ਸਟੇਟ ਕਾਲਜ ਵਿਖੇ ਵਿਰਾਸ਼ਤੀ ਰੁੱਖਾਂ ਬਾਰੇ ਲੈਕਚਰ ਕਰਵਾਇਆ
ਸਟੇਟ ਕਾਲਜ ਵਿਖੇ ਵਿਰਾਸ਼ਤੀ ਰੁੱਖਾਂ ਬਾਰੇ ਲੈਕਚਰ ਦਾ ਆਯੋਜਨ
Publish Date: Sun, 29 Mar 2026 05:30 PM (IST)
Updated Date: Sun, 29 Mar 2026 05:32 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਸਥਾਨਕ ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ ਵਿਖੇ ਪ੍ਰਿੰਸੀਪਲ ਪ੍ਰੋ. (ਡਾ.) ਵਨੀਤਾ ਰਾਣੀ ਦੀ ਅਗਵਾਈ ਹੇਠ ਈਕੋ ਕਲੱਬ, ਯੂਥ ਸਰਵੀਸਿਜ਼ ਤੇ ਐੱਨਐੱਸਐੱਸ ਵਿਭਾਗ ਵੱਲੋਂ ਰਾਉੂਂਡ ਗਲਾਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਪੰਜਾਬ ਦੇ ਰਿਵਾਇਤੀ ਰੁੱਖ ਵਿਸ਼ੇ ਤੇ ਬੀਜ ਪ੍ਰਦਰਸ਼ਨੀ ਅਤੇ ਐਕਸਟੈਨਸ਼ਨ ਲੈਕਚਰ ਲਗਾਇਆ ਗਿਆ। ਇਸ ਦੌਰਾਨ ਡਾ. ਰਜਨੀਸ਼ ਵਰਮਾ ਪ੍ਰੋਜੈਕਟ ਮੈਨੇਜਰ ਪਲਾਂਟੇਸ਼ਨ ਅਤੇ ਸੋਲਿਡ ਵੇਸਟ ਮੈਨੇਜਮੈਂਟ, ਰੋਮਨਪ੍ਰੀਤ ਸਿੰਘ ਡਿਪਟੀ ਲੀਡ ਨਰਸਰੀ ਡਿਪਾਰਟਮੈਂਟ, ਭਰਪੂਰ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਰਾਉਂਡ ਗਲਾਸ ਫਾਊਂਡੇਸ਼ਨ, ਮਲਕੀਤ ਸਿੰਘ ਮਾਨ, ਅਸਿਸਟੈਂਟ ਡਾਇਰੈਕਟਰ ਯੂਥ ਸਰਵੀਸਿਜ਼ ਪੰਜਾਬ, ਅਮਰਿੰਦਰ ਸਿੰਘ ਫੋਰੈਸਟ ਗਾਰਡ, ਸੁਰਿੰਦਰ ਸਿੰਘ, ਬੀਡੀਪੀਓ ਦਫਤਰ ਤੋਂ ਆਏ ਮਨਰੇਗਾ ਸੈਕਟਰੀ, ਰਣਜੀਤ ਸਿੰਘ ਸਮਾਜ ਸੇਵੀ ਤੇ ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚਾਂ, ਆਈ.ਟੀ.ਆਈ, ਪਟਿਆਲਾ, ਨਿਊ ਪਾਵਰ ਹਾਊਸ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕ ਮੌਜੂਦ ਰਹੇ। ਇਸ ਦੌਰਾਨ ਕਾਲਜ ਦੇ ਈਕੋ ਕਲੱਬ ਦੇ ਇੰਚਾਰਜ ਡਾ. ਯੋਗਿਤਾ ਸਾਰਵਾਲ ਅਤੇ ਡਾ. ਚੇਤਨ ਸ਼ਰਮਾ, ਯੂਥ ਸਰਵੀਸਿਜ਼ ਦੇ ਇੰਚਾਰਜ ਅਸਿ. ਪ੍ਰੋ. ਨਵਨੀਤ ਕੌਰ ਜੇਜੀ, ਐਨ.ਐਸ. ਵਿਭਾਗ ਦੇ ਪ੍ਰੋਗਰਾਮ ਕੋਆਰਡੀਨੇਟਰ ਅਸਿ.ਪ੍ਰੋ. ਜਗਦੇਵ ਸਿੰਘ ਅਤੇ ਅਸਿ. ਪ੍ਰੋ. ਮੂਰਤੀ ਕੌਰ ਦੁਆਰਾ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਗਈ। ਪ੍ਰੋਗਰਾਮ ਵਿਚ ਡਾ. ਰਜਨੀਸ਼ ਵਰਮਾ ਨੇ ਪੀ.ਪੀ.ਟੀ. ਦੁਆਰਾ ਅਲੋਪ ਹੋ ਰਹੇ ਵਿਰਾਸਤੀ ਰੁੱਖਾਂ ਬਾਰੇ ਗਹਿਰਾਈ ਨਾਲ ਦੱਸਿਆ ਅਤੇ ਵਿਦਿਆਰਥੀਆਂ ਨੂੰ ਇਨ੍ਹਾਂ ਰੁੱਖਾਂ ਨੂੰ ਬਚਾਉਣ ਦਾ ਸੰਦੇਸ਼ ਵੀ ਦਿੱਤਾ। ਰੋਮਨਪ੍ਰੀਤ ਸਿੰਘ ਨੇ ਬੀਜ ਪ੍ਰਦਰਸ਼ਨੀ ਵਿਚ ਪ੍ਰਦਰਸਿ਼ਤ ਵਿਰਾਸਤੀ ਰੁੱਖਾਂ ਦੇ ਬੀਜਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਵਿਰਾਸਤੀ ਰੁੱਖਾਂ ਦੇ ਪੌਦੇ ਵੀ ਵੰਡੇ ਗਏ। ਰਾਉੂਂਡ ਗਲਾਸ ਫਾਊਂਡੇਸ਼ਨ ਵੱਲੋਂ ਇਸ ਦਿਸ਼ਾ ਵਿਚ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਐਨ.ਐਸ.ਐਸ. ਵਲੰਟੀਅਰਜ਼ ਵਲੋਂ ਕਾਲਜ ਕੈਂਪਸ ਵਿਖੇ ਸਫਾਈ ਅਭਿਆਨ ਚਲਾਇਆ ਗਿਆ। ਇਸ ਪੋ੍ਰਗਰਾਮ ਵਿੱਚ ਡਾ. ਯੋਗਿਤਾ ਸਾਰਵਾਲ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।