ਜਾਇੰਟਸ ਕਲੱਬ ਰਾਜਪੁਰਾ ਦੇ ਪ੍ਰਧਾਨ ਪਾਹਵਾ ਦੀ ਹੋਈ ਤਾਜਪੋਸ਼ੀ ਜਾਇੰਟਸ ਕਲੱਬ ਰਾਜਪੁਰਾ ਦੇ ਪ੍ਰਧਾਨ ਰਾਕੇਸ਼ ਪਾਹਵਾ ਦੀ ਹੋਈ ਤਾਜਪੋਸ਼ੀ
Publish Date: Sun, 01 Nov 2026 06:30 PM (IST)
Updated Date: Sun, 01 Nov 2026 06:32 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਜਾਇੰਟਸ ਕਲੱਬ ਰਾਜਪੁਰਾ ਵੱਲੋਂ ਜਾਇੰਟਸ ਭਵਨ ਵਿਖੇ ਨਵੇਂ ਪ੍ਰਧਾਨ ਰਾਕੇਸ਼ ਪਾਹਵਾ ਤੇ ਉਨ੍ਹਾਂ ਦੀ ਟੀਮ ਦੇ ਅਹੁਦਾ ਸੰਭਾਲਣ ਮੌਕੇ ਤਾਜਪੋਸ਼ੀ ਸਮਾਰੋਹ ਕਰਵਾਇਆ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕਾ ਨੀਨਾ ਮਿੱਤਲ ਨੇ ਸ਼ਿਰਕਤ ਕੀਤੀ, ਜਦਕਿ ਆਪ ਆਗੂ ਅਜੇ ਮਿੱਤਲ, ਲਵਿਸ ਮਿੱਤਲ ਅਤੇ ਨਗਰ ਕੌਂਸਲ ਪ੍ਰਧਾਨ ਰਿਤੇਸ਼ ਬਾਂਸਲ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਸਮਾਗਮ ਦੀ ਸ਼ੁਰੂਆਤ ਮਹਿਮਾਨਾਂ ਵੱਲੋਂ ਦੀਪ ਜਗਾ ਕੇ ਕੀਤੀ ਗਈ। ਇਸ ਉਪਰੰਤ ਕਲੱਬ ਦੇ ਸਾਬਕਾ ਪ੍ਰਧਾਨ ਦਿਨੇਸ਼ ਮਹਿਤਾ ਨੇ ਨਵੇਂ ਪ੍ਰਧਾਨ ਰਾਕੇਸ਼ ਪਾਹਵਾ ਨੂੰ ਬੈਜ ਲਗਾ ਕੇ ਅਤੇ ਕੁਰਸੀ ਦੀ ਰਸਮੀ ਤਬਦੀਲੀ ਕਰਕੇ ਜ਼ਿੰਮੇਵਾਰੀ ਸੌਂਪੀ। ਵਿਧਾਇਕਾ ਨੀਨਾ ਮਿੱਤਲ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਾਇੰਟਸ ਕਲੱਬ ਸਮਾਜ ਸੇਵਾ ਦੇ ਖੇਤਰ ਵਿਚ ਅਹਿਮ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਨਵੀਂ ਟੀਮ ਵੀ ਲੋੜਵੰਦਾਂ ਦੀ ਸਹਾਇਤਾ ਅਤੇ ਸਮਾਜ ਭਲਾਈ ਦੇ ਕਾਰਜਾਂ ਨੂੰ ਇਸੇ ਤਰ੍ਹਾਂ ਜਾਰੀ ਰੱਖੇਗੀ। ਇਸ ਮੌਕੇ ਉਨ੍ਹਾਂ ਜਾਇੰਟਸ ਭਵਨ ਵਿਖੇ ਕਲੱਬ ਵੱਲੋਂ ਤਿਆਰ ਕਰਵਾਏ ਗਏ ਦੋ ਨਵੇਂ ਕਮਰਿਆਂ ਦਾ ਉਦਘਾਟਨ ਵੀ ਕੀਤਾ। ਨਵੇਂ ਪ੍ਰਧਾਨ ਰਾਕੇਸ਼ ਪਾਹਵਾ ਨੇ ਮਹਿਮਾਨਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਕਲੱਬ ਦੀ ਬਿਹਤਰੀ ਅਤੇ ਸਮਾਜ ਸੇਵਾ ਲਈ ਕੰਮ ਕਰਨਗੇ। ਸਕੱਤਰ ਕੁਲਦੀਪ ਸੇਠੀ ਨੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਕਲੱਬ ਦੇ ਪ੍ਰਧਾਨ ਰਾਕੇਸ਼ ਪਾਹਵਾ, ਦਿਨੇਸ਼ ਮਹਿਤਾ, ਡਾਇਰੈਕਟਰ ਆਫ ਫਾਇਨੈਂਸ ਰੋਸ਼ਨ ਬਜਾਜ, ਜਤਿੰਦਰ ਨਾਟੀ, ਰਮੇਸ਼ ਪਹੁਜਾ, ਸ਼ੰਟੀ ਖੁਰਾਨਾ, ਰਵਿੰਦਰ ਸੇਠੀ, ਪਿੰਕੀ ਆਨੰਦ ਸਮੇਤ ਮੈਂਬਰਾਂ ਵੱਲੋਂ ਵਿਧਾਇਕਾ ਨੀਨਾ ਮਿੱਤਲ, ਅਜੇ ਮਿੱਤਲ ਅਤੇ ਨਗਰ ਕੌਂਸਲ ਪ੍ਰਧਾਨ ਰਿਤੇਸ਼ ਬਾਂਸਲ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀਐਸਪੀ ਰਾਜੇਸ਼ ਮਲਹੋਤਰਾ, ਕੌਂਸਲਰ ਰਮਨਦੀਪ ਸਿੰਘ ਟਿਵਾਣਾ, ਵਿਜੇ ਸਰਦਾਨਾ, ਸਮੇਤ ਹੋਰ ਹਾਜ਼ਰ ਸਨ।