ਪੁੱਟੀ ਗਲ਼ੀ ਦੁਬਾਰਾ ਨਾ ਬਣਾਉਣ ’ਤੇ ਮੁਹੱਲਾ ਵਾਸੀ ਪ੍ਰੇਸ਼ਾਨ
ਉਨ੍ਹਾਂ ਦੱਸਿਆ ਕਿ ਡਾਲੀਮਾ ਵਿਹਾਰ ਵਰਗੀਆਂ ਪਾਸ਼ ਕਲੋਨੀਆਂ ਵਿਚ ਪਾਈਪਾ ਪਾਉਣ ਤੋਂ ਤੁਰੰਤ ਬਾਅਦ ਹੀ ਗਲ਼ੀਆਂ ਨੂੰ ਦੁਬਾਰਾ ਬਣਾ ਦਿੱਤਾ ਗਿਆ ਸੀ ਪਰ ਜਿਹਨਾਂ ਮੁਹੱਲਿਆਂ ’ਚ ਮਿਡਲ ਕਲਾਸ ਪਰਿਵਾਰ ਰਹਿੰਦੇ ਹਨ, ਉਨ੍ਹਾਂ ਨੂੰ ਅਖੌਂ ਪਰੋਖੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਵਿਭਾਗ ਗਲੀਆਂ ਪੱਕੀਆਂ ਕਰਨ ਵਿਚ ਵੀ ਵਿਤਕਰਾ ਕਰ ਰਿਹਾ ਹੈ।
Publish Date: Sun, 09 Aug 2026 07:35 PM (IST)
Updated Date: Mon, 10 Aug 2026 11:26 AM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਰਾਜਪੁਰਾ ਸ਼ਹਿਰ ਵਿਚ ਸੀਵਰੇਜ ਅਤੇ ਪਾਣੀ ਦੀਆਂ ਪਾਈਪਾਂ ਪਾਉਣ ਲਈ ਪੁੱਟੀਆਂ ਗਲ਼ੀਆਂ ਨੂੰ ਮੁੜ ਨਾ ਬਣਾਉਣ ਤੇ ਮਹਿੰਦਰਗੰਜ ਵਾਸੀ ਕਾਫੀ ਪ੍ਰੇਸ਼ਾਨ ਹੋਣ ਕਾਰਨ ਸੰਬੰਧਿਤ ਵਿਭਾਗ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਮੁਹੱਲਾ ਵਾਸੀ ਮੋਹਣੀ ਠਾਕੁਰ,ਨਵੀਨ ਕੁਮਾਰ ਸ਼ਰਮਾ, ਯੋਗੇਸ਼ ਕੁਮਾਰ ਤਲਵਾੜ , ਦਰਸ਼ਨ ਸਿੰਘ, ਸੰਗੀਤਾ ਰਾਣੀ,ਪ੍ਰੇਮ ਕੁਮਾਰ ਸ਼ਰਮਾ ਆਦਿ ਨੇ ਦੱਸਿਆ ਕਿ ਲਗਭਗ ਇਕ ਸਾਲ ਪਹਿਲਾਂ ਸੀਵਰੇਜ ਅਤੇ ਪਾਣੀ ਦੀਆਂ ਪਾਈਪਾਂ ਪਾਉਣ ਲਈ ਗਲ਼ੀਆਂ ਪੁੱਟੀਆਂ ਗਈਆਂ ਸਨ ਅਤੇ ਠੇਕੇਦਾਰ ਵੱਲੋਂ ਕਿਹਾ ਗਿਆ ਸੀ ਪਾਈਪਾਂ ਪਾਉਣ ਤੋਂ ਬਾਅਦ ਗਲ਼ੀਆਂ ਨੂੰ ਦੁਬਾਰਾ ਪੱਕਾ ਕੀਤਾ ਜਾਵੇਗਾ ਪਰ ਇਕ ਸਾਲ ਬੀਤ ਜਾਣ ਤੋਂ ਬਾਅਦ ਵੀ ਗਲ਼ੀਆਂ ਨਹੀਂ ਬਣਾਈਆਂ ਗਈਆਂ।
ਉਨ੍ਹਾਂ ਦੱਸਿਆ ਕਿ ਡਾਲੀਮਾ ਵਿਹਾਰ ਵਰਗੀਆਂ ਪਾਸ਼ ਕਲੋਨੀਆਂ ਵਿਚ ਪਾਈਪਾ ਪਾਉਣ ਤੋਂ ਤੁਰੰਤ ਬਾਅਦ ਹੀ ਗਲ਼ੀਆਂ ਨੂੰ ਦੁਬਾਰਾ ਬਣਾ ਦਿੱਤਾ ਗਿਆ ਸੀ ਪਰ ਜਿਹਨਾਂ ਮੁਹੱਲਿਆਂ ’ਚ ਮਿਡਲ ਕਲਾਸ ਪਰਿਵਾਰ ਰਹਿੰਦੇ ਹਨ, ਉਨ੍ਹਾਂ ਨੂੰ ਅਖੌਂ ਪਰੋਖੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਵਿਭਾਗ ਗਲੀਆਂ ਪੱਕੀਆਂ ਕਰਨ ਵਿਚ ਵੀ ਵਿਤਕਰਾ ਕਰ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਬਰਸਾਤਾਂ ਦੇ ਦਿਨਾਂ ਵਿਚ ਪੂਰੀ ਗਲ਼ੀ ਵਿਚ ਚਿੱਕੜ ਹੀ ਚਿੱਕੜ ਹੋਇਆ ਪਿਆ ਹੈ ਜਿਸ ਵਿਚੋਂ ਮੁਹੱਲਾ ਵਾਸੀਆਂ ਨੂੰ ਲੰਘਣ ਵਿਚ ਦਿਕੱਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੁੱਟੀ ਗਈ ਗਲ਼ੀ ਨੂੰ ਜਲਦ ਤੋਂ ਜਲਦ ਬਣਵਾਇਆ ਜਾਵੇ।ਇਸ ਸਬੰਧੀ ਵਿਭਾਗ ਦੇ ਐਸਡੀਓ ਕਰਨਦੀਪ ਸਿੰਘ ਨੇ ਕਿਹਾ ਕਿ ਸਮੱਸਿਆ ਦਾ ਜਲਦ ਹੀ ਹੱਲ ਕਰ ਦਿੱਤਾ ਜਾਵੇਗਾ।