ਤੇਲ ਗੈਸ ’ਤੇ ਐਕਸਾਈਜ਼ ਡਿਊਟੀ ਘਟਾਉਣਾ ਸ਼ਲਾਘਾਯੋਗ: ਦਿਉਲ
ਤੇਲ ਗੈਸ 'ਤੇ ਐਕਸਾਈਜ਼ ਡਿਊਟੀ ਘਟਾਉਣਾ ਸ਼ਲਾਘਾਯੋਗ: ਦਿਉਲ
Publish Date: Thu, 02 Apr 2026 03:44 PM (IST)
Updated Date: Fri, 03 Apr 2026 04:01 AM (IST)

ਵਿਰੋਧੀ ਪਾਰਟੀਆਂ ਲੋਕਾਂ ਨੂੰ ਕਰ ਰਹੀਆਂ ਨੇ ਗੁਮਰਾਹ : ਦਿਉਲ 2027 ਚ ਬਣੇਗੀ ਸੂਬੇ ਅੰਦਰ ਭਾਜਪਾ ਦੀ ਸਰਕਾਰ ਸੱਤਪਾਲ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਤੇ ਐਕਸਾਈਜ਼ ਡਿਊਟੀ ਘਟਾਉਣ ਦੇ ਫੈਸਲੇ ਦਾ ਭਾਜਪਾ ਦੇ ਹਲਕਾ ਧੂਰੀ ਤੋਂ ਇੰਚਾਰਜ ਰਣਦੀਪ ਸਿੰਘ ਦਿਉਲ ਨੇ ਸਵਾਗਤ ਕੀਤਾ। ਉਹ ਪਿੰਡ ਘਨੌਰ ਖੁਰਦ ਵਿਖੇ ਇੱਕ ਧਾਰਮਿਕ ਸਮਾਗਮ ਵਿੱਚ ਪਹੁੰਚੇ ਸਨ। ਦਿਉਲ ਨੇ ਕਿਹਾ ਕਿ ਅਮਰੀਕਾ, ਇਜ਼ਰਾਈਲ, ਇਰਾਕ ਤੇ ਖਾੜੀ ਦੇਸ਼ਾਂ ਦੇ ਪ੍ਰਭਾਵ ਕਾਰਨ ਦੁਨੀਆ ਵਿਚ ਤੇਲ, ਡੀਜ਼ਲ ਤੇ ਗੈਸ ਦੀਆਂ ਕੀਮਤਾਂ ਵਿਚ ਤੇਜ਼ ਵਾਧਾ ਹੋ ਗਿਆ ਹੈ। ਪੱਛਮੀ ਏਸ਼ੀਆ ਚ ਤਣਾਅ ਦੇ ਕਾਰਨ ਕੱਚੇ ਤੇਲ ਦੀ ਕੀਮਤ 70 ਡਾਲਰ ਪ੍ਰਤੀ ਬੈਰਲ ਤੋਂ 122 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ। ਸਪਲਾਈ ਦੇ ਰੁਕਣ ਜਾਂ ਸੀਮਤ ਹੋਣ ਨਾਲ ਵਿਕਸਤ ਅਤੇ ਵਿਕਸਤਸ਼ੀਲ ਦੇਸ਼ਾਂ ਵਿਚ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਰੱਖਣ ਵਾਲਾ ਇਕੱਲਾ ਦੇਸ਼ ਭਾਰਤ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਚ ਪੈਟਰੋਲੀਅਮ ਮੰਤਰੀ ਨੇ ਪੈਟਰੋਲ ਤੇ 13 ਰੁਪਏ ਤੋਂ 3 ਰੁਪਏ ਘਟਾ ਕੇ 10 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ ਤੇ ਐਕਸਾਈਜ਼ ਡਿਊਟੀ ਜ਼ੀਰੋ ਕਰਕੇ ਆਮ ਲੋਕਾਂ ਲਈ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਨੂੰ ਬੇਸ਼ੱਕ ਬਹੁਤ ਰਾਹਤ ਮਿਲੀ ਹੈ। ਭਾਰਤ ਚ ਤੇਲ ਤੇ ਗੈਸ ਦੇ ਲੋੜ ਤੋਂ ਵੱਧ ਭੰਡਾਰ ਮੌਜੂਦ ਹਨ ਤੇ ਖਾੜੀ ਦੇਸ਼ਾਂ ਨਾਲ ਗੂੜੇ ਸਬੰਧਾਂ ਕਾਰਨ ਸਪਲਾਈ ਨਿਰਵਿਘਨ ਜਾਰੀ ਹੈ। ਇਸ ਨਾਲ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਵੇਗੀ। ਦਿਉਲ ਨੇ ਵਿਰੋਧੀ ਧਿਰ ਤੇ ਵੀ ਟਿੱਪਣੀ ਕੀਤੀ ਕਿ ਉਹ ਲੋਕਾਂ ਨੂੰ ਗੈਸ ਦੀ ਕਮੀ ਤੇ ਵਿਦੇਸ਼ ਨੀਤੀ ਬਾਰੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦਿਓਲ ਨੇ ਮੌਜੂਦਾ ਆਪ ਸਰਕਾਰ ਅਤੇ ਕਾਂਗਰਸ ਦੇ ਨਿਸ਼ਾਨਾ ਸਾਧੇ ਕਿਹਾ ਇਹ ਦੋਵੇਂ ਪਾਰਟੀਆਂ ਸੂਬੇ ਅਤੇ ਦੇਸ਼ ਦੀ ਜਨਤਾ ਨੂੰ ਗੁਮਰਾਹ ਕਰਨ ਵਿੱਚ ਲੱਗੀਆਂ ਹੋਈਆਂ ਹਨ।