- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਹਿਤ ਸਭਾ ਵੱਲੋਂ ਪੁਸਤਕ ..... ਤਬੈ ਰੋਸ ਜਾਗਿਓ ਤੇ ਵਿਚਾਰ ਗੋਸ਼ਟੀ

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਪੰਜਾਬੀ ਸਾਹਿਤ ਸਭਾ ਪਾਤੜਾਂ ਦੀ ਮੀਟਿੰਗ ਬੱਤਰਾ ਅਕੈਡਮੀ ਵਿਖੇ ਹੋਏ ਜਿਸ ’ਚ ਸਭਾ ਦੇ ਪ੍ਰਧਾਨ ਗੁਰਨਾਮ ਸਿੰਘ ਚੌਹਾਨ ਵੱਲੋਂ ਲਿਖੀ ਦਸਤਾਵੇਜ਼ੀ ਪੁਸਤਕ .....‘ਤਬੈ ਰੋਸ ਜਾਗਿਓ’ ’ਤੇ ਵਿਚਾਰ ਗੋਸ਼ਟੀ ਕੀਤੀ ਗਈ। ਗੋਸ਼ਟੀ ਦੌਰਾਨ ਪੁਸਤਕ ਤੇ ਪਰਚਾ ਖਾਲਸਾ ਕਾਲਜ ਕਰਹਾਲੀ ਸਾਹਿਬ ਦੇ ਪ੍ਰੋ. ਡਾ. ਕਸ਼ਮੀਰ ਸਿੰਘ ਜੋਗੇਵਾਲਾ ਨੇ ਪੜ੍ਹਿਆ। ਪੁਸਤਕ ਬਾਰੇ ਬੋਲਦੇ ਪ੍ਰੋ ਡਾਕਟਰ ਕਸ਼ਮੀਰ ਸਿੰਘ ਜੋਗੇਵਾਲਾ ਨੇ ਪੁਸਤਕ ਦੇ ਛਪੇ ਪੰਜਵੇਂ ਐਡੀਸ਼ਨ ਸਬੰਧੀ ਜਾਣਕਾਰੀ ਦਿੱਤੀ। ਪੁਸਤਕ ਵਿੱਚ ਸਿੱਖ ਸੰਘਰਸ਼ ਦੌਰਾਨ ਪੰਜਾਬ ਵਿਚ ਵਾਪਰੇ ਕਾਲੇ ਦਿਨਾਂ ਦੀ ਦਾਸਤਾਨ ਨੂੰ ਬਾਖੂਬੀ ਬਿਆਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਸਤਕ ਨਾ ਸਿਰਫ ਮਾੜੇ ਸਮੇਂ ਵਿੱਚ ਵਾਪਰੀਆਂ ਇਹਨਾਂ ਘਟਨਾਵਾਂ ਸਬੰਧੀ ਜਾਣਕਾਰੀ ਦਿੰਦੀ ਹੈ। ਪੜੇ ਗਏ ਪਰਚੇ ਉੱਤੇ ਹਾਜ਼ਰ ਸਾਹਿਤਕਾਰਾਂ ਵਿੱਚੋਂ ਸਭਾ ਦੇ ਸਰਪ੍ਰਸਤ ਬਾਜ ਸਿੰਘ ਮਹਿਲੀਆ, ਮਾਸਟਰ ਹਰਦੇਵ ਸਿੰਘ ਪ੍ਰੀਤ, ਮਾਸਟਰ ਕੁਲਵਿੰਦਰ ਸਿੰਘ ਰਤਨਗੜ੍ਹ ਸਿੰਧੜਾਂ, ਕੁਲਵੰਤ ਰਿਖੀ, ਵਿਰਕ ਨੂਰਪੁਰੀ, ਸੁਭਾਸ਼ ਪੰਜਾਬੀ, ਜਤਿਨ ਬੱਤਰਾ ਬਲਵੀਰ ਸਿੰਘ ਢਿੱਲੋ, ਅਨੀਤਾ ਅਰੋੜਾ ਆਦਿ ਨੇ ਉਸਾਰੂ ਬਹਿਸ ਕੀਤੀ। ਦੂਜੇ ਸੈਸ਼ਨ ਦੌਰਾਨ ਰਾਜਕੁਮਾਰ ਸਿੰਗਲਾ ਦਿੜਬਾ, ਹਰਪ੍ਰੀਤ ਸਿੰਘ ਕੋਹਲੀ ਅਤੇ ਪ੍ਰੇਮ ਚੰਦ ਪ੍ਰੇਮੀ ਨੇ ਆਪਣੀਆਂ ਰਚਨਾਵਾਂ ਪੜੀਆਂ। ਸਭਾ ਵੱਲੋਂ ਮੁੱਖ ਬੁਲਾਰੇ ਪ੍ਰੋਫੈਸਰ ਕਸ਼ਮੀਰ ਸਿੰਘ ਜੋਗੇਵਾਲਾ ਅਤੇ ਪੁਸਤਕ ਦੇ ਲੇਖਕ ਗੁਰਨਾਮ ਸਿੰਘ ਚੌਹਾਨ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।