- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੇਵੀਗੜ੍ਹ ਨੇੜੇ ਪਿੰਡ ਮਲਕਪੁਰ ਕੰਬੋਆਂ ਦੇ ਸਾਬਕਾ ਸਰਪੰਚ ਜਰਨੈਲ ਸਿੰਘ ਦੇ ਨੌਜਵਾਨ ਪੁੱਤਰ ਕਰਨਵੀਰ ਸਿੰਘ ਉਮਰ 24 ਸਾਲ ਦੀ ਅਮਰੀਕਾ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ।

ਜੀਐੱਸ ਮਹਿਰੋਕ, ਪੰਜਾਬੀ ਜਾਗਰਣ ਦੇਵੀਗੜ੍ਹ : ਦੇਵੀਗੜ੍ਹ ਨੇੜੇ ਪਿੰਡ ਮਲਕਪੁਰ ਕੰਬੋਆਂ ਦੇ ਸਾਬਕਾ ਸਰਪੰਚ ਜਰਨੈਲ ਸਿੰਘ ਦੇ ਨੌਜਵਾਨ ਪੁੱਤਰ ਕਰਨਵੀਰ ਸਿੰਘ ਉਮਰ 24 ਸਾਲ ਦੀ ਅਮਰੀਕਾ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ।
ਨੌਜਵਾਨ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕਰਨਵੀਰ ਸਿੰਘ ਜੋ ਕਿ ਉਥੇ ਟਰਾਲਾ ਚਲਾਉਂਦਾ ਸੀ, 26 ਅਕਤੂਬਰ 2026 ਨੂੰ ਜਦੋਂ ਉਹ ਨਿਊਜਰਸੀ ਤੋਂ ਫਰੀਜਨੌ ਸ਼ਹਿਰ ਨੂੰ ਆਪਣੇ ਘਰ ਪਰਤ ਰਿਹਾ ਸੀ ਤਾਂ ਉਸ ਦਾ ਟਰਾਲਾ ਅਚਾਨਕ ਬੇਕਾਬੂ ਹੋ ਕੇ ਪਲਟ ਗਿਆ, ਜਿਸ ਕਾਰਨ ਕਰਨਵੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਇਸ ਮੰਦਭਾਗੀ ਖਬਰ ਦੇ ਮਿਲਦਿਆਂ ਹੀ ਕਰਨਵੀਰ ਸਿੰਘ ਦੇ ਘਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਕਰਨਵੀਰ ਸਿੰਘ 4 ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ ਅਤੇ ਪੱਕਾ ਵੀ ਹੋ ਗਿਆ ਸੀ। ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਉਸ ਦੇ ਬੇਟੇ ਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ ਨਿਊਯਾਰਕ ਭੇਜ ਦਿੱਤੀ ਗਈ ਹੈ। ਕਰਨਵੀਰ ਸਿੰਘ ਦੇ ਮਾਪਿਆਂ ਨੇ ਭਾਰਤ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਸ ਦੇ ਪੁੱਤਰ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਭਾਰਤ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ।
ਇਸ ਮੌਕੇ ਜਰਨੈਲ ਸਿੰਘ ਤੇ ਉਸ ਦੇ ਪਰਿਵਾਰ ਨਾਲ ਹਰਿੰਦਰਪਾਲ ਸਿੰਘ ਹੈਰੀਮਾਨ, ਜੋਗਿੰਦਰ ਸਿੰਘ ਕਾਕਡ਼ਾ, ਜਰਨੈਲ ਸਿੰਘ ਚੂੰਹਟ, ਗੁਰਨਾਮ ਸਿੰਘ ਮਸੀਂਗਣ, ਗੁਰਦੇਵ ਸਿੰਘ ਦੇਬਣ ਹਾਜੀਪੁਰ, ਹਰਬੀਰ ਸਿੰਘ ਥਿੰਦ, ਜੀਤ ਸਿੰਘ ਮੀਰਾਂਪੁਰ, ਮਹਿਕ ਗਰੇਵਾਲ ਨੈਣਾ ਆਦਿ ਤੋਂ ਇਲਾਵਾ ਪੰਚਾਂ, ਸਰਪੰਚਾਂ, ਇਲਾਕਾ ਨਿਵਾਸੀਆਂ ਅਤੇ ਪਿੰਡ ਵਾਸੀਆਂ ਨੇ ਦੁੱਖ ਸਾਂਝਾ ਕੀਤਾ।