ਸੰਦੀਪ ਕਾਲਾ ਆੜ੍ਹਤੀ ਐਸੋਸੀਏਸ਼ਨ ਪਾਤੜਾਂ ਦੇ ਪ੍ਰਧਾਨ ਬਣੇ
ਸੰਦੀਪ ਕੁਮਾਰ ਕਾਲਾ ਆੜਤੀ ਐਸੋਸੀਏਸ਼ਨ ਪਾਤੜਾਂ ਦੇ ਪ੍ਰਧਾਨ ਬਣੇ
Publish Date: Fri, 27 Mar 2026 06:48 PM (IST)
Updated Date: Fri, 27 Mar 2026 06:50 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ ਪਾਤੜਾਂ : ਅਨਾਜ ਮੰਡੀ ਪਾਤੜਾਂ ਵਿਖੇ ਕੰਮ ਕਰਦੇ ਆੜ੍ਹਤੀਆਂ ਦੀ ਜਥੇਬੰਦੀ ਆੜ੍ਹਤੀ ਐਸੋਸੀਏਸ਼ਨ ਪਾਤੜਾਂ ਦੀ ਚੋਣ ਹੋਈ। ਜਿਸ ਦੌਰਾਨ ਪਿਛਲੇ ਸਾਲ ਤੋਂ ਪ੍ਰਧਾਨ ਚੱਲੇ ਆ ਰਹੇ ਸੰਦੀਪ ਕੁਮਾਰ ਕਾਲਾ ਨੂੰ ਮੁੜ ਤੋਂ ਦੂਜੀ ਵਾਰ ਆੜ੍ਹਤੀਆਂ ਐਸੋਸੀਏਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ। ਮਾਰਕੀਟ ਕਮੇਟੀ ਪਾਤੜਾਂ ਦੇ ਚੇਅਰਮੈਨ ਮਹਿੰਗਾ ਸਿੰਘ ਬਰਾੜ ਦੀ ਦੇਖਰੇਖ ਹੇਠ ਪ੍ਰਧਾਨ ਚੁਣੇ ਜਾਣ ਮਗਰੋਂ ਸੰਦੀਪ ਕੁਮਾਰ ਕਾਲਾ ਨੇ ਵੱਡੀ ਗਿਣਤੀ ਵਿਚ ਸਾਥੀਆਂ ਨਾਲ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੇ ਗ੍ਰਹਿ ਵਿਖੇ ਪਹੁੰਚ ਕੇ ਅਸ਼ੀਰਵਾਦ ਹਾਸਲ ਕੀਤਾ। ਚੇਅਰਮੈਨ ਮਹਿੰਗਾ ਸਿੰਘ ਬਰਾੜ ਨੇ ਕਿਹਾ ਕਿ ਪ੍ਰਧਾਨ ਸੰਦੀਪ ਕੁਮਾਰ ਕਾਲਾ ਨੇ ਆਪਣੇ ਕਾਰਜਕਾਲ ਵਿੱਚ ਪਿਛਲੇ ਸਾਲ ਦੌਰਾਨ ਆੜ੍ਹਤੀਆਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਿਸ ਕਰਕੇ ਆੜ੍ਹਤੀਆ ਭਰਾਵਾਂ ਵੱਲੋਂ ਉਹਨਾਂ ਨੂੰ ਮੁੜ ਤੋਂ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਦੌਰਾਨ ਨਵ ਨਿਯੁਕਤ ਪ੍ਰਧਾਨ ਸੰਦੀਪ ਕੁਮਾਰ ਕਾਲਾ ਨੇ ਵਪਾਰੀ ਅਤੇ ਆੜ੍ਹਤੀਆਂ ਦਾ ਧੰਨਵਾਦ ਕਰਦਿਆਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਕੀਤਾ। ਇਸ ਮੌਕੇ ਸਾਬਕਾ ਪ੍ਰਧਾਨ ਪ੍ਰਵੀਨ ਕੁਮਾਰ, ਕੇਵਲ ਬਾਂਸਲ, ਮਦਨ ਲਾਲ, ਸੰਜੇ ਗਰਗ, ਵਿਜੇ ਕੁਮਾਰ ਕਾਕਾ, ਰਾਜ ਕੁਮਾਰ, ਹਰਸ਼ ਸਿੰਗਲਾ, ਫਰਿੰਦਰ ਸ਼ਰਮਾ, ਰਮੇਸ਼ ਕੁਮਾਰ, ਗਮਦੂਰ ਸਿੰਘ , ਮੋਰੂ ਰਾਮ, ਰਾਮ ਦਿਆਲ, ਚੇਤ ਰਾਮ, ਬੱਗਾ ਪੰਡਿਤ, ਰੁਲਦੂ ਰਾਮ, ਕ੍ਰਿਸ਼ਨ ਕੁਮਾਰ, ਗਿਰਧਾਰੀ ਲਾਲ, ਰਾਮ ਕੁਮਾਰ, ਜਗਦੀਸ਼ ਚੰਦ, ਪ੍ਰਿਤਪਾਲ ਕਾਕੜੀਆ, ਰੁਲਦੂ ਰਾਮ, ਰੌਕੀ ਸਿੰਘ, ਗੋਪਾਲ ਸਿੰਗਲਾ, ਬੁੱਧ ਰਾਮ, ਸੁਭਾਸ਼ ਚੰਦਰ, ਜੀਵਨ ਕੁਮਾਰ ਆਦਿ ਹਾਜ਼ਰ ਸਨ।