
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰੋਇਲ ਮਹਿਤਾਬ ਕੈਟਰਸ ਨੂੰ ਸਭ ਤੋਂ ਭਰੋਸੇਮੰਦ ਕੈਟਰਿੰਗ ਕੰਪਨੀ ਦਾ ਮਿਲਿਆ ਐਵਾਰਡ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਦੀ ਰੋਇਲ ਮਹਿਤਾਬ ਕੈਟਰਿੰਗ ਕੰਪਨੀ ਨੂੰ ਮੈਰਿਟ ਐਵਾਰਡ ਤੇ ਮਾਰਕੀਟ ਰਿਸਰਚ ਪ੍ਰਾਈਵੇਟ ਲਿਮਿਟਡ ਵੱਲੋਂ ਕਰਵਾਏ ਮੁਕਾਬਲੇ ’ਚ ਸਭ ਤੋਂ ਭਰੋਸੇਮੰਦ ਕੈਟਰਿੰਗ ਕੰਪਨੀ ਦਾ ਐਵਾਰਡ ਮਿਲਣ ਉੱਤੇ ਭਾਰਤ ਦੇਸ਼ ਅੰਦਰ ਰਾਜਪੁਰਾ ਸ਼ਹਿਰ ਦਾ ਨਾਂ ਰੋਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਰੋਇਲ ਮਹਿਤਾਬ ਕੈਟਰਿੰਗ ਦੇ ਐਮਡੀ ਸੁਖਵਿੰਦਰ ਸਿੰਘ ਸੁਖੀ ਨੇ ਦੱਸਿਆ ਕਿ ਉਨ੍ਹਾਂ ਨੂੰ ਮੈਰਿਟ ਐਵਾਰਡ ਤੇ ਮਾਰਕੀਟ ਰਿਸਰਚ ਪ੍ਰਾਈਵੇਟ ਲਿਮਿਟਡ ਵੱਲੋਂ ਕੈਟਰਿੰਗ ਕੈਟਾਗਰੀ ਅਧੀਨ ਕਰਵਾਏ ਮੁਕਾਬਲੇ ਵਿਚ ਸਭ ਤੋਂ ਵੱਧ ਵਾਅਦਾ ਤੇ ਰਸੋਈ ਤੇ ਕੈਟਰਿੰਗ ਪੁਰਸਕਾਰ 2026 ਦੇ ਲਈ ਹੋਟਲ ਹੋਲੀਡੇ ਇਨ ਮਾਯੂਰ ਵਿਹਾਰ ਦਿੱਲੀ ਵਿਖੇ ਕਰਵਾਏ ਗਏ ਸਮਾਗਮ ਦੇ ਲਈ ਸੱਦਾ ਪੱਤਰ ਭੇਜਿਆ ਗਿਆ ਸੀ। ਜਿਸ ਵਿਚ ਜੇਤੂਆਂ ਨੂੰ ਐਵਾਰਡ ਦੇਣ ਲਈ ਭਾਰਤ ਦੇ ਮਸ਼ਹੂਰ ਸੈਫ ਸੰਜੀਵ ਕਪੂਰ ਜੋ ਕਿ ਪਦਮ ਸ਼੍ਰੀ ਪੁਰਸਕਾਰ ਜੇਤੂ ਹਨ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਉਨ੍ਹਾਂ ਵੱਲੋਂ ਰਾਜਪੁਰਾ ਸ਼ਹਿਰ ਦੀ ਮਸ਼ਹੂਰ ਰੋਇਲ ਮਹਿਤਾਬ ਕੈਟਰਸ ਨੂੰ ਕੈਟਰਿੰਗ ਕੈਟਾਗਰੀ ’ਚ ਵਧੀਆ ਖਾਣਾ ਪਰੋਸਣ ’ਚ ਸਭ ਤੋਂ ਭਰੋਸੇਮੰਦ ਕੰਪਨੀ ਦਾ ਅਵਾਰਡ ਅਤੇ ਪ੍ਰਸ਼ੰਸਾ ਪੱਤਰ ਕੰਪਨੀ ਦੇ ਐਮਡੀ ਸੁਖਵਿੰਦਰ ਸਿੰਘ ਸੁੱਖੀ ਨੂੰ ਸੌਂਪਿਆ ਗਿਆ। ਇਸ ਐਵਾਰਡ ਦੇ ਨਾਲ ਰੋਇਲ ਮਹਿਤਾਬ ਕੈਟਰਸ ਕੰਪਨੀ ਦੀ ਉਪਲੱਬਧੀਆਂ ਦੇ ਚੱਲਦਿਆਂ ਪੂਰੇ ਭਾਰਤ ਦੇਸ਼ ਵਿਚ ਰਾਜਪੁਰਾ ਸ਼ਹਿਰ ਦਾ ਨਾਂ ਚਮਕਿਆ ਹੈ। ਇਸ ਐਵਾਰਡ ਉੱਤੇ ਖੁਸ਼ੀ ਪ੍ਰਗਟ ਕਰਦਿਆਂ ਹੋਇਆਂ ਐੱਮਡੀ ਸੁਖਵਿੰਦਰ ਸਿੰਘ ਸੁਖੀ ਤੇ ਉਹਨਾਂ ਦੇ ਸਹਿਯੋਗੀ ਸੁਮਿਤ ਠੁਕਰਾਲ ਨੇ ਕਿਹਾ ਕਿ ਉਨਾਂ ਨੇ ਸ਼ੁਰੂ ਤੋਂ ਹੀ ਰੋਇਲ ਮਹਿਤਾਬ ਕੈਟਰਸ ਦੀ ਤਰਫੋਂ ਵਧੀਆ ਅਤੇ ਸਾਫ ਸੁਥਰਾ ਖਾਣਾ ਪਰੋਸਣ ਨੂੰ ਪਹਿਲ ਦਿੱਤੀ ਹੈ।