- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੋਟਰੀ ਕਲੱਬ ਰੋਇਲ ਵੱਲੋਂ ਅਧਿਆਪਕਾਂ ਦਾ ਸਨਮਾਨ

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਪਾਤੜਾਂ ਰੋਇਲ ਵੱਲੋਂ ਗੁਰਕੁਲ ਗਲੋਬਲ ਕਰੀਐਂਜਾ ਸਕੂਲ ਵਿਖੇ ਅਧਿਆਪਕ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਇਲਾਕੇ ਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ 22 ਅਧਿਆਪਕਾਂ ਨੂੰ ਵਿਸ਼ੇਸ਼ ਮੋਮੈਂਟੋ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਸੀਏ ਅਮਿਤ ਸਿੰਗਲਾ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਡਿਸਟ੍ਰਿਕਟ ਸੈਕਟਰੀ ਰੋਟੇਰੀਅਨ ਸਮਿਤ ਸਿੰਗਲਾ, ਅਸਿਸਟੈਂਟ ਗਵਰਨਰ ਦਵਿੰਦਰ ਪਾਲ ਰਿੰਪੀ, ਸੁਨਾਮ ਰੋਟਰੀ ਕਲੱਬ ਦੇ ਇਲੈਕਟਡ ਪ੍ਰਧਾਨ ਰਾਜਨ, ਸਰਕਾਰੀ ਕਿਰਤੀ ਕਾਲਜ ਨਿਆਲ ਦੀ ਪ੍ਰਿੰਸੀਪਲ ਮੈਡਮ ਗਗਨਦੀਪ ਕੌਰ ਚੀਮਾ ਅਤੇ ਬੀਕੇ ਦੀਦੀ ਨਿਸ਼ਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਰਾਕੇਸ਼ ਸਿੰਗਲਾ, ਪ੍ਰਧਾਨ ਭਾਰਤ ਭੂਸ਼ਣ ਸੋਨੂ ਅਤੇ ਸੈਕਟਰੀ ਜੀਵਨ ਸਿੰਗਲਾ ਨੇ ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਧਿਆਪਕ ਸਮਾਜ ਦੀ ਨੀਂਹ ਹੁੰਦੇ ਹਨ। ਇਸ ਮੌਕੇ ਕੈਸ਼ੀਅਰ ਯੋਗੇਸ਼ ਗਰਗ, ਅਸਿਸਟੈਂਟ ਗਵਰਨਰ ਅਮਨਦੀਪ ਸਿੰਘ, ਡਿਸਟ੍ਰਿਕਟ ਚੇਅਰ ਰੋਟੇਰੀਅਨ ਨਰਾਇਣ ਗਰਗ, ਰੋਟੇਰੀਅਨ ਰਾਕੇਸ਼ ਗਰਗ, ਰੋਟੇਰੀਅਨ ਅਸ਼ੋਕ ਸਿੰਗਲਾ, ਹਰਮੇਸ਼ ਮੇਸੀ, ਹੈਪੀ, ਵਿਸ਼ਾਲ ਗੋਇਲ, ਅਮਿਤ ਕੁਮਾਰ, ਸੰਦੀਪ ਕੁਮਾਰ, ਮਿੰਕਲ ਗਰਗ, ਬੱਬਲ, ਡਾ. ਮੋਹਨ ਲਾਲ, ਡਾ. ਅਸ਼ੋਕ ਦੇਵ ਅਤੇ ਰੋਟੇਰੀਅਨ ਗੋਬਿੰਦ ਸਿੰਘ ਵਿਰਦੀ ਸਮੇਤ ਹੋਰ ਮੈਂਬਰ ਹਾਜ਼ਰ ਸਨ।