ਭਗਤ ਨਾਮਦੇਵ ਚੇਅਰ ਸਥਾਪਤ ਕਰੇ ਕੈਨੇਡਾ ਸਰਕਾਰ : ਦਮਦਮੀ ਭਗਤ ਨਾਮਦੇਵ ਚੇਅਰ ਸਥਾਪਤ ਕਰੇ ਕੈਨੇਡਾ ਸਰਕਾਰ- ਦਮਦਮੀ
Publish Date: Thu, 06 Aug 2026 04:35 PM (IST)
Updated Date: Fri, 07 Aug 2026 04:02 AM (IST)
ਭਗਤ ਨਾਮਦੇਵ ਆਰਗੇਨਾਈਜੇਸ਼ਨ ਵੱਲੋਂ ਫੈਮਲੀ ਸਮਾਗਮ ਆਯੋਜਿਤ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ ਭਗਤ ਨਾਮਦੇਵ ਇੰਟਰਨੈਸ਼ਨਲ ਆਰਗਨਾਈਜੇਸ਼ਨ ਕੈਨੇਡਾ ਵੱਲੋਂ ਕਮਲਜੀਤ ਸਿੰਘ ਪੁਰਬਾ ਅਤੇ ਨਵਦੀਪ ਸਿੰਘ ਟਿਵਾਣਾ ਦੀ ਅਗਵਾਈ ਹੇਠ ਆਯੋਜਿਤ ਕੀਤੇ ਸਾਲਾਨਾ ਫੈਮਲੀ ਪਿਕਨਿਕ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਆਲ ਇੰਡੀਆ ਕਸ਼ੱਤਰੀ ਪ੍ਰਤੀਨਿਧੀ ਟਾਂਕ ਸਭਾ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਜੱਸਲ ਦਮਦਮੀ ਨੇ ਕੈਨੇਡਾ ਸਰਕਾਰ ਤੋਂ ਭਗਤ ਨਾਮਦੇਵ ਚੇਅਰ ਸਥਾਪਿਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਦੀ ਪਾਵਨ ਬਾਣੀ ਦੇ 61 ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਚ ਵੱਖ-ਵੱਖ ਰਾਗਾਂ ਅੰਦਰ ਦਰਜ ਕਰਕੇ ਸਮੁੱਚੀ ਮਨੁੱਖਤਾ ਨੂੰ ਆਤਮਕ ਜੀਵਨ ਦਾ ਅਨਮੋਲ ਮਾਰਗ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਮੂਹ ਨਾਮਦੇਵ ਬਰਾਦਰੀ ਲਈ ਬੇਅੰਤ ਮਾਣ ਅਤੇ ਗੌਰਵ ਦੀ ਗੱਲ ਹੈ। ਉਨ੍ਹਾਂ ਮੈਂਬਰ ਪਾਰਲੀਮੈਂਟ ਅਮਨਦੀਪ ਕੌਰ ਸੋਢੀ ਰਾਹੀਂ ਕੈਨੇਡਾ ਸਰਕਾਰ ਨੂੰ ਅਪੀਲ ਕਰਦਿਆਂ ਭਗਤ ਨਾਮਦੇਵ ਜੀ ਦੇ ਨਾਮ ਤੇ ਇੱਕ ਚੇਅਰ ਸਥਾਪਿਤ ਕਰਨ ਦੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਕੈਨੇਡਾ ਵਿੱਚ ਕਿਸੇ ਪ੍ਰਮੁੱਖ ਸੰਸਥਾ, ਪਾਰਕ, ਸੜਕ ਜਾਂ ਜਨਤਕ ਸਥਾਨ ਦਾ ਨਾਮ ਭਗਤ ਨਾਮਦੇਵ ਜੀ ਦੇ ਨਾਮ ਨਾਲ ਜੋੜਿਆ ਜਾਵੇ, ਤਾਂ ਜੋ ਉਨ੍ਹਾਂ ਦੀ ਮਹਾਨ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਸਨਮਾਨ ਨਾਲ ਪਹੁੰਚਾਇਆ ਜਾ ਸਕੇ। ਸਮਾਗਮ ਦੌਰਾਨ ਅਮਨਦੀਪ ਕੌਰ ਐੱਮਪੀ, ਡਿਪਟੀ ਮੇਅਰ ਹਰਕੀਰਤ ਸਿੰਘ ਤੇ ਸਮਾਜ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਅਜਿਹੇ ਸਮਾਗਮ ਨਾ ਸਿਰਫ਼ ਪਰਿਵਾਰਾਂ ਨੂੰ ਇਕ ਮੰਚ ਤੇ ਇਕੱਠੇ ਕਰਦੇ ਹਨ, ਸਗੋਂ ਨੌਜਵਾਨ ਪੀੜ੍ਹੀ ਨੂੰ ਆਪਣੇ ਧਾਰਮਿਕ, ਸੱਭਿਆਚਾਰਕ ਅਤੇ ਸਮਾਜਿਕ ਵਿਰਸੇ ਨਾਲ ਜੋੜਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਕੈਨੇਡਾ ਭਵਿੱਖ ਵਿੱਚ ਵੀ ਸਮਾਜ ਸੇਵਾ, ਭਾਈਚਾਰਕ ਏਕਤਾ ਅਤੇ ਮਨੁੱਖਤਾ ਦੀ ਭਲਾਈ ਲਈ ਇਸੇ ਤਰ੍ਹਾਂ ਨਵੇਂ ਮੀਲ ਪੱਥਰ ਸਥਾਪਤ ਕਰਦੀ ਰਹੇਗੀ। ਸੰਸਥਾ ਦੇ ਸੀਨੀਅਰ ਆਗੂ ਨਵਦੀਪ ਸਿੰਘ ਟਿਵਾਣਾ ਨੇ ਪਹੁੰਚੀਆਂ ਸੰਗਤਾਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ, ਜਦਕਿ ਕਮਲਜੀਤ ਸਿੰਘ ਪੁਰਬਾ ਨੇ ਸਮਾਗਮ ਦੀ ਸਫ਼ਲਤਾ ਲਈ ਸਹਿਯੋਗੀਆਂ ਦਾ ਧੰਨਵਾਦ ਪ੍ਰਗਟਾਇਆ। ਇਸ ਮੌਕੇ ਅਰਜਨ ਸਿੰਘ ਕੈਂਥ, ਡਾ. ਚਰਨਜੀਤ ਸਿੰਘ ਕੈਂਥ, ਡਾਕਟਰ ਜਗਪਾਲ ਸਿੰਘ ਸਿੱਧੂ, ਮਨਿੰਦਰ ਜੱਸਲ, ਭੁਪਿੰਦਰ ਸਿੰਘ ਰਤਨ, ਜਗਸੀਰ ਸਿੰਘ ਪੁਰਬਾ, ਹਰਪ੍ਰੀਤ ਕੌਰ ਪੁਰੀ, ਰਵਿੰਦਰ ਸਿੰਘ ਵਰਨ, ਜਸਵਿੰਦਰ ਸਿੰਘ ਤੱਗੜ, ਮਨਜਿੰਦਰ ਸਿੰਘ, ਦਿਆ ਸਿੰਘ , ਭੁਪਿੰਦਰ ਸਿੰਘ ਰਤਨ, ਤੇਜਿੰਦਰ ਸਿੰਘ ਬੇਦੀ, ਕਮਲਜੀਤ ਸਿੰਘ ਪੁਰਬਾ, ਜਸਵਿੰਦਰ ਸਿੰਘ ਅਗਰੋਆ, ਭੁਪਿੰਦਰ ਸਿੰਘ ਰੱਖੜਾ, ਬਿਕਰਮਜੀਤ ਸਿੰਘ ਦੇਦ, ਗੁਰਪ੍ਰੀਤ ਸਿੰਘ ਪੁਰੀ, ਦਵਿੰਦਰ ਸਿੰਘ ਤੱਗੜ, ਸਤਨਾਮ ਸਿੰਘ ਪੁਰਬਾ, ਜੋਲੀ ਵਰਿਆ, ਹਰਵਿੰਦਰ ਸਿੰਘ, ਸੋਨੀ ਜੱਸਲ, ਕਮਲਦੀਪ ਸਿੰਘ, ਗੁਰਵਿੰਦਰ ਕੌਰ ਸਰਾਂ, ਹਰਪ੍ਰੀਤ ਕੌਰ ਪੁਰੀ, ਰਜਿੰਦਰ ਕੌਰ ਰਤਨ, ਪਵਨਪ੍ਰੀਤ ਕੌਰ ਸਾਗੂ, ਹਰਪ੍ਰੀਤ ਕੌਰ ਜੱਸਲ, ਤਜਿੰਦਰ ਸਿੰਘ ਬੇਦੀ, ਨੀਟੂ ਪੁਰਬਾ, ਬਲਵਿੰਦਰ ਸਿੰਘ ਰੱਖੜਾ, ਅਮਰੀਕ ਸਿੰਘ, ਮਨਮੋਹਨ ਸਿੰਘ ਜੱਸਲ, ਦਵਿੰਦਰ ਸਿੰਘ ਹਾਜ਼ਰ ਸਨ।