ਸਤਪਾਲ ਖਡਿਆਲ ਸਪੋਰਟਸ ਵੈੱਲਫੇਅਰ ਬੋਰਡ ਦੇ ਚੇਅਰਮੈਨ ਨਿਯੁਕਤ ਸਤਪਾਲ ਖਡਿਆਲ ਸਪੋਰਟਸ ਵੈੱਲਫੇਅਰ ਬੋਰਡ ਦੇ ਚੇਅਰਮੈਨ ਨਿਯੁਕਤ
Publish Date: Fri, 17 Jul 2026 04:57 PM (IST)
Updated Date: Sat, 18 Jul 2026 04:02 AM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਦੇ ਪ੍ਰਸਿੱਧ ਕੁਮੈਂਟੇਟਰ ਖੇਡ ਲੇਖਕ ਸਤਪਾਲ ਸਿੰਘ ਮਾਹੀ ਨੂੰ ਪੰਜਾਬ ਸਰਕਾਰ ਵੱਲੋਂ ਬਣਾਏ ਸਪੋਰਟਸ ਵੈਲਫੇਅਰ ਬੋਰਡ ਵਿੱਚ ਸ਼ਾਮਿਲ ਕੀਤਾ ਗਿਆ ਹੈ । ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਪੱਤਰ ਅਨੁਸਾਰ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਰਪਾਲ ਸਿੰਘ ਚੀਮਾ ਦੀ ਰਹਿਨੁਮਾਈ ਵਿੱਚ ਹਲਕਾ ਦਿੜ੍ਹਬਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਅੰਤਰ ਰਾਸ਼ਟਰੀ ਪਹਿਲਵਾਨ ਜਸਕੰਵਰ ਸਿੰਘ ਜੱਸਾ ਪੱਟੀ ਨੂੰ ਪੰਜਾਬ ਸਪੋਰਟਸ ਵੈਲਫੇਅਰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ । ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਬਲਬੀਰ ਸਿੰਘ ਪਾਲਾ ਹੋਰਾਂ ਦੀ ਟੀਮ ਵਿੱਚ ਵਾਧਾ ਕਰਦਿਆਂ ਪੰਜਾਬ ਸਰਕਾਰ ਨੇ ਜ਼ਮੀਨੀ ਪੱਧਰ ਤੇ ਖੇਡਾਂ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੀਆਂ ਸਖਸੀਅਤਾ ਨੂੰ ਇਹ ਸਨਮਾਨ ਦਿੱਤਾ ਹੈ। ਸਤਪਾਲ ਖਡਿਆਲ ਪਿਛਲੇ ਲਗਪਗ ਤਿੰਨ ਦਹਾਕਿਆਂ ਤੋਂ ਕਬੱਡੀ ਖੇਡ ਨਾਲ ਜੁੜੀ ਹੋਈ ਸਖ਼ਸ਼ੀਅਤ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਇਮਾਨਦਾਰੀ ਮਿਹਨਤ ਸਿਦਕ ਨਾਲ ਨਿਭਾਉਣਗੇ। ਯਾਦ ਰਹੇ ਖਡਿਆਲ ਇਸ ਸਮੇਂ ਸੂਬੇ ਦੀਆਂ ਵੱਖ-ਵੱਖ ਖੇਡ ਸੰਸਥਾਵਾਂ ਵਿੱਚ ਕੰਮ ਕਰ ਰਹੇ ਹਨ। ਉਹ ਪੰਜਾਬ ਸਿੱਸਟੋਬਾਲ ਐਸੋਸੀਏਸ਼ਨ, ਜਿਲਾ ਕਬੱਡੀ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਓਐਸਡੀ ਤਪਿੰਦਰ ਸਿੰਘ ਸੋਹੀ, ਚੇਅਰਮੈਨ ਨਗਰ ਸੁਧਾਰ ਟਰੱਸਟ ਪ੍ਰੀਤਮ ਸਿੰਘ ਪੀਤੂ, ਚੇਅਰਮੈਨ ਹਰਵਿੰਦਰ ਸਿੰਘ ਛਾਜਲੀ, ਚੇਅਰਪਰਸਨ ਜਸਵੀਰ ਕੌਰ ਸ਼ੇਰਗਿੱਲ, ਵਿਜੇ ਕੁਮਾਰ ਬਿੱਟੂ ਦਿੜ੍ਹਬਾ, ਰਣਜੀਤ ਸਿੰਘ ਖੇਤਲਾ ਦਫ਼ਤਰ ਇੰਚਾਰਜ, ਨਿਰਭੈ ਸਿੰਘ ਖਨਾਲ, ਰਵਿੰਦਰ ਸਿੰਘ ਮਾਨ ਸਰਪੰਚ ਮਹਿਲਾ, ਸਰਪੰਚ ਲਾਭ ਸਿੰਘ ਖਡਿਆਲ, ਕੁਲਦੀਪ ਸਿੰਘ ਪ੍ਰਧਾਨ ਆੜਤੀਆਂ ਐਸੋਸੀਏਸ਼ਨ ਛਾਹੜ, ਚਮਕੌਰ ਚੌਧਰੀ, ਗੋਲੂ ਟਿਵਾਣਾ, ਜਿਲਾ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ, ਜਰਨਲ ਸਕੱਤਰ ਡਾ. ਜਨਕ ਰਾਜ ਸ਼ਰਮਾ , ਚੇਅਰਮੈਨ ਡਾ. ਮੱਘਰ ਸਿੰਘ ਸਿਹਾਲ, ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਕਾਲਾ, ਮੀਤ ਪ੍ਰਧਾਨ ਬਲਜੀਤ ਸਿੰਘ ਢੀਂਡਸਾ, ਬਲਜੀਤ ਸਿੰਘ ਮਾਨ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਕਬੱਡੀ ਐਸੋ, ਗੁਰਪਿਆਰ ਸਿੰਘ ਚੱਠਾ, ਸ਼ਿਵ ਜਿੰਦਲ, ਹਰਦੇਵ ਸਿੰਘ ਮਹਿਲਾ, ਮਿੰਟੂ ਮੌੜ, ਸਿੰਗਾਰਾ ਸਿੰਘ ਢੀਂਡਸਾ ਖਡਿਆਲ, ਪ੍ਰਗਟ ਸਿੰਘ ਪੰਚ, ਡਾ ਗੁਰਪ੍ਰੀਤ ਸਿੰਘ ਔਜਲਾ, ਨਸੀਬ ਸਿੰਘ ਕੌਹਰੀਆਂ, ਰਿੰਪੀ ਸਰਪੰਚ ਤਰੰਜੀ ਖੇੜਾ, ਸੁਖਦੇਵ ਸਿੰਘ ਸਰਪੰਚ ਗੁੱਜਰਾਂ, ਮੈਡਮ ਪਰਮ ਜਸਪਾਲ ਮਾਨ ਬਲਾਕ ਸੰਮਤੀ ਮੈਂਬਰ, ਗੁਰਦੀਪ ਸਿੰਘ ਸਰਪੰਚ ਤਕੀਪੁਰ, ਪਿੰਦਰ ਤਕੀਪੁਰ, ਦਲਵੀਰ ਸਿੰਘ ਤੂਰ ਕੈਨੇਡਾ,, ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਸੋਮਾ ਘਰਾਚੋਂ, ਫ਼ੌਜੀ ਰੌਂਤਾ, ਮਨਜੀਤ ਸਿੰਘ ਗਰੇਵਾਲ , ਪ੍ਰਸਿੱਧ ਕੁਮੈਂਟੇਟਰ ਕੁਲਵੀਰ ਸਿੰਘ ਥੂਹੀ, ਦਿਲਸ਼ਾਦ ਈਸੀ,ਜਸ਼ਨ ਮਹਿਲਾ, ਜਗਦੀਸ਼ ਘਰਾਟ, ਫਿੱਡੂ ਘੱਗਾ , ਬੀਰਬਲ ਸਿੰਘ ਨਿੰਮਾ ਖਡਿਆਲ ਹਾਜਰ ਸਨ।