- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜ ਸਿੰਗਲਾ ਬਣੇ ਰਾਸ਼ਟਰੀ ਜਯੋਤੀ ਕਲਾ ਮੰਚ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਰਾਸ਼ਟਰੀ ਜਯੋਤੀ ਕਲਾ ਮੰਚ (ਰਜਿ.) ਪਟਿਆਲਾ ਦੀ ਦੁਸਹਿਰਾ ਕਮੇਟੀ ਦੀ ਪਲੇਠੀ ਮੀਟਿੰਗ ਭਗਵਾਨ ਦਾਸ ਜੁਨੇਜਾ ‘ਗ੍ਰੀਨ ਮੈਨ’ ਦੀ ਸਰਪ੍ਰਸਤੀ ਤੇ ਡਾਇਰੈਕਟਰ ਰਾਕੇਸ਼ ਠਾਕੁਰ ਦੀ ਅਗਵਾਈ ਹੇਠ ਹੋਟਲ ਫਲਾਈਓਵਰ ਕਲਾਸਿਕ ਵਿਖੇ ਹੋਈ। ਮੀਟਿੰਗ ਦੌਰਾਨ ਮੰਚ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਰਬਸੰਮਤੀ ਨਾਲ ਸਮਾਜ ਸੇਵੀ ਰਾਜ ਸਿੰਗਲਾ ਨੂੰ 19ਵੇਂ ਦੁਸਹਿਰਾ ਮੇਲੇ ਦੀ ਕਮੇਟੀ ਦਾ ਪ੍ਰਧਾਨ ਚੁਣਿਆ। ਇਸ ਤੋਂ ਇਲਾਵਾ ਉੱਘੇ ਸਮਾਜ ਸੇਵੀ ਤੇ ‘ਗ੍ਰੀਨ ਮੈਨ’ ਭਗਵਾਨ ਦਾਸ ਜੁਨੇਜਾ ਨੂੰ ਮੇਲੇ ਦੇ ਸਰਪ੍ਰਸਤ ਦੀ ਜ਼ਿੰਮੇਵਾਰੀ ਸੌਂਪੀ ਗਈ। ਮੰਚ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 19ਵਾਂ ਦੁਸਹਿਰਾ ਮੇਲਾ ਐਸਐਸਟੀ ਨਗਰ ਦੁਸਹਿਰਾ ਗਰਾਊਂਡ, ਪਟਿਆਲਾ ਵਿਖੇ ਕਰਵਾਇਆ ਜਾਵੇਗਾ। ਮੀਟਿੰਗ ਦੌਰਾਨ ਨਵੇਂ ਚੁਣੇ ਪ੍ਰਧਾਨ ਰਾਜ ਸਿੰਗਲਾ ਸਮੇਤ ਹੋਰ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ। ਇਸ ਦੇ ਨਾਲ ਹੀ ਦੁਸਹਿਰਾ ਮੇਲੇ ਦੀ ਰੂਪ-ਰੇਖਾ, ਪ੍ਰਬੰਧਾਂ ਅਤੇ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਡਾ. ਧਰਮਿੰਦਰ ਸੰਧੂ ਨੇ ਮੰਚ ਸੰਚਾਲਨ ਕਰਦਿਆਂ ਮੇਲੇ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਅਕਸ਼ੇ ਗੋਪਾਲ ਨਵਯੁੱਗ, ਚੇਅਰਮੈਨ ਸੰਜੇ ਗੋਇਲ, ਇੰਜੀਨੀਅਰ ਨਰਿੰਦਰ ਸਿੰਘ, ਡਾ. ਬੀਰ ਚੰਦ ਖੁਰਮੀ, ਹਰਮੇਸ਼ ਸਿੰਗਲਾ, ਐਡਵੋਕੇਟ ਸੁਰਿੰਦਰ ਮੋਹਨ ਸਿੰਗਲਾ, ਕੇ.ਵੀ. ਪੁਰੀ, ਜਗਦੀਸ਼ ਵਰਮਾ, ਡਾ. ਸਤਿਆਪਾਲ ਸਲੂਜਾ, ਗਗਨ ਗੋਇਲ, ਦਰਸ਼ਨ ਜਿੰਦਲ, ਧਰਮਪਾਲ ਗਰਗ, ਈਸ਼ਵਰ ਸ਼ਰਮਾ, ਧੀਰਜ ਗੋਇਲ, ਰਾਕੇਸ਼ ਠਾਕੁਰ ਅਤੇ ਇੰਜੀਨੀਅਰ ਮਾਨਿਕ ਠਾਕੁਰ ਸਮੇਤ ਮੰਚ ਦੇ ਹੋਰ ਮੈਂਬਰ ਹਾਜ਼ਰ ਸਨ। ਮੰਚ ਦੇ ਮਹਿਲਾ ਵਿੰਗ ਨੂੰ ਵੀ ਦੁਸਹਿਰਾ ਮੇਲੇ ਸਬੰਧੀ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਮੌਕੇ ਮਮਤਾ ਠਾਕੁਰ, ਆਰਤੀ, ਭਾਰਤੀ, ਰਮਾ ਰਾਣੀ, ਨਿਰਮਲ ਜੈਨ, ਰਜਨੀ, ਰਾਜਵਿੰਦਰ ਕੌਰ ਅਤੇ ਪਿੰਕੀ ਸਮੇਤ ਹੋਰ ਮੈਂਬਰ ਮੌਜੂਦ ਸਨ।