- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਣਾ ਹਲਕੇ ’ਚ 9.98 ਕਰੋੜ ਦੇ ਸੜਕੀ ਪ੍ਰੋਜੈਕਟਾਂ ਦਾ ਆਗਾਜ਼

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਵਿਧਾਨ ਸਭਾ ਹਲਕਾ ਸਮਾਣਾ ਦੇ ਸਰਬਪੱਖੀ ਵਿਕਾਸ ਨੂੰ ਹੋਰ ਰਫ਼ਤਾਰ ਦਿੰਦਿਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਕਰੀਬ 9.98 ਕਰੋੜ ਰੁਪਏ ਦੀ ਲਾਗਤ ਵਾਲੇ ਸੜਕੀ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ। ਪਿੰਡ ਤਲਵੰਡੀ ਮਲਿਕ ਵਿਖੇ ਫਤਿਹਗੜ੍ਹ ਛੰਨਾ ਤੋਂ ਤਲਵੰਡੀ ਮਲਿਕ ਤੱਕ 4.5 ਕਿਲੋਮੀਟਰ ਸੜਕ, ਜਿਸ ’ਤੇ 2.39 ਕਰੋੜ ਰੁਪਏ ਖਰਚ ਹੋਣਗੇ, ਅਤੇ ਤਲਵੰਡੀ ਮਲਿਕ ਤੋਂ ਆਲਮਪੁਰ ਤੱਕ 2.5 ਕਿਲੋਮੀਟਰ ਸੜਕ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ’ਤੇ 1.27 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸੇ ਤਰ੍ਹਾਂ ਸੈਣੀ ਮਾਜਰਾ ਵਿਖੇ 82.23 ਲੱਖ ਰੁਪਏ ਦੀ ਲਾਗਤ ਨਾਲ ਇੱਕ ਕਿਲੋਮੀਟਰ ਫਿਰਨੀ ਦੇ ਨਵੀਨੀਕਰਨ ਅਤੇ 48.32 ਲੱਖ ਰੁਪਏ ਨਾਲ ਪਸਿਆਣਾ-ਸੈਣੀ ਮਾਜਰਾ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਇਆ। ਪਟਿਆਲਾ-ਸੰਗਰੂਰ ਰੋਡ ਤੋਂ ਰਾਜਗੜ੍ਹ ਵਾਇਆ ਸੈਣੀ ਮਾਜਰਾ-ਵਜੀਦਪੁਰ ਤੱਕ 4.61 ਕਿਲੋਮੀਟਰ ਸੜਕ ਨੂੰ 18 ਫੁੱਟ ਚੌੜਾ ਕਰਨ ਲਈ 4.48 ਕਰੋੜ ਰੁਪਏ ਖਰਚੇ ਜਾਣਗੇ। ਵਜੀਦਪੁਰ ਤੋਂ ਸੈਣੀ ਮਾਜਰਾ ਤੱਕ ਡਰੇਨ ਸਮੇਤ ਨਵੀਂ ਸੜਕ ’ਤੇ 53 ਲੱਖ ਰੁਪਏ ਲੱਗਣਗੇ। ਬਰਸਟ ਨੇ ਕਿਹਾ ਕਿ ਲੋਕਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਗੁਣਵੱਤਾ ਯਕੀਨੀ ਬਣਾਉਣ ਤੇ ਕੰਮ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਗੁਰਵਿੰਦਰ ਸਿੰਘ ਸਰਪੰਚ ਸੈਣੀ ਮਾਜਰਾ, ਬਲਵਿੰਦਰ ਸਿੰਘ ਸਰਪੰਚ ਤਲਵੰਡੀ ਮਲਿਕ, ਰਾਜਵੀਰ ਸਿੰਘ ਸਰਪੰਚ ਬਲਮਗੜ੍ਹ, ਸੁਰਿੰਦਰ ਸਿੰਘ ਸਰਪੰਚ ਆਲਮਪੁਰ, ਗੁਰਵੀਰ ਸਿੰਘ ਸਰਪੰਚ ਖੱਤਰੀਵਾਲ, ਰਾਜਵਿੰਦਰ ਸਿੰਘ ਸਰਪੰਚ ਤਲਵੰਡੀ ਕੋਠੇ, ਨਰਿੰਦਰ ਸਿੰਘ ਸਰਪੰਚ ਬਰਸਟ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਗਿੰਨੀ ਖੰਗੂੜਾ , ਜੱਸੀ ਫਤਿਹਪੁਰ, ਪ੍ਰਦੀਪ ਸਿੰਘ, ਮਾਨ ਸਿੰਘ, ਨਿਸ਼ਾਨ ਸਿੰਘ , ਲਵਪ੍ਰੀਤ ਸਿੰਘ, ਜਸਪਾਲ ਸਿੰਘ ਬੀਬੀਪੁਰ, ਕੁਲਦੀਪ ਨਮਾਦਾਂ, ਡਾ. ਹਰਮੇਸ਼, ਹਰਤੇਜ ਸੰਧੂ, ਗੁਰਮੁੱਖ ਸਿੰਘ, ਜੋਧਾ ਸਿੰਘ ਵੜੈਚ, ਜਸਵੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਰਹੇ।