- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਮਵਾਰ ਦੇਰ ਸ਼ਾਮ ਭਾਰਤ ਮਾਲਾ ਰੋਡ ਪਿੰਡ ਬਣਵਾਲਾ ਦੇ ਨਜ਼ਦੀਕ ਦੋ ਕਾਰਾਂ ਦੀ ਆਪਸੀ ਟੱਕਰ ਤੋਂ ਬਾਅਦ ਇਕ ਕਾਰ ਦੇ ਪੁਲ਼ ਤੋਂ ਹੇਠਾਂ ਡਿੱਗ ਜਾਣ ਕਾਰਨ ਕਾਰ ਵਿਚ ਸਵਾਰ ਇਕ ਲੜਕੀ ਸਮੇਤ ਦੋ ਦੀ ਮੌਤ ਤੇ ਦੋ ਔਰਤਾਂ ਸਮੇਤ ਚਾਰ ਲੋਕ ਜ਼ਖ਼ਮੀ ਹੋ ਗਏ।

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਸੋਮਵਾਰ ਦੇਰ ਸ਼ਾਮ ਭਾਰਤ ਮਾਲਾ ਰੋਡ ਪਿੰਡ ਬਣਵਾਲਾ ਦੇ ਨਜ਼ਦੀਕ ਦੋ ਕਾਰਾਂ ਦੀ ਆਪਸੀ ਟੱਕਰ ਤੋਂ ਬਾਅਦ ਇਕ ਕਾਰ ਦੇ ਪੁਲ਼ ਤੋਂ ਹੇਠਾਂ ਡਿੱਗ ਜਾਣ ਕਾਰਨ ਕਾਰ ਵਿਚ ਸਵਾਰ ਇਕ ਲੜਕੀ ਸਮੇਤ ਦੋ ਦੀ ਮੌਤ ਤੇ ਦੋ ਔਰਤਾਂ ਸਮੇਤ ਚਾਰ ਲੋਕ ਜ਼ਖ਼ਮੀ ਹੋ ਗਏ। ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਤੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਮਾਮਲੇ ਦੇ ਜਾਂਚ ਅਧਿਕਾਰੀ ਪਾਤੜਾ ਥਾਣਾ ਦੇ ਏਐੱਸਆਈ ਤੇਜਾ ਸਿੰਘ ਨੇ ਦੱਸਿਆ ਕਿ ਸੋਜਬ ਪੁੱਤਰ ਨਵਾਬ ਹੈਦਰ ਵਾਸੀ ਮਾਲੇਰਕੋਟਲਾ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ, ਬੀਤੀ ਰਾਤ ਉਹ ਦਿੱਲੀ ਤੋਂ ਆਪਣੀ ਪਤਨੀ ਇਲਮਾਸ ਫਾਤਿਮਾ ਦੇ ਨਾਲ ਕਾਰ ਵਿਚ ਸਵਾਰ ਹੋ ਕੇ ਮਾਲੇਰਕੋਟਲਾ ਵਾਪਿਸ ਆ ਰਿਹਾ ਸੀ। ਜਦੋਂ ਉਹ 8 ਵਜੇ ਦੇ ਕਰੀਬ ਭਾਰਤ ਮਾਲਾ ਰੋਡ ਦੇ ਨਜ਼ਦੀਕ ਪਿੰਡ ਬਣਵਾਲਾ ਪਾਤੜਾਂ ਦੇ ਨਜ਼ਦੀਕ ਪਹੁੰਚੇ ਤਾ ਦਿੱਲੀ ਵੱਲ ਜਾ ਰਹੀ ਕਾਰ ਨੇ ਡਵਾਈਡਰ ਟੱਪ ਕੇ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਇਲਸਾਮ ਫਾਤਿਮਾ ਦੇ ਕਾਫੀ ਸੱਟਾਂ ਲੱਗੀਆਂ ਤੇ ਦਿੱਲੀ ਜਾ ਰਹੀ ਕਾਰ ਰੋਲਿੰਗ ਤੋੜ ਕੇ ਪੁਲ਼ ਤੋਂ ਹੇਠਾਂ ਜਾ ਡਿੱਗੀ।
ਕਾਰ ਵਿਚ ਸਵਾਰ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਹਰਸੀਕਾ ਯਾਦਵ (11) ਪੁੱਤਰੀ ਪ੍ਰਸ਼ਾਤ ਯਾਦਵ ਵਾਸੀ ਗੜੁਗਾਉ ਤੇ ਦੀਪਕ (23) ਪੁੱਤਰ ਭਾਰਤ ਭੂਸ਼ਣ ਵਾਸੀ ਬਟੇੜਾ (ਗੁੜਗਾਉ) ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂ ਕਿ ਕਾਰ ਵਿਚ ਸਵਾਰ ਪ੍ਰਸ਼ਾਂਤ ਯਾਦਵ, ਉਸ ਦੀ ਪਤਨੀ ਰਾਖੀ ਯਾਦਵ,ਪੁੱਤਰ ਆਰੁਸ਼ ਯਾਦਵ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਲਿਜਾਇਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਵਿਚ ਬਣਦੀ ਕਾਰਵਾਈ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤਾ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।