250 ਬੱਸਾਂ ਤੇ ਗੱਡੀਆਂ ਦੇ ਕਾਫਲੇ ਨਾਲ ਧਰਮਸੋਤ ਰੈਲੀ ਲਈ ਰਵਾਨਾ 250 ਬੱਸਾਂ ਅਤੇ ਗੱਡੀਆਂ ਦੇ ਕਾਫਲੇ ਨਾਲ ਸਾਧੂ ਸਿੰਘ ਧਰਮਸੋਤ ਰਾਹੁਲ ਗਾਂਧੀ ਦੀ ਰੈਲੀ ਲਈ ਰਵਾਨਾ
Publish Date: Wed, 04 Nov 2026 04:52 PM (IST)
Updated Date: Wed, 04 Nov 2026 04:53 PM (IST)
ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸੇ ਤਹਿਤ ਸੰਗਰੂਰ ਵਿਖੇ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨਾਭਾ ਤੋਂ ਵੱਡੇ ਕਾਫਲੇ ਨਾਲ ਰਵਾਨਾ ਹੋਏ। ਇਸ ਮੌਕੇ ਉਨ੍ਹਾਂ ਨਾਲ ਕਰੀਬ 50 ਬੱਸਾਂ, 250 ਦੇ ਕਰੀਬ ਗੱਡੀਆਂ ਤੇ ਲਗਪਗ 3000 ਕਾਂਗਰਸੀ ਵਰਕਰ ਸ਼ਾਮਲ ਸਨ। ਕਾਫਲੇ ਵਿਚ ਵੱਡੀ ਗਿਣਤੀ ’ਚ ਮਹਿਲਾ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਰਮਸੋਤ ਨੇ ਭਾਜਪਾ ਤੇ ਤਿੱਖੇ ਸਿਆਸੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਭਾਜਪਾ ਚੋਣਾਂ ਨੇੜੇ ਆਉਂਦਿਆਂ ਹੀ 1984 ਦੇ ਮੁੱਦੇ ਨੂੰ ਉਭਾਰ ਕੇ ਕਾਂਗਰਸ ਨੂੰ ਨਿਸ਼ਾਨਾ ਬਣਾਉਣ ਲੱਗ ਜਾਂਦੀ ਹੈ, ਜਦਕਿ ਪੰਜਾਬ ਨਾਲ ਭਾਜਪਾ ਲਗਾਤਾਰ ਵਿਤਕਰਾ ਕਰ ਰਹੀ ਹੈ ਅਤੇ ਸੂਬੇ ਦੇ ਹੱਕ ਨਹੀਂ ਦੇ ਰਹੀ। ਧਰਮਸੋਤ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਦਾ ਹਰ ਵਰਗ ਮੌਜੂਦਾ ਸਰਕਾਰ ਤੋਂ ਦੁਖੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ ਅਤੇ 2027 ਵਿਚ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣੇਗੀ। ਇਸ ਮੌਕੇ ਬਲਵਿੰਦਰ ਸਿੰਘ ਬਿੱਟੂ ਟਿੰਗੀ, ਹਰੀ ਕ੍ਰਿਸ਼ਨ ਸੇਠ ਸਾਬਕਾ ਚੇਅਰਮੈਨ ਪੰਜਾਬ, ਗੁਰਦਿੱਤ ਸੇਠ ਪ੍ਰਧਾਨ ਯੂਥ, ਵਿਵੇਕ ਸਿੰਗਲਾ ਬਲਾਕ ਪ੍ਰਧਾਨ ਨਾਭਾ, ਯੂਥ ਆਗੂ ਮਨਜਿੰਦਰ ਸਿੰਘ ਜਿੰਦਰੀ, ਸਾਬਕਾ ਪ੍ਰਧਾਨ ਗੁਰਬਖਸ਼ੀਤ ਸਿੰਘ ਭੱਟੀ , ਪਰਮਜੀਤ ਸਿੰਘ ਪੰਮੀ, ਗੁਰਜੰਟ ਸਿੰਘ ਸਰਪੰਚ ਦਲੱਦੀ, ਜਗਜੀਤ ਸਿੰਘ ਦੁਲੱਦੀ, ਇੱਛਿਮਾਨ ਸਿੰਘ ਭੋਜੋ ਮਾਜਰੀ, ਬਾਬਾ ਬਚਿੱਤਰ ਸਿੰਘ ਸਾਬਕਾ ਸਰਪੰਚ, ਕਮਲੇਸ਼ ਰਾਣੀ, ਚਰਨਜੀਤ ਬਾਤਿਸ਼, ਅਸ਼ੋਕ ਕੁਮਾਰ ਬਿੱਟੂ ਮੋਲਾ, ਰਵਿੰਦਰ ਸ਼ਰਮਾ ਬਿੱਟੂ, ਇੰਦਰਜੀਤ ਸਿੰਘ ਚੀਕੂ, ਸੋਨੀ ਅੱਚਲ, ਸੋਮਨਾਥ ਲਾਲਕਾ ਸੋਮੀ, ਸੁਨੀਤਾ ਰਾਣੀ, ਚੱਚਲ ਗੋਰਾ ਆਦਿ ਵਰਕਰ ਹਾਜ਼ਰ ਸਨ।