- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਓਪਨ ਜੀਪ ਵਿੱਚ ਉੱਚੀ ਗੀਤ ਲਾ ਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਇੱਕ ਨੌਜਵਾਨ ਨੂੰ ਜਦੋ ਪੁਲਿਸ ਨੇ ਰੋਕਿਆ ਤਾਂ ਤੈਸ਼ ਵਿੱਚ ਆਏ ਨੌਜਵਾਨ ਨੇ ਨਾ ਕੇਵਲ ਪੁਲਿਸ ਅਧਿਕਾਰੀ ਨਾਲ ਦੁਰਵਿਵਹਾਰ ਕੀਤਾ , ਬਲਕਿ ਉਸਦੀ ਵਰਦੀ ਤੱਕ ਪਾੜ ਦਿੱਤੀ। ਪੁਲਿਸ ਅਧਿਕਾਰੀ ਦੇ ਬਿਆਨਾਂ ਤੇ ਉਕਤ ਨੌਜਵਾਨ ਖਿਲਾਫ ਥਾਣਾ ਸਿਟੀ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਓਪਨ ਜੀਪ ਵਿੱਚ ਉੱਚੀ ਗੀਤ ਲਾ ਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਇੱਕ ਨੌਜਵਾਨ ਨੂੰ ਜਦੋ ਪੁਲਿਸ ਨੇ ਰੋਕਿਆ ਤਾਂ ਤੈਸ਼ ਵਿੱਚ ਆਏ ਨੌਜਵਾਨ ਨੇ ਨਾ ਕੇਵਲ ਪੁਲਿਸ ਅਧਿਕਾਰੀ ਨਾਲ ਦੁਰਵਿਵਹਾਰ ਕੀਤਾ , ਬਲਕਿ ਉਸਦੀ ਵਰਦੀ ਤੱਕ ਪਾੜ ਦਿੱਤੀ। ਪੁਲਿਸ ਅਧਿਕਾਰੀ ਦੇ ਬਿਆਨਾਂ ਤੇ ਉਕਤ ਨੌਜਵਾਨ ਖਿਲਾਫ ਥਾਣਾ ਸਿਟੀ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਪੀਸੀਆਰ ਇੰਚਾਰਜ ਜੋਗਿੰਦਰ ਸਿੰਘ ਨੂੰ ਸੂਚਨਾ ਮਿਲੀ ਕਿ ਸ਼ਹਿਰ ਦੇ ਸੈਕਟਰ 17 ਵਿੱਚ ਇੱਕ ਨੌਜਵਾਨ ਓਪਨ ਜੀਪ ਵਿੱਚ ਉੱਚੀ- ਉੱਚੀ ਅਵਾਜ ਵਿਚ ਡੈੱਕ ਤੇ ਬੂਫਰ ਲਾ ਕੇ ਅਵਾਰਾ ਗਰਦੀ ਕਰ ਰਿਹਾ ਹੈ ਅਤੇ ਅਜਿਹਾ ਕਰਕੇ ਉਹ ਰਾਹਗੀਰਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ । ਪੀਸੀਆਰ ਇੰਚਾਰਜ ਨੇ ਆਪਣੇ ਮੁਲਾਜਮ ਏਐਸਆਈ ਹਰੀਸ਼ ਕੁਮਾਰ ਸਮੇਤ ਪੁਲਿਸ ਪਾਰਟੀ ਨੂੰ ਭੇਜਕੇ ਇਸ ਪਾਸੇ ਕਾਰਵਾਈ ਕਰਨ ਨੂੰ ਆਖਿਆ।
ਮੌਕੇ ਤੇ ਪੁੱਜੇ ਏਐਸਆਈ ਹਰੀਸ਼ ਕੁਮਾਰ ਨੇ ਚੱਲਦੀ ਜੀਪ ਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਚਾਲਕ ਵੱਲੋ ਜੀਪ ਰੋਕ ਲਈ। ਉਨ੍ਹਾਂ ਜੀਪ ਚਾਲਕ ਨੂੰ ਗੱਡੀ ਦੇ ਕਾਗਜਾਤ ਦਿਖਾਉਣ ਲਈ ਕਿਹਾ ਤਾਂ ਗੱਡੀ ਚਾਲਕ ਨੇ ਉਸ ਨੂੰ ਕਾਗਜ ਦਿਖਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇੇ ਹਰੀਸ਼ ਕੁਮਾਰ ਨੂੰ ਧੱਕਾ ਮਾਰਨ ਦੇ ਨਾਲ ਉਸ ਦੀ ਵਰਦੀ ਪਾੜ ਦਿੱਤੀ। ਜੀਪ ਚਾਲਕ ਉੱਥੋ ਭੱਜ ਗਿਆ ਪ੍ਰੰਤੂ ਅਗੇ ਟ੍ਰੈਫਿਕ ਜਾਮ ਵਿੱਚ ਫਸ ਗਿਆ ਅਤੇ ਉੱਥੇ ਵੀ ਪੁਲਿਸ ਮੁਲਾਜਮ ਨਾਲ ਹੱਥੋਪਾਈ ਕੀਤੀ। ਉਕਤ ਜੀਪ ਚਾਲਕ ਦੀ ਪਛਾਣ ਅਭਿਸ਼ੇਕ ਸ਼ਰਮਾ ਉਰਫ ਅਭੀ ਨਿਵਾਸੀ ਸੰਗਰੂਰ ਵਜੋ ਹੋਈ। ਥਾਣਾ ਸਿਟੀ ਵਿੱਚ ਏਐਸਆਈ ਹਰੀਸ਼ ਕੁਮਾਰ ਦੇ ਬਿਆਨ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਉਕਤ ਵਿਅਕਤੀ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।