- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਮਰਨਜੀਤ ਸਿੰਘ ਨੂੰ 'ਰਤਨ ਪੰਜਾਬ ਦੇ' ਐਵਾਰਡ ਨਾਲ ਸਨਮਾਨਿਤ

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਦੇ ਉੱਘੇ ਕਾਰੋਬਾਰੀ ਤੇ ਉੱਦਮੀ ਸਿਮਰਨਜੀਤ ਸਿੰਘ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਕਾਰੋਬਾਰੀ ਪ੍ਰਾਪਤੀਆਂ ਤੇ ਸੂਬੇ ਦੇ ਵਿਕਾਸ ਵਿਚ ਪਾਏ ਅਹਿਮ ਯੋਗਦਾਨ ਬਦਲੇ 'ਪੰਜਾਬੀ ਜਾਗਰਣ' ਵੱਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਵੱਕਾਰੀ 'ਰਤਨ ਪੰਜਾਬ ਦੇ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਿਮਰਨਜੀਤ ਸਿੰਘ ਨੂੰ ਭੇਟ ਕੀਤਾ ਗਿਆ। ਇਸ ਮੌਕੇ ਦੈਨਿਕ ਜਾਗਰਣ ਪੰਜਾਬ ਗ੍ਰੇਟਰ ਦੇ ਸੀਜੀਐਮ ਮੋਹਿੰਦਰ ਕੁਮਾਰ ਤੇ ਪੰਜਾਬੀ ਜਾਗਰਣ ਸੰਪਾਦਕ ਇੰਦਰਪ੍ਰੀਤ ਸਿੰਘ ਵੀ ਮੌਜੂਦ ਰਹੇ। ਸਿਮਰਨਜੀਤ ਸਿੰਘ 'ਯਸ਼ ਇਨਫਰਾ' ਤੇ 'ਪ੍ਰਾਪਰਟੀ ਪ੍ਰੋਫਾਈਲਜ਼' ਦੇ ਸੰਸਥਾਪਕ ਤੇ ਮੈਨੇਜਿੰਗ ਡਾਇਰੈਕਟਰ ਹਨ। ਇਸ ਤੋਂ ਇਲਾਵਾ ਉਹ ਗੁਜਰਾਤ ਵਿਚ 'ਬਰਿਸਤਾ' ਦੇ ਮਾਸਟਰ ਫਰੈਂਚਾਈਜ਼ਰ ਹਨ ਤੇ ਜਲੰਧਰ ਵਿਖੇ 'ਸਟਰਾਂਗ ਵੀਲਜ਼ ਐਸਐਮਐਨ ਮਹਿੰਦਰਾ' ਦੇ ਕਾਰਜਕਾਰੀ ਭਾਈਵਾਲ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ। ਨਾਲ ਹੀ ਉਹ 'ਯਸ਼ਤਾਜ ਇਨਫਰਾ ਲੀਜ਼ਿੰਗ ਪ੍ਰਾਈਵੇਟ ਲਿਮਟਿਡ' ਰਾਹੀਂ ਕਮਰਸ਼ੀਅਲ ਲੀਜ਼ਿੰਗ ਸੇਵਾਵਾਂ ਅਤੇ ਸਲਾਹਕਾਰ ਵਜੋਂ ਸਰਗਰਮ ਹਨ। ਸਾਲ 2011 ਤੋਂ ਕਾਰੋਬਾਰੀ ਦੁਨੀਆ ਵਿੱਚ ਸਰਗਰਮ ਸਿਮਰਨਜੀਤ ਸਿੰਘ ਨੇ ਇੱਕ ਕਾਰਪੋਰੇਟ ਕੰਸਲਟੈਂਟ ਵਜੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਰਿਲਾਇੰਸ, ਡੀ-ਮਾਰਟ, ਮੈਕਡੋਨਲਡਜ਼, ਟਾਟਾ, ਡੋਮੀਨੋਜ਼, ਪੀਵੀਆਰ, ਕੇਐਫਸੀ, ਪੀਜ਼ਾ ਹੱਟ ਅਤੇ ਬਾਟਾ ਵਰਗੇ ਦੇਸ਼-ਵਿਦੇਸ਼ ਦੇ ਪ੍ਰਮੁੱਖ ਬ੍ਰਾਂਡਾਂ ਨਾਲ ਕੰਮ ਕਰਕੇ ਵਿਸ਼ੇਸ਼ ਪਛਾਣ ਬਣਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਦੂਰਅੰਦੇਸ਼ੀ ਅਤੇ ਮਿਹਨਤ ਦੀ ਬਦੌਲਤ ਕਈ ਵੱਡੇ ਪ੍ਰਾਜੈਕਟ ਹੋਂਦ ਵਿੱਚ ਆਏ ਹਨ, ਜਿਨ੍ਹਾਂ ਵਿੱਚ ਜੱਗੀ ਸਿਟੀ ਸੈਂਟਰ, ਘੁੱਗੀ ਜੰਕਸ਼ਨ, ਬਰਨਾਲਾ ਸਿਟੀ ਸੈਂਟਰ, ਅਮਾਇਰਾ ਐਂਪੋਰੀਓ, ਅਮਾਇਰਾ ਸਿਟੀ ਸੈਂਟਰ ਪ੍ਰਮੁੱਖ ਹਨ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਿਮਰਨਜੀਤ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉੱਦਮੀ ਸੂਬੇ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ। ਸਨਮਾਨ ਪ੍ਰਾਪਤ ਕਰਨ ਉਪਰੰਤ ਸਿਮਰਨਜੀਤ ਸਿੰਘ ਨੇ ਪੰਜਾਬੀ ਜਾਗਰਣ ਅਤੇ ਵਿੱਤ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਐਵਾਰਡ ਉਨ੍ਹਾਂ ਨੂੰ ਪੰਜਾਬ ਦੇ ਆਰਥਿਕ ਅਤੇ ਬੁਨਿਆਦੀ ਵਿਕਾਸ ਲਈ ਹੋਰ ਲਗਨ ਨਾਲ ਕੰਮ ਕਰਨ ਦਾ ਹੌਸਲਾ ਦਿੰਦਾ ਹੈ। ਸਮਾਗਮ ਵਿੱਚ ਸੂਬੇ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।