ਮੀਟਿੰਗ ਦੌਰਾਨ ਪੈਨਸ਼ਨਰ ਸਮਾਗਮ ਦਾ ਰੀਵਿਊ
ਮੀਟਿੰਗ ਦੌਰਾਨ ਪੈਨਸ਼ਨਰ ਸਮਾਗਮ ਦਾ ਰੀਵਿਊ
Publish Date: Tue, 20 Jan 2026 05:20 PM (IST)
Updated Date: Wed, 21 Jan 2026 04:07 AM (IST)

ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ : ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਕਾਰਜਕਾਰੀ ਪ੍ਰਧਾਨ ਜਸਦੇਵ ਸਿੰਘ ਦੀ ਅਗਵਾਈ ਹੇਠ ਸਥਾਨਕ ਪੈਨਸ਼ਨਰ ਦਫ਼ਤਰ ਸੰਗਰੂਰ ਵਾਲੀ ਕੋਠੀ ਵਿਖੇ ਹੋਈ। ਮੀਟਿੰਗ ਦੌਰਾਨ ਕਾਰਜਕਾਰੀ ਪ੍ਰਧਾਨ ਜਸਦੇਵ ਸਿੰਘ, ਡਾ. ਅਮਰਜੀਤ ਸਿੰਘ ਸਕੱਤਰ, ਚਰਨਜੀਤ ਸਿੰਘ ਕੈਂਥ, ਰਤਨ ਭੰਡਾਰੀ, ਰਮੇਸ਼ ਸ਼ਰਮਾ, ਗੁਰਦਾਸ ਬਾਂਸਲ, ਡਾ ਹਰਦਿਆਲ ਸਿੰਘ ਪ੍ਰਧਾਨਗੀ ਮੰਡਲ ਵਿਚ ਮੌਜੂਦ ਸਨ। ਇਸ ਉਪਰੰਤ ਪ੍ਰਸਿੱਧ ਸਾਹਿਤਕਾਰ ਮੂਲ ਚੰਦ ਸ਼ਰਮਾ ਨੇ ਅਪਣੀ ਬੁਲੰਦ ਆਵਾਜ਼ ਵਿਚ ਸੱਭਿਆਚਾਰਕ ਗੀਤ ਪੇਸ਼ ਕਰ ਕੇ ਵਾਹ ਵਾਹ ਖੱਟੀ। ਇਸ ਮੌਕੇ ਕਾਰਜਕਾਰੀ ਪ੍ਰਧਾਨ ਜਸਦੇਵ ਸਿੰਘ, ਚਰਨਜੀਤ ਸਿੰਘ ਕੈਂਥ, ਰਮੇਸ਼ ਸ਼ਰਮਾ, ਸਤੀਸ਼ ਸ਼ਰਮਾ, ਜਸਵੰਤ ਰਾਏ ਗੁਪਤਾ, ਇੰਦਰਜੀਤ ਸ਼ਰਮਾ ਅਤੇ ਡਾ. ਅਮਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਮੰਨਣ ਵਿੱਚ ਅਸਫ਼ਲ ਰਹਿਣ ਕਰਕੇ ਸਖ਼ਤ ਆਲੋਚਨਾ ਕੀਤੀ ਗਈ। ਮੀਟਿੰਗ ਦੌਰਾਨ ਇਸ ਗੱਲ ਦਾ ਸਖ਼ਤ ਨੋਟਿਸ ਲਿਆ ਗਿਆ ਕਿ ਸਰਕਾਰ ਨੇ 16 ਮਹੀਨੇ ਬੀਤ ਜਾਣ ਦੇ ਬਾਵਜੂਦ ਮਹਿੰਗਾਈ ਭੱਤੇ ਦੀ ਕੋਈ ਕਿਸ਼ਤ ਜਾਰੀ ਨਹੀਂ ਕੀਤੀ। ਇਸ ਉਪਰੰਤ ਪਿਛਲੇ ਮਹੀਨੇ ਸਫ਼ਲਤਾ ਪੂਰਵਕ ਮਨਾਏ ਗਏ ਸਾਲਾਨਾ ਪੈਨਸ਼ਨਰ ਦਿਹਾੜੇ ਦਾ ਰੀਵਿਊ ਕੀਤਾ ਗਿਆ। ਇਸ ਮੌਕੇ ਸਮਾਗਮ ਲਈ ਬਣਾਈਆਂ ਗਈਆਂ ਸਮੂਹ ਟੀਮਾਂ ਦਾ ਉਚੇਚਾ ਧੰਨਵਾਦ ਕੀਤਾ ਗਿਆ, ਜਿਹਨਾ ਦੀ ਅਣਥੱਕ ਮਿਹਨਤ ਸਦਕਾ ਪੈਨਸ਼ਨਰ ਦਿਵਸ ਸਮਾਗਮ ਸਫਲਤਾ ਨਾਲ ਸੰਪੰਨ ਹੋਇਆ। ਮੀਟਿੰਗ ਦੌਰਾਨ ਵਿੱਤ ਸਕੱਤਰ ਰਤਨ ਸਿੰਘ ਭੰਡਾਰੀ ਨੇ ਸਮਾਗਮ ਲਈ ਇਕੱਠੀ ਹੋਈ ਆਮਦਨ ਅਤੇ ਖ਼ਰਚ ਦੇ ਵੇਰਵੇ ਪੇਸ਼ ਕੀਤੇ। ਇਸ ਰਿਪੋਰਟ ਨੂੰ ਕਾਰਜਕਾਰਨੀ ਨੇ ਸਰਬਸੰਮਤੀ ਨਾਲ ਪਾਸ ਕੀਤਾ। ਇਸ ਦੇ ਨਾਲ ਹੀ ਨਵੇਂ ਵਰ੍ਹੇ ਦਾ ਕੈਲੰਡਰ ਛਪਵਾਉਣ ਦਾ ਵੀ ਫੈਸਲਾ ਕੀਤਾ ਗਿਆ। ਇਸ ਮੌਕੇ ਜੈ ਭਗਵਾਨ ਦਾਸ, ਭਜਨ ਸਿੰਘ ਰੰਗੀਆਂ, ਜਗਦੀਸ਼ ਸ਼ਰਮਾ, ਪ੍ਰਿੰਸੀਪਲ ਸੀਤਾ ਸਿੰਘ, ਓਂਕਾਰ ਸ਼ਾਸਤਰੀ, ਦਰਸ਼ਨ ਸਿੰਘ ਧਾਂਦਰਾ, ਮਨੋਹਰ ਲਾਲ ਬਰਡਵਾਲ, ਗੁਰਮੇਲ ਸਿੰਘ ਹਸਨਪੁਰ, ਆਤਮਾ ਸਿੰਘ ਘਨੌਰ, ਕਰਮਜੀਤ ਸਿੰਘ, ਸਰਬਜੀਤ ਸਿੰਘ ਮੀਮਸਾ, ਕਰਮਜੀਤ ਸਿੰਘ, ਫ਼ਕੀਰ ਸਿੰਘ ਲੈਕਚਰਾਰ, ਰਲਾ ਸਿੰਘ, ਮੱਘਰ ਸਿੰਘ, ਤੇਜ ਸਿੰਘ, ਜਾਗਰ ਸਿੰਘ, ਜਗਜੀਵਨ ਕੁਮਾਰ, ਨਿਰਮਲ ਸਿੰਘ , ਜੋਰਾ ਸਿੰਘ, ਕਰੋੜੀ ਮੱਲ, ਰਾਮ ਲਾਲ, ਗੁਲਜ਼ਾਰ ਸਿੰਘ, ਬਲਦੇਵ ਸਿੰਘ, ਹਰਚਰਨ ਸਿੰਘ ਹਾਜ਼ਰ ਸਨ।