
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਾਂਝਾ ਪੰਜਾਬ ਪਾਰਟੀ ਵੱਲੋਂ ਲੋਕਾਂ ਨੂੰ ਸਿਸਟਮ ਬਦਲਣ ਦਾ ਹੋਕਾ

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਸਾਂਝਾ ਪੰਜਾਬ ਪਾਰਟੀ ਦੀ ਮੀਟਿੰਗ ਪਾਰਟੀ ਦੇ ਸਟੇਟ ਖ਼ਜ਼ਾਨਚੀ ਮਨਪ੍ਰੀਤ ਸਿੰਘ ਭੁਪਾਲ ਦੀ ਪ੍ਰਧਾਨਗੀ ਹੇਠ ਸਥਾਨਕ ਰੋਇਲ ਸਿਟੀ ਵਿਖੇ ਹੋਈ। ਮੀਟਿੰਗ ’ਚ ਪਾਰਟੀ ਪ੍ਰਧਾਨ ਤੇ ਸਾਬਕਾ ਸ਼ੈਸ਼ਨ ਜੱਜ ਪਰਮਿੰਦਰ ਪਾਲ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਪਰਮਿੰਦਰਪਾਲ ਸਿੰਘ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋ ਲੈ ਕੇ ਅੱਜ ਤੱਕ ਪੰਜਾਬ ਵਿਚ ਵੱਖ ਵੱਖ ਪਾਰਟੀਆਂ ਦੀਆਂ ਸਰਕਾਰਾਂ ਨੇ ਸਮਾਜ ਦੇ ਲੋਕਾਂ ਪ੍ਰਤੀ ਘੱਟ ਸੋਚਿਆ ਤੇ ਆਪਣੀਆਂ ਜਾਇਦਾਦਾਂ ਬਣਾਉਣ ਅਤੇ ਆਪਣੇ ਪਰਿਵਾਰਾਂ ਨੂੰ ਉੱਚਾ ਚੁੱਕਣ, ਪਰਿਵਾਰਵਾਦ ਪ੍ਰਤੀ ਹੀ ਸੋਚਿਆ ਤੇ ਕੰਮ ਕੀਤਾ ਹੈ। ਮਜ਼ਦੂਰਾਂ, ਕਿਸਾਨਾਂ , ਉਦਯੋਗ, ਰੁਜ਼ਗਾਰ , ਸਿੱਖਿਆ ਖੇਤਰ , ਸਿਹਤ ਖੇਤਰ ,ਪੰਜਾਬ ਦੇ ਵਿਕਾਸ ਮੁੱਦੇ 78 ਸਾਲ ਬੀਤ ਜਾਣ ਤੇ ਵੀ ਹੱਲ ਨਹੀ ਹੋਏ । ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਨੇ ਕੇਵਲ ਰਾਜ ਸੱਤਾ ਹਾਸਲ ਕਰਨ ਲਈ ਪੰਜਾਬ ਦੇ ਭੋਲ਼ੇ ਭਾਲੇ ਲੋਕਾਂ ਨੂੰ ਲੁਭਾਵੇ ਲਾਲਚ, ਮੁਫਤ ਸਹੂਲਤਾਂ ਦੇ ਨਾਮ ਤੇ ਰਾਜਨੀਤੀ ਖੇਡਦੇ ਹੋਏ ਵੋਟ ਹਾਸਲ ਕੀਤੀ ਹੈ । ਉਹਨਾਂ ਕਿਹਾ ਕਿ ਪੰਜਾਬ ਜੋ ਕਦੇ ਸੋਨੇ ਦੀ ਚਿੜੀ ਅਖਵਾਉਂਦਾ ਸੀ ਉਹ ਦਿਨੋ ਦਿਨ ਕਰਜ਼ੇ ਦੀ ਮਾਰ ਝੱਲਦਾ ਹੋਇਆ ਅੱਜ ਕਰਜ਼ਾਈ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਪਾਰਟੀ ਲੋਕਾਂ ਦੀ ਹੈ ਅਤੇ ਇਸਦਾ ਰਿਮੋਟ ਵੀ ਲੋਕਾਂ ਹੱਥ ਵਿੱਚ ਹੋਵੇਗਾ। ਮੀਟਿੰਗ ਵਿੱਚ ਸਟੇਟ ਪ੍ਰਧਾਨ ਕੁਲਵੰਤ ਸਿੰਘ ਮੱਲ੍ਹੀ, ਆਲ ਇੰਡੀਆ ਬੈਕਵਰਡ ਕਲਾਸਿਸ ਫੈਡਰੇਸ਼ਨ (ਯੂਨਿਟ ਪੰਜਾਬ), ਸਾਬਕਾ ਡਾਇਰੈਕਟਰ ਹੈਲਥ ਰਣਜੀਤ ਸਿੰਘ, ਉੱਘੇ ਸਮਾਜ ਸੇਵਕ ਨਿਰਮਲ ਸਿੰਘ ਸੋਖੀ, ਐਡਵੋਕੇਟ ਬਿਲਾਵਲ ਸਿੰਘ, ਜਸਪਾਲ ਸਿੰਘ ਭੁਪਾਲ ਡੀਲਰ ਕਾਰ ਬਜ਼ਾਰ , ਸਮਾਜ ਸੇਵਕ ਮੁੱਖਤਿਆਰ ਸਿੰਘ, ਅਮਰਿੰਦਰ ਸਿੰਘ ਵਿਰਦੀ, ਸਤਨਾਮ ਸਿੰਘ ਪਟਵਾਰੀ, ਗੁਰਦਿਆਲ ਸਿੰਘ, ਮੇਜਰ ਸਿੰਘ ਬੱਤਰਾ ਅਤੇ ਜਸਪਿੰਦਰ ਸਿੰਘ ਆਦਿ ਹਾਜ਼ਰ ਸਨ।