ਇਕ ਨੰਬਰ ਦੇ ਦੋ ਦੋ ਵਾਹਨ ਘੁੰਮਣ ਨਾਲ ਮਾਮਲਾ ਸ਼ੱਕੀ, ਲੋਕਾਂ ’ਚੋਂ ਦਹਿਸ਼ਤ ਦਾ ਮਾਹੌਲ
ਇਕ ਨੰਬਰ ਦੇ ਦੋ ਦੋ ਵਾਹਨ ਘੁੰਮਣ ਨਾਲ ਮਾਮਲਾ ਸ਼ੱਕੀ, ਲੋਕਾਂ ਵਿੱਚੋਂ ਦਹਿਸ਼ਤ ਦਾ ਮਾਹੌਲ
Publish Date: Mon, 16 Feb 2026 04:46 PM (IST)
Updated Date: Mon, 16 Feb 2026 04:48 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਸ਼ਹਿਰ ਅੰਦਰ ਜਿੱਥੇ ਪਿਛਲੇ ਲੰਮੇ ਸਮੇਂ ਤੋਂ ਲੁੱਟਾਂ ਖੋਹਾਂ ਅਤੇ ਔਰਤਾਂ ਦੇ ਕੰਨਾਂ ਤੇ ਗਲੇ ’ਚੋਂ ਸੋਨੇ ਦੀ ਵਾਲ਼ੀਆਂ ਤੇ ਚੇਨ ਝਪਟ ਮਾਰ ਵਰਗੀਆਂ ਵਾਰਦਾਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਉੱਥੇ ਦੂਜੇ ਪਾਸੇ ਹੁਣ ਰਾਜਪੁਰਾ ਸ਼ਹਿਰ ਦੀਆਂ ਸੜਕਾਂ ’ਤੇ ਸ਼ਰੇਆਮ ਇੱਕੋ ਨੰਬਰ ਦੇ ਦੋ ਦੋ ਮੋਟਰਸਾਈਕਲ ਅਤੇ ਹੋਰ ਵਾਹਨ ਘੁੰਮਣ ਦੇ ਨਾਲ ਮਾਮਲਾ ਸ਼ੱਕੀ ਹੋਣ ਦੇ ਨਾਲ ਨਾਲ ਲੋਕਾਂ ’ਚ ਡਰ ਵਾਲਾ ਮਾਹੌਲ ਬਣਿਆ ਹੋਇਆ ਹੈ। ਇੱਥੇ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਰਾਜਪੁਰਾ ਗਗਨ ਚੌਕ ਤੋਂ ਲੈ ਕੇ ਟਾਹਲੀ ਵਾਲਾ ਚੌਕ ਤੱਕ ਪੱਕੇ ਤੌਰ ’ਤੇ ਪੁਲਿਸ ਮੁਲਾਜ਼ਮ ਤਾਇਨਾਤ ਹੋਣ ਦੇ ਬਾਵਜੂਦ ਵੀ ਅਜਿਹੇ ਇਕੋ ਨੰਬਰ ਦੇ ਦੋ ਦੋ ਮੋਟਰਸਾਈਕਲ ਘੁਮਾਉਣ ਵਾਲੇ ਨੌਜਵਾਨਾਂ ਦੇ ਹੌਸਲੇ ਕਿੰਨੇ ਕੁ ਬੁਲੰਦ ਹੋਣਗੇ। ਇਸ ਸਬੰਧੀ ਟਰੈਫਿਕ ਪੁਲਿਸ ਰਾਜਪੁਰਾ ਦੇ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਨੇ ਕਿਹਾ ਕਿ ਇਕੋ ਨੰਬਰ ਦੇ ਘੁੰਮ ਰਹੇ ਦੋ ਮੋਟਰਸਾਈਕਲਾ ਸਬੰਧੀ ਉਨ੍ਹਾਂ ਨੂੰ ਸੂਚਨਾ ਪ੍ਰਾਪਤ ਹੋਈ। ਉਨ੍ਹਾਂ ਵੱਲੋਂ ਥਾਣਾ ਸਿਟੀ ਰਾਜਪੁਰਾ ਦੇ ਐੱਸਐੱਚਓ ਗੁਰਸੇਵਕ ਸਿੰਘ ਸਿੱਧੂ ਸਮੇਤ ਥਾਣਾ ਸਿਟੀ ਅਧੀਨ ਪੈਂਦੀਆਂ ਪੁਲਿਸ ਚੌਂਕੀ ਬੱਸ ਸਟੈਂਡ ਅਤੇ ਪੁਲਿਸ ਚੌਂਕੀ ਕਸਤੂਰਬਾ ਦੇ ਇੰਚਾਰਜਾਂ ਦੇ ਨਾਲ ਗੱਲਬਾਤ ਕਰਕੇ ਸਪੈਸ਼ਲ ਨਾਕਾਬੰਦੀ ਕਰਕੇ ਅਜਿਹੇ ਸ਼ੱਕੀ ਨੌਜਵਾਨਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਜਾਵੇ।