
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਰਤੀ ਏਅਰ ਫੋਰਸ ’ਚ ਸੇਵਾ ਨਿਭਾਅ ਰਹੇ ਸਮਾਣਾ ਦੀ ਢਿੱਲੋਂ ਕਾਲੋਨੀ ਵਾਸੀ ਨੌਜਵਾਨ ਤੇ ਉਸ ਦੀ ਪਤਨੀ ਦੀ ਗੁਜਰਾਤ ਦੇ ਸ਼ਹਿਰ ਜਾਮਨਗਰ ’ਚ ਵਾਪਰੇ ਇਕ ਸੜਕ ਹਾਦਸੇ ’ਚ ਮੌਤ ਹੋ ਗਈ ਜਿਨ੍ਹਾਂ ਦੀਆਂ ਦੇਹਾਂ ਦਾ ਸਮਾਣਾ ਪੁੱਜਣ ’ਤੇ ਨਮ ਅੱਖਾਂ ਨਾਲ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਭਾਰਤੀ ਏਅਰ ਫੋਰਸ ’ਚ ਸੇਵਾ ਨਿਭਾਅ ਰਹੇ ਸਮਾਣਾ ਦੀ ਢਿੱਲੋਂ ਕਾਲੋਨੀ ਵਾਸੀ ਨੌਜਵਾਨ ਤੇ ਉਸ ਦੀ ਪਤਨੀ ਦੀ ਗੁਜਰਾਤ ਦੇ ਸ਼ਹਿਰ ਜਾਮਨਗਰ ’ਚ ਵਾਪਰੇ ਇਕ ਸੜਕ ਹਾਦਸੇ ’ਚ ਮੌਤ ਹੋ ਗਈ ਜਿਨ੍ਹਾਂ ਦੀਆਂ ਦੇਹਾਂ ਦਾ ਸਮਾਣਾ ਪੁੱਜਣ ’ਤੇ ਨਮ ਅੱਖਾਂ ਨਾਲ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ (28) ਪੁੱਤਰ ਗੁਰਮੀਤ ਸਿੰਘ ਵਾਸੀ ਸਮਾਣਾ (ਫਤਿਹਪੁਰ ਵਾਲੇ) ਤੇ ਉਸ ਦੀ ਪਤਨੀ ਲਵਲੀਨ ਕੌਰ (26) ਐਤਵਾਰ ਨੂੰ ਜਦੋਂ ਆਪਣੇ ਮੋਟਰਸਾਈਕਲ ’ਤੇ ਜਾਮਨਗਰ (ਗੁਜਰਾਤ) 'ਚ ਜਾ ਰਹੇ ਸਨ ਤਾਂ ਉਨ੍ਹਾਂ ਦੇ ਮੋਟਰਸਾਈਕਲ ਨੂੰ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਸੜਕ ’ਤੇ ਡਿੱਗ ਕੇ ਗੰਭੀਰ ਜਖ਼ਮੀ ਹੋ ਗਏ। ਹਸਪਤਾਲ ਲਿਜਾਉਣ ’ਤੇ ਡਾਕਟਰਾਂ ਨੇ ਉਨ੍ਹਾਂ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਜ਼ਿਕਰਯੋਗ ਹੈ ਕਿ ਮ੍ਰਿਤਕ ਗੁਰਵਿੰਦਰ ਸਿੰਘ ਕਰੀਬ ਸਾਢੇ ਸੱਤ ਸਾਲ ਪਹਿਲਾ ਭਾਰਤੀ ਏਅਰ ਫੋਰਸ ’ਚ ਐੱਲ.ਏ.ਸੀ. ਆਟੋ ਟੈੱਕ ਵਜੋਂ ਭਰਤੀ ਹੋਇਆ ਸੀ ਤੇ ਜਾਮਨਗਰ ਸਟੇਸ਼ਨ ਤੇ ਏਅਰ ਫੋਰਸ ’ਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ। ਜਿਸ ਦਾ ਕਰੀਬ 4 ਮਹੀਨੇ ਪਹਿਲਾ ਹੀ ਵਿਆਹ ਹੋਇਆ ਸੀ।