- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੋਟਰੀ ਕਲੱਬ ਰੋਇਲ ਵੱਲੋਂ ਕੈਂਸਰ ਜਾਗਰੂਕਤਾ ਕੈਂਪ ਦਾ ਆਯੋਜਨ

ਭੁਪਿੰਦਰਜੀਤ ਮੌਲਵੀਵਾਲਾ ਪੰਜਾਬੀ ਜਾਗਰਣ, ਪਾਤੜਾਂ : ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਪਾਤੜਾਂ ਰੋਇਲ ਵੱਲੋਂ ਬਾਬਾ ਖਾਟੂ ਸ਼ਿਆਮ ਮੰਦਰ, ਪਾਤੜਾਂ ਵਿਖੇ ਕੈਂਸਰ ਜਾਗਰੂਕਤਾ ਅਤੇ ਜਨਰਲ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ। ਕੈਂਪ ’ਚ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫਰੀਦਕੋਟ ਤੋਂ ਮੈਡੀਕਲ ਵੈਨ ਤੇ ਮਾਹਿਰ ਡਾਕਟਰਾਂ ਦੀ ਟੀਮ ਵਿਸ਼ੇਸ਼ ਤੌਰ ’ਤੇ ਪਹੁੰਚੀ। ਇਸ ਕੈਂਪ ਦੌਰਾਨ ਕਰੀਬ 95 ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ ਤੇ ਅਗਲੇਰੀ ਜਾਂਚ ਅਤੇ ਲੋੜੀਂਦੀ ਮੈਡੀਕਲ ਪ੍ਰਕਿਰਿਆ ਲਈ ਮਰੀਜ਼ਾਂ ਦੇ ਖੂਨ ਦੇ ਸੈਂਪਲ ਵੀ ਲਏ ਗਏ। ਡਾਕਟਰਾਂ ਦੀ ਟੀਮ ਵੱਲੋਂ ਲੋਕਾਂ ਨੂੰ ਕੈਂਸਰ ਦੀ ਸਮੇਂ ਸਿਰ ਪਹਿਚਾਣ, ਇਸ ਦੇ ਲੱਛਣਾਂ ਅਤੇ ਬਚਾਅ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਡਿਸਟ੍ਰਿਕਟ ਗਵਰਨਰ ਡੀਜੀ ਸੀਏ ਰੋਟੇਰੀਅਨ ਅਮਿਤ ਸਿੰਗਲਾ ਅਤੇ ਰੀਅਲ ਅਸਟੇਟ ਦੀ ਨਾਮੀ ਕੰਪਨੀ ਐਮਡੀ ਵੀ ਗਰੁੱਪ ਦੇ ਚੇਅਰਮੈਨਪੰਕਜ ਬਾਂਸਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਡਿਸਟ੍ਰਿਕਟ ਸੈਕਟਰੀ ਰੋਟੇਰੀਅਨ ਸੁਮਿਤ ਗੋਇਲ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਕਲੱਬ ਦੇ ਹੋਸਟ ਪ੍ਰਧਾਨ ਰੋਟੇਰੀਅਨ ਭਾਰਤ ਭੂਸ਼ਣ ਬਾਂਸਲ, ਸਕੱਤਰ ਰੋਟੇਰੀਅਨ ਜੀਵਨ ਗੋਇਲ ਅਤੇ ਖਜ਼ਾਨਚੀ ਰੋਟੇਰੀਅਨ ਯੋਗੇਸ਼ ਗਰਗ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਨਰਾਇਣ ਗਰਗ ਅਤੇ ਰੋਟੇਰੀਅਨ ਕਪਿਲ ਕੌਸ਼ਲ ਮਲਿਕ ਨੇ ਦੱਸਿਆ ਕਿ ਰੋਟਰੀ ਕਲੱਬ ਦਾ ਮੁੱਖ ਉਦੇਸ਼ ਸਮਾਜ ਦੇ ਹਰ ਵਰਗ ਤੱਕ ਸਿਹਤ ਸਹੂਲਤਾਂ ਪਹੁੰਚਾਉਣਾ ਅਤੇ ਲੋਕਾਂ ਨੂੰ ਗੰਭੀਰ ਬਿਮਾਰੀਆਂ ਪ੍ਰਤੀ ਜਾਗਰੂਕ ਕਰਨਾ ਹੈ। ਇਸ ਮੌਕੇ ਰੋਟੇਰੀਅਨ ਅਮਨਦੀਪ ਸਿੰਘ, ਰੋਟੇਰੀਅਨ ਅਸ਼ੋਕ ਗਰਗ, ਰੋਟੇਰੀਅਨ ਹਰਮੇਸ਼ ਸਿੰਗਲਾ, ਰੋਟੇਰੀਅਨ ਸੰਦੀਪ ਗੁਪਤਾ, ਰੋਟੇਰੀਅਨ ਰਾਕੇਸ਼ ਗੋਇਲ, ਰੋਟੇਰੀਅਨ ਹੈਪੀ ਸਿੰਗਲਾ ਸਮੇਤ ਕਲੱਬ ਦੇ ਹੋਰ ਮੈਂਬਰ ਵੀ ਹਾਜ਼ਰ ਸਨ।