- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੋਟਰੀ ਕਲੱਬ ਰੋਇਲ ਵੱਲੋਂ ਅਧਿਆਪਕਾਂ ਦਾ ਸਨਮਾਨ

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਪਾਤੜਾਂ ਰੋਇਲ ਵੱਲੋਂ ਗੁਰਕੁਲ ਗਲੋਬਲ ਕਰੀਐਂਜਾ ਸਕੂਲ ਵਿਖੇ ਅਧਿਆਪਕ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਉਨ੍ਹਾਂ ਵੱਲੋਂ ਸਿੱਖਿਆ ਦੇ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਸੀਏ ਅਮਿਤ ਸਿੰਗਲਾ ਵਿਸ਼ੇਸ਼ ਮਹਿਮਾਨਾਂ ਵਜੋਂ ਡਿਸਟ੍ਰਿਕਟ ਸੈਕਟਰੀ ਰੋਟੇਰੀਅਨ ਸਮਿਤ ਸਿੰਗਲਾ, ਅਸਿਸਟੈਂਟ ਗਵਰਨਰ ਦਵਿੰਦਰ ਪਾਲ ਰਿੰਪੀ, ਸੁਨਾਮ ਰੋਟਰੀ ਕਲੱਬ ਦੇ ਇਲੈਕਟਡ ਪ੍ਰਧਾਨ ਰਾਜਨ, ਸਰਕਾਰੀ ਕਿਰਤੀ ਕਾਲਜ ਨਿਆਲ ਦੇ ਪ੍ਰਿੰਸੀਪਲ ਗਗਨਦੀਪ ਕੌਰ ਚੀਮਾ, ਬੀਕੇ ਦੀਦੀ ਨਿਸ਼ਾ ਨੇ ਵੀ ਵਿਸ਼ੇਸ਼ ਹਾਜ਼ਰੀ ਭਰੀ। ਸਮਾਗਮ ਦੌਰਾਨ ਇਲਾਕੇ ਦੇ ਵੱਖ-ਵੱਖ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ 22 ਅਧਿਆਪਕਾਂ ਨੂੰ ਵਿਸ਼ੇਸ਼ ਮੋਮੈਂਟੋ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਰਾਕੇਸ਼ ਸਿੰਗਲਾ, ਪ੍ਰਧਾਨ ਭਾਰਤ ਭੂਸ਼ਣ ਸੋਨੂ ਤੇ ਸੈਕਟਰੀ ਜੀਵਨ ਸਿੰਗਲਾ ਨੇ ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਧਿਆਪਕ ਸਮਾਜ ਦੀ ਨੀਂਹ ਹੁੰਦੇ ਹਨ। ਸਮਾਗਮ ਦੌਰਾਨ ਕੈਸ਼ੀਅਰ ਯੋਗੇਸ਼ ਗਰਗ, ਅਸਿਸਟੈਂਟ ਗਵਰਨਰ ਅਮਨਦੀਪ ਸਿੰਘ, ਡਿਸਟ੍ਰਿਕਟ ਚੇਅਰ ਰੋਟੇਰੀਅਨ ਨਰਾਇਣ ਗਰਗ ਜੀ, ਰੋਟੇਰੀਅਨ ਰਕੇਸ਼ ਗਰਗ ਮਦਰ ਇੰਡੀਆ ਸਕੂਲ, ਰੋਟੇਰੀਅਨ ਰਾਕੇਸ਼ ਸਿੰਗਲਾ ਗੁਰਕੁਲ ਗਲੋਬਲ ਸਕੂਲ, ਰੋਟੇਰੀਅਨ ਅਸ਼ੋਕ ਸਿੰਗਲਾ, ਰੋਟੇਰੀਅਨ ਹਰਮੇਸ਼ ਮੇਸੀ, ਰੋਟੇਰੀਅਨ ਹੈਪੀ, ਰੋਟੇਰੀਅਨ ਵਿਸ਼ਾਲ ਗੋਇਲ, ਰੋਟੇਰੀਅਨ ਅਮਿਤ ਕੁਮਾਰ, ਰੋਟੇਰੀਅਨ ਸੰਦੀਪ ਕੁਮਾਰ, ਰੋਟੇਰੀਅਨ ਮਿੰਕਲ ਗਰਗ, ਰੋਟੇਰੀਅਨ ਬੱਬਲ, ਡਾ ਮੋਹਨ ਲਾਲ ਜੀ, ਡਾ ਅਸ਼ੋਕ ਦੇਵ ਜੀ ਅਤੇ ਰੋਟੇਰੀਅਨ ਗੋਬਿੰਦ ਸਿੰਘ ਵਿਰਦੀ ਆਦਿ ਹਾਜ਼ਰ ਸਨ।