- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਹਿਤ ਕਲਾ ਮੰਚ ਵੱਲੋਂ ਸਵਰਗਵਾਸੀ ਲੇਖਕ ਨਿਰੰਜਨ ਸਿੰਘ ਸੈਲਾਨੀ ਅਤੇ ਅੰਗਰੇਜ਼ ਕਲੇਰ ਨੂੰ ਦਿੱਤੀ ਸ਼ਰਧਾਂਜਲੀ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸਾਹਿਤ ਕਲਾ ਮੰਚ ਰਾਜਪੁਰਾ ਵੱਲੋਂ ਇਕ ਵਿਸ਼ੇਸ਼ ਇਕੱਤਰਤਾ ਪ੍ਰਸਿੱਧ ਗਜ਼ਲਗੋ ਅਵਤਾਰ ਪੁਆਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਬਾਲ ਲੇਖਕ ਅਤੇ ਪੰਖੜੀਆਂ ਮੈਗਜ਼ੀਨ ਦੇ ਸੰਪਾਦਕ ਦਰਸ਼ਨ ਬਨੂੜ ਨੇ ਸ਼ਿਰਕਤ ਕੀਤਾ। ਸਾਹਿਤ ਕਲਾ ਮੰਚ ਰਾਜਪੁਰਾ ਦੇ ਸਾਹਿਤਕਾਰ ਤੇ ਸਾਹਿਤ ਪ੍ਰੇਮੀਆਂ ਨੇ ਭਰਮੀ ਹਾਜ਼ਰੀ ਲਗਵਾਈ। ਇਕੱਤਰ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਵੱਲੋਂ ਪਿਛਲੇ ਦਿਨੀ ਵਿਛੋੜਾ ਦੇ ਗਏ ਮੰਚ ਦੇ ਮੈਂਬਰ ਸਾਹਿਬਾਨ ਸਵਰਗਵਾਸੀ ਨਿਰੰਜਨ ਸਿੰਘ ਸੈਲਾਨੀ ਤੇ ਅੰਗਰੇਜ਼ ਕਲੇਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਸਭਾ ਦੇ ਸਰਪਰਸਤ ਡਾਕਟਰ ਹਰਜੀਤ ਸਿੰਘ ਸੱਧਰ ਵੱਲੋਂ ਬੋਲਦਿਆਂ ਕਿਹਾ ਗਿਆ ਕਿ ਇਨ੍ਹਾਂ ਦੋਵਾਂ ਸਾਹਿਤਕਾਰਾਂ ਵੱਲੋਂ ਪੰਜਾਬੀ ਸਾਹਿਤ ਅਤੇ ਸੱਭਿਆਚਾਰ ’ਚ ਪਾਏ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ, ਕਿਉਂਕਿ ਅੰਗਰੇਜ਼ ਕਲੇਰ ਨੇ ਸਹਿਤ ਦੀ ਝੋਲੀ ’ਚ ਲਗਭਗ ਅੱਧੀ ਦਰਜਨ ਕਿਤਾਬਾਂ ਪਾ ਕੇ ਵਡਮੁੱਲੀ ਦੇਣ ਦਿੱਤੀ ਹੈ। ਨਰੰਜਣ ਸਿੰਘ ਕਲੇਰ ਵੱਲੋਂ ਵੱਖ-ਵੱਖ ਵਿਸ਼ਿਆਂ ਤੇ ਆਪਣੀ ਕਲਮ ਅਜਮਾਈ ਗਈ ਹੈ। ਮਾਸਟਰ ਤੇ ਉੱਘੇ ਸਮਾਜ ਸੇਵੀ ਰਜਿੰਦਰ ਸਿੰਘ ਚਾਨੀ ਨੇ ਵਿਛੜੇ ਦੋਵੇਂ ਸਾਹਿਤਕਾਰਾਂ ਦੀਆਂ ਸਾਹਿਤਕ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਸਾਹਿਤ ਦੇ ਖੇਤਰ ’ਚ ਇਨ੍ਹਾਂ ਪਿਆਰੀਆਂ ਸ਼ਖ਼ਸੀਅਤਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਸਾਹਿਤ ਕਲਾ ਮੰਚ ਦੇ ਸਮੂਹ ਅਹੁਦੇਦਾਰਾਂ ਵੱਲੋਂ ਇਹ ਵੀ ਵਿਚਾਰ ਕੀਤੀ ਗਈ ਕਿ ਜਲਦੀ ਹੀ ਇਹਨਾਂ ਦੋਵੇਂ ਸਾਹਿਤਕਾਰਾਂ ਦੀ ਯਾਦ ’ਚ ਸਾਹਿਤਕਾਰਾਂ ਨੂੰ ਸਮਰਪਿਤ ਇੱਕ ਕਵੀ ਦਰਬਾਰ ਕਰਵਾਇਆ ਜਾਵੇਗਾ। ਪ੍ਰਸਿੱਧ ਲੇਖਕ ਕੁਲਦੀਪ ਸਾਹਿਲ ਨੇ ਮੰਚ ਸੰਚਾਲਨ ਦੀ ਕਾਰਵਾਈ ਬਾਖੂਬੀ ਨਿਭਾਈ । ਅੱਜ ਦੀ ਇਸ ਬੈਠਕ ’ਚ ਡਾਕਟਰ ਹਰਜੀਤ ਸਿੰਘ ਸੱਧਰ, ਹਰਜਿੰਦਰ ਕੌਰ ਸੱਧਰ, ਕੁਲਵੰਤ ਸਿੰਘ ਜੱਸਲ, ਅਵਤਾਰ ਸਿੰਘ ਪਵਾਰ, ਕੁਲਦੀਪ ਸਿੰਘ ਸਾਹਿਲ, ਦਰਸ਼ਨ ਸਿੰਘ ਬਨੂੰੜ, ਅਲੀ ਰਾਜਪੁਰਾ, ਦਰਸ਼ਨ ਸਿੰਘ ਮਿੱਠਾ, ਬਾਜਵਾ ਸੁਖਵਿੰਦਰ, ਵਿੱਕੀ ਕੋਸ਼ਿਸ਼, ਭਿੰਦਰ ਖਡੌਲੀ ਅਤੇ ਰਾਜਿੰਦਰ ਚਾਨੀ ਸਮੇਤ ਸਾਹਿਤਕਾਰਾਂ ਨੇ ਭਰਵੀਂ ਹਾਜ਼ਰੀ ਲਗਵਾਈ।