ਸੰਧੂ ਆਪ ਛੱਡ ਅਕਾਲੀ ਦਲ ’ਚ ਸ਼ਾਮਲ ਸੰਧੂ ਆਪ ਛੱਡ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ
Publish Date: Sun, 01 Nov 2026 06:14 PM (IST)
Updated Date: Sun, 01 Nov 2026 06:17 PM (IST)
ਫੋਟੋ 1ਪੀਟੀਐਲ: 27: ਮਹਿੰਦਰਪਾਲ ਬੱਬੀ, ਪੰਜਾਬੀ ਜਾਗਰਣ, ਭਾਦਸੋਂ : ਨਗਰ ਪੰਚਾਇਤ ਭਾਦਸੋਂ ਦੇ ਸਾਬਕਾ ਕੌਂਸਲਰ ਤੇ ਆਪ ਆਗੂ ਸਤਿਨਾਮ ਸਿੰਘ ਸੰਧੂ ਆਮ ਆਦਮੀ ਪਾਰਟੀ ਨੂੰ ਤਿਆਗ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ। ਹਲਕਾ ਨਾਭਾ ਦੇ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਦਿਆਂ ਕਿਹਾ ਕਿ ਸਤਿਨਾਮ ਸਿੰਘ ਸੰਧੂ ਦਾ ਪਰਿਵਾਰ ਮੁੱਢ ਤੋਂ ਹੀ ਅਕਾਲੀ ਦਲ ਦੀਆਂ ਮੋਹਰੀ ਸਫਾਂ ਵਿਚ ਹੋ ਕੇ ਕੰਮ ਕਰਦਾ ਰਿਹਾ ਹੈ ਪਰ ਪਿਛਲੀਆਂ ਚੋਣਾਂ ਵਿਚ ਉਹ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਕੌਂਸਲਰ ਦੀ ਚੋਣ ਲੜੇ ਸਨ ਤੇ ਅਪਣੀ ਪਾਰਟੀ ਵਰਕਰਾਂ ਦੇ ਧੋਖੇ ਦਾ ਸ਼ਿਕਾਰ ਹੋਏ। ਉਨ੍ਹਾਂ ਕਿਹਾ ਕਿ ਬਤੌਰ ਹਲਕਾ ਇੰਚਾਰਜ ਸੰਧੂ ਨੂੰ ਦੁਬਾਰਾ ਪਾਰਟੀ ’ਚ ਸ਼ਾਮਲ ਕਰਦਿਆਂ ਉਹ ਮਾਣ ਤੇ ਖੁਸ਼ੀ ਮਹਿਸੂਸ ਕਰ ਰਹੇ ਹਨ ਅਤੇ ਅਕਾਲੀ ਦਲ ਵਿਚ ਉਨ੍ਹਾਂ ਨੂੰ ਪਹਿਲਾਂ ਵਾਂਗ ਹੀ ਮਾਣ ਸਤਿਕਾਰ ਮਿਲੇਗਾ। ਜ਼ਿਕਰਯੋਗ ਹੈ ਕਿ ਸਤਿਨਾਮ ਸਿੰਘ ਸੰਧੂ ਦਾ ਪਰਿਵਾਰ ਨਗਰ ਪੰਚਾਇਤ ਭਾਦਸੋਂ ਦੇ ਹੋਂਦ ’ਚ ਆਉਣ ਤੋਂ ਬਾਅਦ ਹੋਈਆਂ ਸਥਾਨਕ ਸਰਕਾਰ ਚੋਣਾਂ ’ਚ ਦੋ ਵੇਰ ਜਿੱਤ ਦਰਜ਼ ਕਰਕੇ ਵਾਰਡ 3 ਤੋਂ ਕੌਂਸਲਰ ਦੀਆਂ ਸੇਵਾਵਾਂ ਨਿਭਾ ਚੁੱਕਾ ਹੈ। ਇਸ ਦੌਰਾਨ ਸ੍ਰੋਮਣੀ ਅਕਾਲੀ ਦਲ ਦੀ ਟਿਕਟ ਉੱਤੇ ਇਕ ਵੇਰ ਉਹ ਖੁਦ ਤੇ ਦੂਜੀ ਵੇਰ ਉਸਦੀ ਧਰਮ ਪਤਨੀ ਸੁਖਪ੍ਰੀਤ ਕੌਰ ਸੰਧੂ ਕੌਂਸਲਰ ਦੀ ਚੋਣ ਜਿੱਤੇ ਸਨ। ਇਸ ਮੌਕੇ ਸਾਬਕਾ ਸਟੇਟ ਰਾਈਟ ਨੂੰ ਸਰਵਿਸ਼ ਕਮਿਸ਼ਨਰ ਜਗਦੀਸ਼ ਲਾਲਕਾ, ਸੀਨੀਅਰ ਕੌਂਸਲਰ ਪ੍ਰੇਮ ਸਿੰਘ ਨੰਬਰਦਾਰ, ਅਕਾਲੀ ਆਗੂ ਰਣਜੀਤ ਸਿੰਘ ਨੱਤ, ਗੁਰਤੇਜ ਸਿੰਘ ਖਨੌੜਾ ਤੇ ਹੋਰ ਅਕਾਲੀ ਆਗੂ ਹਾਜ਼ਰ ਸਨ।