- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਲਮੀਕਿ ਮੰਦਿਰ ਅਮਾਮਗੜ੍ਹ ਸਮਾਣਾ ਤੋਂ ਵਿਸ਼ਾਲ ਸ਼ੋਭਾ ਯਾਤਰਾ ਨੂੰ ਰੱਖੜਾ ਨੇ ਕੀਤਾ ਰਵਾਨਾ

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਭਗਵਾਨ ਵਾਲਮੀਕਿ ਦੇ ਜਨਮ ਦਿਹਾੜੇ ਤੇ ਵਾਲਮੀਕਿ ਮੰਦਿਰ ਮੁਹੱਲਾ ਅਮਾਮਗੜ੍ਹ ਸਮਾਣਾ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਨੂੰ ਸਾਬਕਾ ਕੈਬਨਿਟ ਮੰਤਰੀ ਤੇ ਆਪ ਦੇ ਹਲਕਾ ਮੁਖੀ ਸੁਰਜੀਤ ਸਿੰਘ ਰੱਖੜਾ ਤੇ ਨਗਰ ਕੌਂਸਲ ਦੇ ਪ੍ਰਧਾਨ ਕਪੂਰ ਚੰਦ ਬਾਂਸਲ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਉਨ੍ਹਾਂ ਨਾਲ ਸੁੱਖੀ ਧਾਲੀਵਾਲ, ਕੌਂਸਲਰ ਮਨਜਿੰਦਰ ਸਿੰਘ ਰਾਣਾ ਸੇਖੋਂ, ਅਸ਼ੋਕ ਮੋਦਗਿੱਲ, ਧਰਮਪਾਲ ਨਾਹਰ, ਗੋਪਾਲ ਕ੍ਰਿਸ਼ਨ, ਕੋਮਲ ਮਹੰਤ ਜਗਤਾਰ ਸਿੰਘ ਸੰਧੂ ( ਕੌਂਸਲਰ), ਗੁਰਦਿਆਲ ਸਿੰਘ ਰੰਧਾਵਾ, ਰਾਜ ਕੌਰ ਵਾਹਲਾ ਅਤੇ ਯਾਦਵਿੰਦਰ ਸਿੰਘ ਲਾਡੀ ਸਨ। ਰੱਖੜਾ ਨੇ ਕਿਹਾ ਕਿ ਵਾਲਮੀਕਿ ਸਾਡੇ ਲਈ ਚਾਣਨ ਮੁਨਾਰਾ ਹਨ ਜਿੰਨ੍ਹਾਂ ਦੀਆਂ ਸਿੱਖਿਆਵਾਂ ਨਾਲ ਸਮਾਜ ਸੁਧਾਰਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਸ਼ੋਭਾ ਯਾਤਰਾ ਦੇ ਸੰਚਾਲਕ ਹੰਸ ਰਾਜ, ਸੋਨੂ ਕਲਿਆਣ, ਨਿਰਮਲ ਸਿੰਘ, ਰਵਿੰਦਰ ਸਹੋਤਾ, ਅਜੇ ਕੁਮਾਰ ਭਿੰਡੀ ਅਤੇ ਹੋਰਨਾਂ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਦਾ ਸਨਮਾਨ ਕੀਤਾ। ਰਸਤੇ ਵਿਚ ਨਗਰ ਕੌਂਸਲ ਦੇ ਦਫ਼ਤਰ ਦੇ ਬਾਹਰ ਵਿਧਾਇਕ ਰਾਜਿੰਦਰ ਸਿੰਘ, ਲਾਇਨਜ਼ ਕਲੱਬ ਸਮਾਣਾ ਰਾਇਲ ਦੇ ਪ੍ਰਧਾਨ ਜੀਵਨ ਗਰਗ, ਕੌਂਸਲਰ ਹਰਪ੍ਰੀਤ ਸਿੰਘ ਕੂਕਾ, ਸਾਬਕਾ ਪ੍ਰਧਾਨ ਯਸ਼ਪਾਲ ਸਿੰਗਲਾ, ਪਰਮਜੀਤ ਸਿੰਘ ਸਮਾਣਾ, ਸੁਭਾਸ਼ ਬਾਂਸਲ ਗੋਲੂ, ਪਿ੍ਰਤਪਾਲ ਸਿੰਘ ਪਾਲੀ, ਰਿਸ਼ੂ ਕਰਹਾਲੀ, ਪਰਮਿੰਦਰ ਸਿੰਘ, ਹੀਰਾ ਜੈਨ, ਡਾ. ਪ੍ਰੇਮ ਪਾਲ, ਦੀਪੂ ਬਾਲੀ, ਸ਼ੈਲ ਸਾਂਦੜ, ਮੇਜਰ ਸਿੰਘ ਅਤੇ ਸਚਿਨ ਕੰਬੋਜ਼ ਅਤੇ ਭਾਜਪਾ ਆਗੂ ਨਲਿਨੀ ਚੋਪੜਾ ਨੇ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ। ਸਾਬਕਾ ਵਿਧਾਇਕ ਰਾਜਿੰਦਰ ਸਿੰਘ ਨੇ ਸ਼ੋਭਾ ਯਾਤਰਾ ’ਤੇ ਗੁਲਾਬ ਦੇ ਫੁੱਲਾਂ ਤੇ ਨੋਟਾਂ ਦੀ ਵਰਖਾ ਕੀਤੀ। ਯਾਤਰਾ ਦੇ ਸੰਚਾਲਕਾਂ ਨੇ ਸਾਬਕਾ ਵਿਧਾਇਕ ਰਾਜਿੰਦਰ ਸਿੰਘ ਤੇ ਜੀਵਨ ਗਰਗ ਸਮੇਤ ਪ੍ਰੁਮੁੱਖ ਹਸਤੀਆਂ ਦਾ ਸਨਮਾਨ ਕੀਤਾ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਤੇ ਜਸਵਿੰਦਰ ਸਿੰਘ ਰੰਧਾਵਾ, ਸੀਨੀਅਰ ਕਾਂਗਰਸੀ ਆਗੂ ਸੰਦੀਪ ਸਿੰਗਲਾ ਨੇ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ।