- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਵਰ੍ਹੇਗੰਢ ’ਤੇ ਕੀਤਾ ਯਾਦ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਦੇ ਕਾਂਗਰਸ ਪਾਰਟੀ ਦਫਤਰ ਵਿਖੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 157ਵੀਂ ਜਨਮ ਵਰ੍ਹੇਗੰਢ ਬਲਾਕ ਪ੍ਰਧਾਨ (ਸ਼ਹਿਰੀ) ਨਰਿੰਦਰ ਸ਼ਾਸ਼ਤਰੀ ਤੇ ਬਲਾਕ ਪ੍ਰਧਾਨ (ਦਿਹਾਤੀ) ਬਲਦੇਵ ਸਿੰਘ ਗੱਦੋਮਾਜਰਾ ਦੀ ਅਗਵਾਈ ਵਿਚ ਮਨਾਈ ਗਈ। ਇਸ ਦੌਰਾਨ ਆਗੂਆਂ ਵੱਲੋਂ ਸ਼ਰਧਾ ਤੇ ਸਤਿਕਾਰ ਨਾਲ ਮਹਾਤਮਾ ਗਾਂਧੀ ਵੱਲੋਂ ਦੇਸ਼ ਦੀ ਅਜਾਦੀ ਦੇ ਸੰਘਰਸ਼ ਸਮੇਂ ਦਿੱਤੇ ਵੱਡੇ ਯੋਗਦਾਨ ਲਈ ਯਾਦ ਕਰਦਿਆਂ ਹੋਇਆਂ ਮਹਾਤਮਾ ਗਾਂਧੀ ਦੀ ਫੋਟੋ ਅੱਗੇ ਫੁੱਲ ਭੇਟ ਕੀਤੇ। ਇਸ ਮੌਕੇ ਨਰਿੰਦਰ ਸ਼ਾਸ਼ਤਰੀ ਅਤੇ ਬਲਦੇਵ ਸਿੰਘ ਗੱਦੋਮਾਜਰਾ ਨੇ ਕਿਹਾ ਕਿ ਦੇਸ਼ ਦੇ ਅਜਾਦੀ ਦੀ ਲੜਾਈ ’ਚ ਮਹਾਤਮਾ ਗਾਂਧੀ ਦੇ ਦਿੱਤੇ ਯੋਗਦਾਨ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਇੰਗਲੈਂਡ ਵਿਚ ਪੜ੍ਹਾਈ ਕਰਕੇ ਇਕ ਨੌਜਵਾਨ ਜਦੋਂ ਸਾਧੂ—ਮਹਾਤਮਾ ਵਾਲੇ ਭੇਸ ਵਿਚ ਅਜਾਦੀ ਘੁਲਾਟੀਆਂ ਨੂੰ ਸਹੀ ਸੇਧ ਦਿੰਦਾ ਰਿਹਾ ਤੇ ਇਸੇ ਕਾਰਨ ਹੀ ਇਕ ਬੈਰਿਸਟਰ ਨੂੰ ਲੋਕ ਮਹਾਤਮਾ ਗਾਂਧੀ ਕਹਿਣ ਲੱਗ ਪਏ। ਉਨਾਂ ਦੇ ਯਤਨਾ ਸਦਕਾ ਭਾਰਤ ਦੇਸ਼ ਅਜਾਦ ਹੋਇਆ ਤੇ ਅਸੀਂ ਲੋਕ ਅਜਾਦੀ ਦਾ ਆਨੰਦ ਮਾਣ ਰਹੇ ਹਾਂ। ਇਸ ਮੋਕੇ ਮਲਕੀਤ ਸਿੰਘ ਉੱਪਲਹੇੜੀ, ਵਕੀਲ ਅਭਿਨਵ ਓਬਰਾਏ, ਸੁਰਿੰਦਰ ਸਿੰਘ ਰੌਮੀ, ਰਣਵੀਰ ਸਿੰਘ ਭੰਗੂ, ਸ਼ੁਭਮ ਠਾਕੁਰ, ਲਖਮੀਰ ਸਿੰਘ ਲੱਖਾ, ਧੀਰਜ ਕਾਲੜਾ, ਜਸਵੀਰ ਸਿੰਘ ਫੌਜੀ, ਸੰਨੀ ਇੰਸਾ, ਪੀ.ਏ. ਕਰਨੈਲ ਸਿੰਘ ਜੋਸ਼ਨ, ਸਾਹਿਲ ਕੁਮਾਰ ਸਮੇਤ ਹੋਰ ਕਾਂਗਰਸੀ ਆਗੂ ਅਤੇ ਵਰਕਰ ਆਦਿ ਹਾਜ਼ਰ ਸਨ।