ਰੋਟਰੀ ਕਲੱਬ ਗ੍ਰੇਟਰ ਵੱਲੋਂ 7 ਜੋੜਿਆਂ ਦੇ ਸਮੂਹਿਕ ਵਿਆਹ ਕਰਵਾਏ
ਰੋਟਰੀ ਕਲਬ ਗ੍ਰੇਟਰ ਵੱਲੋਂ 7 ਜੋੜਿਆਂ ਦੇ ਸਮੂਹਿਕ ਵਿਆਹ ਕਰਵਾਏ
Publish Date: Sun, 05 Apr 2026 04:33 PM (IST)
Updated Date: Sun, 05 Apr 2026 04:37 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਵੱਲੋਂ 7 ਲੜਕੀਆਂ ਦੇ ਸਮੂਹਿਕ ਵਿਆਹ ਰੋਟਰੀ ਕਲੱਬ ਗਰੇਟਰ ਦੇ ਪ੍ਰਧਾਨ ਡਾਕਟਰ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਧਾਰਮਿਕ ਰੀਤੀ-ਰਿਵਾਜ਼ਾਂ ਅਨੁਸਾਰ ਰੋਟਰੀ ਸਦਨ ਨਿਕਾ ਸਿੰਘ ਕਲੋਨੀ ਭੋਗਲਾਂ ਰੋਡ ਰਾਜਪੁਰਾ ’ਚ ਕਰਵਾਏ ਗਏ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਅਰੁਣ ਬਾਂਕਾ ਐਮ.ਡੀ ਨੁਟ੍ਰਿਕਾਨਾ ਕੈਟਲ ਫੀਡ ਨੇ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਦੀਪਕ ਸੂਦ ਯੂਐਸਏ , ਵਿਨੇਸ਼ ਚੁਘ ਕੈਨੇਡਾ ਅਤੇ ਤਰਸੇਮ ਜੋਸ਼ੀ ਨੇ ਪੁੱਜ ਕੇ ਨਵੇ ਵਿਹਾਏ ਜੋੜਿਆ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਬਰਾਤੀਆਂ ਦੇ ਸਵਾਗਤ ਲਈ ਚਾਹ-ਪਾਣੀ ਤੇ ਖਾਣ-ਪੀਣ ਦਾ ਵਧੀਆ ਪ੍ਰਬੰਧ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਡਾ.ਸੁਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਉਪਰਾਲੇ ਦਾ ਮਕਸਦ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੀ ਮਦਦ ਕਰਨਾ ਅਤੇ ਸਮਾਜ ਵਿਚ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਕਲੱਬ ਦੇ ਸਕੱਤਰ ਇੰਜ. ਮਨੋਜ ਮੋਦੀ ਨੇ ਕਿਹਾ ਕਿ ਕਲੱਬ ਵੱਲੋਂ ਲਗਾਤਾਰ ਸਮਾਜ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਜਿਸਦੇ ਤਹਿਤ ਅੱਜ 7 ਜਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਦੇ ਵਿਆਹ ਪਰਿਵਾਰਾਂ ਦੇ ਰੀਤੀ ਰਿਵਾਜ ਅਨੁਸਾਰ ਕਰਵਾਏ ਗਏ ਹਨ ਤੇ ਨਵ ਵਿਹਾਇਆ ਨੂੰ ਨਵੀਂ ਵਿਆਹੀ ਜ਼ਿੰਦਗੀ ਸ਼ੁਰੂ ਕਰਨ ਲਈ ਸੰਸਥਾ ਵੱਲੋਂ ਹਰੇਕ ਨਵ ਵਿਆਹੀ ਜੋੜੀ ਨੂੰ ਅਲਮਾਰੀ, ਡਬਲ ਬੈਡ, ਮੇਜ਼-ਕੁਰਸੀਆਂ, ਪੱਖੇ, ਸਿਲਾਈ ਮਸ਼ੀਨ, ਪ੍ਰੈਸ, ਘਰੇਲੂ ਬਰਤਨ ਅਤੇ ਹੋਰ ਵਰਤੋ ਦਾ ਸਮਾਨ ਅਤੇ ਤੋਹਫ਼ੇ ਵੀ ਭੇਟ ਕੀਤੇ ਗਏ। ਇਸ ਮੌਕੇ ਐਸ.ਪੀ.ਨੰਦਰਾਜੋਗ, ਸਤਵਿੰਦਰ ਸਿੰਘ ਚੌਹਾਨ, ਇਸ਼ਵਰ ਲਾਲ, ਓ.ਪੀ.ਆਰਿਆ, ਰਤਨ ਸ਼ਰਮਾ, ਅਨੀਲ ਵਰਮਾ, ਸੰਜੀਵ ਗੋਏਲ,ਮਾਨ ਸਿੰਘ, ਗੁਰਦੀਪ ਸਿੰਘ, ਪਵਨ ਚੁਘ, ਸੋਹਣ ਸਿੰਘ, ਜ੍ਯੋਤੀ ਪੂਰੀ, ਹੈਪੀ ਚਾਵਲਾ ਆਦਿ ਵੀ ਮੌਜੂਦ ਸਨ।