਲੈਕਚਰਾਰ ਸ਼ੀਖਾ ਅਤੇ ਬਾਓਲੋਜੀ ਲੈਕਚਰਾਰ ਰੀਤੂ ਅਹੁਜਾ ਨੇ ਜੱਜ ਦੀ ਭੂਮਿਕਾ ਨਿਭਾਈ। ਇਸ ਮੁਕਾਬਲੇ ਵਿੱਚ ਪਹਿਲਾਂ ਸਥਾਨ ਮੁਕਤ ਟਰੱਸਟ ਇੰਟਰਨੈਸ਼ਨਲ ਸਕੂਲ ਨੇ ਪ੍ਰਾਪਤ ਕੀਤਾ ਜਦ ਕਿ ਆਧਾਰਸ਼ਿਲਾ ਫਾਊਂਡੇਸ਼ਨ ਇੰਟਰਨੈਸ਼ਨਲ ਸਕੂਲ ਨੇ ਦੂਜਾ ਤੇ ਪਟੇਲ ਪਬਲਿਕ ਸਕੂਲ ਨੇ ਤੀਜਾ ਸਥਾਨ, ਮੁਕਤ ਪਬਲਿਕ ਸਕੂਲ ਨੂੰ ਸਾਤਵਨਾ ਇਨਾਮ ਦਿੱਤਾ। ਕੁਇਜ਼ ਮੁਕਾਬਲੇ ਦਾ ਸੰਚਾਲਨ ਵਿਗਿਆਨ ਅਧਿਆਪਕ ਮਨਪ੍ਰੀਤ ਕੌਰ ਅਤੇ ਚਿਤਰੰਗਨਾ ਨੇ ਕੀਤਾ। ਜ਼ਿਕਰਯੋਗ ਹੈ ਕਿ ਸਕਾਲਰਜ਼ ਪਬਲਿਕ ਸਕੂਲ ਰਾਜਪੁਰਾ ਨੇ ਮੇਜਵਾਨ ਸਕੂਲ ਦਾ ਰੋਲ ਨਿਭਾਉਂਦੇ ਹੋਏ ਮੁਕਾਬਲੇ ’ਚ ਹਿੱਸਾ ਨਹੀਂ ਲਿਆ। ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ, ਡਾਇਰੈਕਟਰ ਸੁਦੇਸ਼ ਜੋਸ਼ੀ ਤੇ ਪ੍ਰਿੰਸੀਪਲ ਭਾਰਤੀ ਜੋਸ਼ੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਹਾਜ਼ਰ ਸਨ