ਸਾਹਿਤ ਸਭਾ ਪਾਤੜਾਂ ਨੇ ਅਹਿਮ ਮਸਲੇ ਵਿਚਾਰੇ ਸਾਹਿਤ ਸਭਾ ਪਾਤੜਾਂ ਦੀ ਮੀਟਿੰਗ ਹੋਈ
Publish Date: Sun, 23 Aug 2026 05:41 PM (IST)
Updated Date: Sun, 23 Aug 2026 05:42 PM (IST)
ਫੋਟੋ 23ਪੀਟੀਐੱਲ-22 ਭੁਪਿੰਦਰਜੀਤ ਮੌਲਵੀਵਾਲਾ ਪੰਜਾਬੀ ਜਾਗਰਣ, ਪਾਤੜਾਂ : ਪੰਜਾਬੀ ਸਾਹਿਤ ਸਭਾ ਪਾਤੜਾਂ ਰਜਿ ਪੰਜਾਬ ਦੀ ਮੀਟਿੰਗ ਬੱਤਰਾ ਅਕੈਡਮੀ ’ਚ ਪ੍ਰਸਿੱਧ ਬਾਲ ਸਾਹਿਤਕਾਰ ਬਾਜ਼ ਸਿੰਘ ਮਹਿਲੀਆ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਭਾ ਦੀ ਕਾਰਜਕਾਰਨੀ ਭੰਗ ਕਰਕੇ ਸਭਾ ਨੂੰ ਚਲਾਉਣ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਤੇ ਮਤਾ ਪਾਸ ਕੀਤਾ ਕਿ ਸਭਾ ਦੀ ਮਹੀਨਾਵਾਰ ਇਕੱਤਰਤਾ ਹਰ ਮਹੀਨੇ ਦੇ ਪਹਿਲੇ ਐਤਵਾਰ ਦੀ ਬਜਾਏ ਦੂਜੇ ਐਤਵਾਰ ਨੂੰ ਹੋਇਆ ਕਰੇਗੀ। ਸਭਾ ਦੀ ਕਾਰਜਕਾਰਨੀ ਭੰਗ ਕਰਨ ਉਪਰੰਤ ਨਵੀਂ ਚੋਣ ਤੋਂ ਪਹਿਲਾਂ ਪੰਜ ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿਚ ਬਾਜ ਸਿੰਘ ਮਹਿਲੀਆ, ਗੁਰਨਾਮ ਸਿੰਘ ਚੌਹਾਨ, ਅਨੀਤਾ ਅਰੋੜਾ, ਗੁਰਨਾਮ ਸਿੰਘ ਜੱਜ ਅਤੇ ਕੁਲਵੰਤ ਰਿਖੀ ਸਭਾ ਦੀ ਅਗਵਾਈ ਸੋਂਪੀ ਗਈ ਜਦੋਂ ਤੱਕ ਚੋਣ ਮੁਕੰਮਲ ਨਹੀਂ ਹੁੰਦੀ। ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਮੀਟਿੰਗ ਵਿਚ ਆਏ ਸਮੂਹ ਮੈਂਬਰਾਂ ਵੱਲੋਂ ਬਾਲ ਸਾਹਿਤਕਾਰ ਬਾਜ ਸਿੰਘ ਮਹਿਲੀਆ ਸਟੇਟ ਐਵਾਰਡੀ ਪ੍ਰਦਾਨ ਕੀਤੇ ਜਾਣ ਉਤੇ ਖੁਸੀ਼ੀਦਾ ਪ੍ਰਗਟਾਵਾ ਕਰਦਿਆਂ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਭੁਪਿੰਦਰਜੀਤ ਮੌਲਵੀਵਾਲਾ, ਅਨੀਤਾ ਅਰੋੜਾ, ਹਰਪਾਲ ਸਨੇਹੀ, ਬਲਬੀਰ ਸਿੰਘ ਢਿੱਲੋਂ, ਗੁਰਨਾਮ ਸਿੰਘ ਜੱਜ, ਜਤਿੰਦਰ ਭਾਰਦਵਾਜ, ਕਰਨੈਲ ਸਿੰਘ ਜੋਗੀ, ਵਿਨੋਦ ਕੁਮਾਰ ਘੱਗਾ ਪੁਸਤਕ ਵਾਲੇ, ਮਾਸਟਰ ਹਰਦੇਵ ਸਿੰਘ ਆਦਿ ਰਚਨਾਵਾਂ ਪੇਸ਼ ਕੀਤੀਆਂ। ਜਿਨ੍ਹਾਂ ਉੱਤੇ ਉਸਾਰੂ ਬਹਿਸ ਕੀਤੀ ਗਈ।