ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਕੀਤਾ ਸਨਮਾਨ
ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਕੀਤਾ ਸਨਮਾਨ
Publish Date: Sun, 29 Mar 2026 04:33 PM (IST)
Updated Date: Sun, 29 Mar 2026 04:35 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਆਕੜ ਵਿਖੇ ਅਧਿਆਪਕਾਂ ਗੁਰਪ੍ਰੀਤ ਕੋਰ ਅਤੇ ਅਧਿਆਪਕਾ ਪ੍ਰੋਮਿਲਾ ਦੀ ਹਾਜ਼ਰੀ ਵਿਚ ਬੱਚਿਆਂ ਦਾ ਸਾਲਾਨਾ ਨਤੀਜਾ ਐਲਾਨਣ ਲਈ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਆਕੜ ਪਿੰਡ ਦੀ ਸਰਪੰਚ ਸੁਖਜੀਤ ਕੌਰ ਤੇ ਉਨ੍ਹਾਂ ਦੇ ਪਤੀ ਸੀਨੀਅਰ ਆਪ ਆਗੂ ਸਤਨਾਮ ਸਿੰਘ ਆਕੜ ਨੇ ਸ਼ਿਰਕਤ ਕੀਤੀ। ਸਕੂਲ ਦੀ ਅਧਿਆਪਕਾ ਨੇ ਦੱਸਿਆ ਕਿ ਪਹਿਲੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਨਤੀਜਾ ਬਹੁਤ ਵਧੀਆ ਰਿਹਾ। ਸਰਪੰਚ ਸੁਖਜੀਤ ਕੌਰ ਅਤੇ ਆਪ ਆਗੂ ਸਤਨਾਮ ਸਿੰਘ ਆਕੜ ਵੱਲੋਂ ਸਕੂਲ ਦੇ ਐਲਾਨੇ ਗਏ ਨਤੀਜਿਆਂ ਵਿੱਚ ਪੰਜਵੀਂ ਕਲਾਸ ਦੀ ਖੁਸਨੂਰ ਨੇ ਫ਼ਸਟ ਪੁਜ਼ੀਸ਼ਨ ਅਤੇ ਬਿਕਰਮ ਸਿੰਘ ਨੇ ਸੈਕਿੰਡ ਤੇ ਸਰਤਾਜ ਸਿੰਘ ਨੇ ਥਰਡ ਪੁਜ਼ੀਸ਼ਨ ਹਾਸਲ ਕੀਤੀ ਅਤੇ ਇਸੇ ਤਰ੍ਹਾਂ ਚੌਥੀ ਕਲਾਸ ਦੇ ਮਨਕੀਰਤ ਸਿੰਘ ਨੇ ਫ਼ਸਟ ਪੁਜ਼ੀਸ਼ਨ ,ਨਵਜੋਤ ਸਿੰਘ ਨੇ ਸੈਕਿੰਡ ਅਤੇ ਸਰਤਾਜ ਸਿੰਘ ਨੇ ਥਰਡ ਪੁਜ਼ੀਸ਼ਨ ਹਾਸਿਲ ਕੀਤੀ ਅਤੇ ਤੀਜੀ ਜਮਾਤ ਦੇ ਕਸੀਸ ਨੇ ਫ਼ਸਟ ਪੁਜ਼ੀਸ਼ਨ, ਰਾਜਵੀਰ ਕੌਰ ਨੇ ਸੈਕਿੰਡ , ਸਮਰ ਕੁਮਾਰ ਨੇ ਥਰਡ ਪੁਜ਼ੀਸ਼ਨ ਹਾਸਲ ਕੀਤੀ ਇਸੇ ਤਰ੍ਹਾਂ ਦੂਜੀ ਜਮਾਤ ਦੇ ਧਰਮਵੀਰ ਸਿੰਘ ਨੇ ਫ਼ਸਟ, ਤਮੰਨਿਆਂ ਨੇ ਸੈਕਿੰਡ ਤੇ ਸਹਿਜ ਕੌਰ ਨੇ ਥਰਡ ਪੁਜ਼ੀਸ਼ਨ ਹਾਸਲ ਕੀਤੀ ਤੇ ਫ਼ਸਟ ਕਲਾਸ ਦੇ ਵਿਦਿਆਰਥੀ ਵਿਯਾਂਨ ਨੇ ਫ਼ਸਟ ਪੁਜ਼ੀਸ਼ਨ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕਰਨ ਤੇ ਸਾਰੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਤੇ ਆਪਣੇ ਨਿੱਜੀ ਖਰਚੇ ਵਿੱਚੋਂ 5100 ਰੁਪਏ ਦੀ ਰਕਮ ਸਕੂਲ ਨੂੰ ਭੇਂਟ ਕੀਤੀ। ਉਨ੍ਹਾਂ ਵੱਲੋਂ ਸਕੂਲ਼ ਦੇ ਅਧਿਆਪਕਾਂ ਦੇ ਨਾਲ ਨਾਲ ਅੱਵਲ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਹਰਮੀਤ ਕੌਰ ਪੰਚ ,ਦਵਿੰਦਰ ਸਿੰਘ ਪੰਚ ਅਤੇ ਪਿੰਡ ਵਾਸੀ ਹਾਜ਼ਰ ਸਨ।