ਪੰਜਾਬ ਸਰਕਾਰ ਨਸ਼ੇ ਦੀ ਸਪਲਾਈ ’ਤੇ ਕਾਬੂ ਪਾਵੇ : ਉਗਰਾਹਾਂ ਪੰਜਾਬ ਸਰਕਾਰ ਨਸ਼ੇ ਦੀ ਸਪਲਾਈ ਉਤੇ ਕਾਬੂ ਪਾਵੇ-ਉਗਰਾਹਾਂ
Publish Date: Wed, 28 Oct 2026 05:14 PM (IST)
Updated Date: Wed, 28 Oct 2026 05:16 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਦੀ ਸਪਲਾਈ ਉੱਤੇ ਕਾਬੂ ਪਾਉਣ ਉੱਤੇ ਨਾਕਾਮ ਰਹੀ ਹੈ ਸਗੋਂ ਨਸ਼ਾ ਕਰਕੇ ਮਰਨ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਤੰਗ ਕਰ ਰਹੀ ਹੈ। ਉਹ ਬਲਾਕ ਦਿੜ੍ਹਬਾ ਵੱਲੋਂ ਪੁਲਿਸ ਚੌਂਕੀ ਮਹਿਲਾਂ ਅੱਗੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦੀ ਚਿੱਟੇ ਦਾ ਟੀਕਾ ਲਾਉਣ ਕਰਕੇ ਮੌਤ ਹੋ ਗਈ ਸੀ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਉਸ ਦੀ ਲਾਸ਼ ਨੂੰ ਮਾਨਸਾ ਪਰਵਿੰਦਰ ਝੋਟਾ ਇਨਸਾਫ ਮੋਰਚੇ ਵਿੱਚ ਲਿਜਾਣਾ ਚਾਹਿਆ ਤਾਂ ਮਾਨਸਾ ਦੀ ਪੁਲਿਸ ਵੱਲੋਂ ਪਰਿਵਾਰ ਅਤੇ ਲੋਕਾਂ ਤੇ ਅੰਨਾ ਤਸ਼ੱਦਦ ਕੀਤਾ ਅਤੇ ਲਾਸ਼ ਨੂੰ ਪੁਲਿਸ ਖੋਹ ਕੇ ਲੈ ਗਈ ਅਤੇ ਲੋਕਾਂ ਤੇ ਲਾਠੀ ਚਾਰਜ ਕਰਕੇ ਗ੍ਰਿਫਤਾਰ ਕਰ ਲਿਆ। ਇਹ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਮਨੁੱਖੀ ਅਧਿਕਾਰਾਂ ਦੇ ਨਾਲ ਖਿਲਵਾੜ ਕੀਤਾ ਗਿਆ ਹੈ। ਉਸ ਤੋਂ ਬਾਅਦ ਪਰਵਿੰਦਰ ਝੋਟਾ ਇਨਸਾਫ ਮੋਰਚੇ ਵਿੱਚ ਵੀ ਪੁਲਿਸ ਨੇ ਦਹਿਸ਼ਤ ਵਰਗਾ ਮਾਹੌਲ ਪੈਦਾ ਕੀਤਾ। ਪਿੰਡ ਜਹਾਂਗੀਰ ਵਿਖੇ ਇਥਨੋਲ ਫੈਕਟਰੀ ਅੱਗੇ ਲੋਕਾਂ ਵੱਲੋਂ ਸੰਘਰਸ਼ ਕਮੇਟੀ ਬਣਾ ਕੇ ਧਰਨਾ ਦਿੱਤਾ ਜਾ ਰਿਹਾ ਸੀ ਅੱਜ ਉਸ ਨੂੰ ਵੀ ਪੁਲਿਸ ਨੇ ਗੁੰਡਾਗਰਦੀ ਕਰਦੇ ਹੋਏ ਮੋਰਚਾ ਚੁਕਵਾ ਦਿੱਤਾ ਗਿਆ ਇਹ ਪੰਜਾਬ ਸਰਕਾਰ ਦੀ ਬੁਖਲਾਹਟ ਹੈ ਜਿਸ ਨੂੰ ਸੰਘਰਸ਼ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਬਲਾਕ ਪ੍ਰਧਾਨ ਹਰਜੀਤ ਸਿੰਘ ਮਹਿਲਾ, ਜਿਲਾ ਖਜਾਨਚੀ ਅਮਨਦੀਪ ਸਿੰਘ ਮਹਿਲਾਂ, ਹਰਬੰਸ ਸਿੰਘ, ਮੇਜਰ ਸਿੰਘ, ਮਿਸ਼ਰਾ ਸਿੰਘ, ਜੋਗਿੰਦਰ ਸਿੰਘ, ਰਘਬੀਰ ਸਿੰਘ, ਜਗਜੀਤ ਸਿੰਘ, ਬਲਵਿੰਦਰ ਸਿੰਘ, ਤਰਸੇਮ ਸਿੰਘ ਹਾਜਰ ਸਨ।