ਰਾਜਪੁਰਾ ਮੰਦਰ ਪ੍ਰਬੰਧਨ ਸੰਗਠਨ ਦੀ ਮੀਟਿੰਗ ’ਚ ਕੀਤੀਆਂ ਅਹਿਮ ਵਿਚਾਰਾਂ ਰਾਜਪੁਰਾ ਮੰਦਰ ਪ੍ਰਬੰਧਨ ਸੰਗਠਨ ਦੀ ਮੀਟਿੰਗ ਦਾ ਆਯੋਜਨ
Publish Date: Sun, 04 Oct 2026 05:27 PM (IST)
Updated Date: Sun, 04 Oct 2026 05:29 PM (IST)
ਫੋਟੋ 4ਪੀਟੀਐਲ: 25: ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਮੰਦਰ ਪ੍ਰਬੰਧਨ ਸੰਗਠਨ ਦੀ ਇਕ ਅਹਿਮ ਮੀਟਿੰਗ ਸ੍ਰੀ ਸਨਾਤਨ ਧਰਮ ਮੰਦਰ, ਰਾਜਪੁਰਾ ਟਾਊਨ ਵਿਖੇ ਚੇਅਰਮੈਨ ਮੁਖੀ ਦਿਆਲ ਦਾਸ ਤੇ ਪ੍ਰਧਾਨ ਪ੍ਰਵੀਨ ਅਨੇਜਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਰਾਜਪੁਰਾ ਸ਼ਹਿਰ ਦੇ ਵੱਖ-ਵੱਖ ਮੰਦਰਾਂ ਦੇ ਪ੍ਰਬੰਧ, ਵਿਵਸਥਾ, ਰੱਖ-ਰਖਾਅ ਤੇ ਮੰਦਰਾਂ ਦੀ ਬਿਹਤਰੀ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਮੰਦਰਾਂ ਵਿਚ ਸ਼ਰਧਾਲੂਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ, ਸਾਫ਼-ਸਫ਼ਾਈ, ਸੁਰੱਖਿਆ ਪ੍ਰਬੰਧ, ਧਾਰਮਿਕ ਸਮਾਗਮਾਂ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਅਤੇ ਮੰਦਰਾਂ ਦੇ ਪਰਿਸਰ ਦੀ ਢੁੱਕਵੀਂ ਦੇਖਭਾਲ ਸਮੇਤ ਕਈ ਅਹਿਮ ਮਾਮਲਿਆਂ ’ਤੇ ਵਿਚਾਰ ਕੀਤਾ ਗਿਆ। ਮੀਟਿੰਗ ਵਿੱਚ ਪ੍ਰਵੀਨ ਅਨੇਜਾ, ਰਮੇਸ਼ ਕੁਮਾਰ ਬਬਲਾ, ਪੰਕਜ ਗੋਇਲ, ਕਿਰਨ ਹੰਸ, ਰਾਧੇ ਸ਼ਿਆਮ, ਜਗਦੀਸ਼ ਸ਼ਰਮਾ ਅਤੇ ਅਸ਼ੋਕ ਲਾਂਬਾ ਨੇ ਮੰਦਰ ਪ੍ਰਬੰਧਨ ਅਤੇ ਸਨਾਤਨ ਧਰਮ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ’ਤੇ ਆਪਣੇ ਵਿਚਾਰ ਅਤੇ ਸੁਝਾਅ ਪੇਸ਼ ਕੀਤੇ। ਮੀਟਿੰਗ ਦੀ ਵਿਵਸਥਾ ਦੀ ਜ਼ਿੰਮੇਵਾਰੀ ਰਤਨ ਸੋਟਾ ਵੱਲੋਂ ਬਾਖੂਬੀ ਨਿਭਾਈ ਗਈ। ਇਸ ਦੌਰਾਨ ਇਸ ਗੱਲ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਕਿ ਰਾਜਪੁਰਾ ਸ਼ਹਿਰ ਦੇ ਸਾਰੇ ਸਨਾਤਨੀ ਮੰਦਰ ਆਪਸੀ ਤਾਲਮੇਲ ਅਤੇ ਸਹਿਯੋਗ ਨਾਲ ਕੰਮ ਕਰਨ, ਤਾਂ ਜੋ ਮੰਦਰਾਂ ਦੀ ਵਿਵਸਥਾ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ ਅਤੇ ਸ਼ਰਧਾਲੂਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਅੰਤ ਵਿੱਚ ਹਾਜ਼ਰ ਮੈਂਬਰਾਂ ਨੇ ਮੰਦਰਾਂ ਦੀ ਬਿਹਤਰੀ, ਸਨਾਤਨ ਧਰਮ ਦੀ ਮਜ਼ਬੂਤੀ ਅਤੇ ਸਮਾਜ ਵਿੱਚ ਆਪਸੀ ਭਾਈਚਾਰਾ ਤੇ ਏਕਤਾ ਕਾਇਮ ਰੱਖਣ ਲਈ ਮਿਲਜੁਲ ਕੇ ਕੰਮ ਕਰਨ ਦਾ ਸੰਕਲਪ ਲਿਆ।