- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘਰੇਲੂ ਖਪਤ ਲਈ ਲੱਗੇ ਟਰਾਫਾਰਮਰਾਂ ਤੇ ਲਾਏ ਮੀਟਰ ਉਤਾਰੇ

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਭਾਰਤੀ ਕਿਸਾਨ ਯੂਨੀਅਨ ਭਟੇੜੀ ਕਲਾਂ ਵੱਲੋਂ ਪਿੰਡ ਖਿਜਰਗੜ੍ਹ ਕਨੌੜ ਵਿਖੇ ਟਰਾਂਸਫਾਰਮਰ ਤੇ ਲੱਗੇ ਮੀਟਰ ਉਤਰਾਏ ਗਏ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਕਨੌੜ, ਕੇਹਰ ਸਿੰਘ, ਮੇਵਾ ਸਿੰਘ, ਗੁਰਪ੍ਰੀਤ ਸਿੰਘ, ਜਸਵੰਤ ਸਿੰਘ, ਅਵਤਾਰ ਸਿੰਘ ਆਦਿ ਪਿੰਡ ਵਾਸੀਆਂ ਨੇ ਦੱਸਿਆ ਕਿ ਕੁਝ ਵਿਆਕਤੀ ਪਿੰਡ ਵਿਚ ਘਰੇਲੂ ਸਪਲਾਈ ਵਾਲੇ ਟਰਾਂਸਫਾਰਮਰਾਂ ਤੇ ਮੀਟਰ ਲਾਏ ਜਾ ਰਹੇ ਹਨ, ਜਿਨਾਂ ਬਾਰੇ ਯੂਨੀਅਨ ਆਗੂਆਂ ਨੂੰ ਜਾਣਕਾਰੀ ਦਿੱਤੀ। ਜਿਨਾਂ ਮੌਕੇ ਤੇ ਪੁੱਜ ਕੇ ਮੀਟਰ ਲਾਉਣ ਵਾਲਿਆਂ ਨੂੰ ਕੋਈ ਪ੍ਰਵਾਨਗੀ ਪੱਤਰ ਵਿਖਾਉਣ ਦੀ ਗੱਲ ਕਹੀ, ਜਿਸ ਬਾਰੇ ਉਹ ਕੁਝ ਦੱਸ ਨਾ ਸਕੇ। ਕਿਸਾਨ ਆਗੂਆਂ ਨੇ ਪਿੰਡ ਦੇ ਸਮੁੱਚੇ ਟਰਾਂਸਫਾਰਮਰਾਂ ਤੇ ਲੱਏ ਮੀਟਰ ਉਤਰਾਏ ਗਏ ਤੇ ਪਿੰਡ ਦੀ ਪ੍ਰਵਾਨਗੀ ਤੋਂ ਬਿਨਾਂ ਮੀਟਰ ਲਾਉਣ ਤੋਂ ਵਰਜਿਆ। ਕਿਸਾਨ ਆਗੂਆਂ ਨੇ ਕਿਹਾ ਕਿ ਸਮੁੱਚੇ ਪਿੰਡ ਦੇ ਮੀਟਰ ਘਰਾਂ ਤੋਂ ਬਾਹਰ ਹਨ ਅਤੇ ਕਿਧਰੇ ਵੀ ਬਿਜਲੀ ਸਪਲਾਈ ਚੋਰੀ ਦੀ ਕੋਈ ਘਟਨਾ ਨਹੀ। ਉਨ੍ਹਾਂ ਕਿਹਾ ਕਿ ਪਾਵਰਕੌਮ ਦੀ ਨਲਾਇਕੀ ਕਾਰਨ ਵੱਡੇ ਪੱਧਰ ਤੇ ਬਿਜਲੀ ਸਪਾਰਕਿੰਗ ਕਰਕੇ ਵੇਸਟ ਹੋ ਰਹੀ ਹੈ। ਜਿਸ ਦਾ ਹਰਜਾ ਮਰਜਾ ਖਪਤਕਾਰਾਂ ਤੇ ਪਾਉਣ ਲਈ ਅਜਿਹਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਪ੍ਰਾਇਵੇਟ ਠੇਕੇਦਾਰਾਂ ਤੋਂ ਮੀਟਰ ਲੁਆ ਰਿਹਾ ਹੈ। ਉਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਟਰਾਂਸਫਾਰਮਰਾਂ ਤੇ ਮੀਟਰ ਨਹੀ ਲਾਉਣ ਦੇਣਗੇ। ਇਸ ਮੌਕੇ ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।