ਬਾਰਿਸ਼ ਦੇ ਅਸਾਰ, ਨਹੀਂ ਸੁਧਰੇ ਹਾਲਾਤ, ਸ਼ਹਿਰ ਡੁੱਬਣ ਨੂੰ ਤਿਆਰ ਬਾਰਿਸ਼ ਦੇ ਅਸਾਰ, ਨਹੀਂ ਸੁਧਰੇ ਹਾਲਾਤ, ਸ਼ਹਿਰ ਡੁੱਬਣ ਨੂੰ ਤਿਆਰ
Publish Date: Tue, 28 Jul 2026 05:00 PM (IST)
Updated Date: Wed, 29 Jul 2026 04:04 AM (IST)
ਥੋੜੀ ਜਿਹੀ ਬਾਰਿਸ਼ ਨਾਲ ਹੋ ਜਾਂਦਾ ਸ਼ਹਿਰ ਝੀਲ ’ਚ ਤਬਦੀਲ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਮੌਨਸੂਨ ਸ਼ੁਰੂ ਹੋ ਚੁੱਕਾ ਹੈ। ਬੇਸ਼ੱਕ ਸ਼ਹਿਰ ਵਿੱਚ ਹਾਲੇ ਤੱਕ ਬਾਰਿਸ਼ ਨੇ ਪੂਰੀ ਤਰ੍ਹਾਂ ਦਸਤਕ ਨਹੀਂ ਦਿੱਤੀ। ਪਰ ਨਗਰ ਕੌਂਸਲ ਦੇ ਮਾੜੇ ਪ੍ਰਬੰਧਾਂ ਦੇ ਚਲਦਿਆਂ ਜੇਕਰ ਬਾਰਿਸ਼ ਹੁੰਦੀ ਹੈ ਤਾਂ ਹਰ ਸਾਲ ਵਾਂਗ ਇਸ ਸਾਲ ਵੀ ਸਾਰਾ ਸ਼ਹਿਰ ਡੁੱਬਣ ਨੂੰ ਤਿਆਰ ਹੈ। ਕਿਉਂਕਿ ਸ਼ਹਿਰ ਦੀ ਵਿਗੜੀ ਸੀਵਰੇਜ ਵਿਵਸਥਾ ਤੇ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਕਾਰਨ ਬਾਰਿਸ਼ ਹੋਣ ’ਤੇ ਲੋਕਾਂ ਨੂੰ ਕਿੰਨਾਂ ਹਲਾਤਾਂ ਵਿੱਚੋਂ ਲੰਘਣਾ ਪਵੇਗਾ ਇਸਦਾ ਅਨੁਮਾਨ ਲਾਉਣਾ ਵੀ ਔਖਾ ਹੈ। ਜ਼ਿਕਰਯੋਗ ਹੈ ਕਿ ਹਰ ਸਾਲ ਮੌਨਸੂਨ ਤੋਂ ਪਹਿਲਾਂ ਨਗਰ ਕੌਂਸਲ ਦੇ ਅਧਿਆਰੀ ਇਸ ਨਾਲ ਨਜਿੱਠਣ ਦੇ ਵੱਡੇ ਦਾਅਵੇ ਕਰਦੇ ਹਨ ਪ੍ਰੰਤੂ ਹਰ ਵਾਰੀ ਮੀਂਹ ਪੈਣ ਨਾਲ ਹੀ ਸ਼ਹਿਰ ਦੀਆਂ ਸੜਕਾਂ, ਬਾਜ਼ਾਰਾਂ, ਗਲੀਆਂ ਤੇ ਮੁਹੱਲੇ ਪਾਣੀ ’ਚ ਡੁੱਬ ਜਾਂਦੇ ਹਨ ਅਤੇ ਬਾਰਿਸ਼ ਦੇ ਪਾਣੀ ਨਾਲ ਹੀ ਨਗਰ ਕੌਂਸਲ ਦੇ ਦਾਅਵੇ ਵੀ ਵਹਿ ਜਾਂਦੇ ਹਨ। ਥਾਂ-ਥਾਂ ਭਰੇ ਬਾਰਿਸ਼ ਦੇ ਪਾਣੀ ਵਿੱਚੋਫ ਲੰਘਦੇ ਲੋਕ ਨਗਰ ਕੌਫਸਲ ਦੀ ਕਾਰਗੁਜਾਰੀ ਨੂੰ ਕੋਸਦੇ ਹਨ। ਠੋਸ ਪ੍ਰਬੰਧਾਂ ਨਾਲ ਮਿਲ ਸਕਦੀ ਹੈ ਸਮੱਸਿਆ ਤੋਂ ਨਿਜਾਤ ਸ਼ਹਿਰ ਵਾਸੀ ਰਮੇਸ਼ ਕੁਮਾਰ, ਪੁਸ਼ਪਾ ਦੇਵੀ ਅਤੇ ਕਾਂਤਾ ਗੋਇਲ ਨੇ ਕਿਹਾ ਕਿ ਪਿਛਲੇ ਸਾਲ ਪਹਿਲੀ ਹੀ ਬਾਰਿਸ਼ ਦੌਰਾਨ ਸ਼ਹਿਰ ਦੇ ਵੱਖ-ਵੱਖ ਵਾਰਡਾਂ, ਗਲੀਆਂ, ਮੁਹੱਲਿਆਂ ਅਤੇ ਬਾਜ਼ਾਰਾਂ ਵਿੱਚ ਪਾਣੀ ਭਰ ਗਿਆ ਸੀ, ਜਿਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਜਲ ਨਿਕਾਸੀ ਲਈ ਕੋਈ ਪੱਕੀ ਅਤੇ ਲੰਬੀ ਮਿਆਦ ਦੀ ਯੋਜਨਾ ਨਹੀਂ ਬਣਾਈ ਗਈ। ਤੇਜ਼ ਬਾਰਿਸ਼ ਤੋਂ ਬਾਅਦ ਕਈ-ਕਈ ਦਿਨ ਤੱਕ ਪਾਣੀ ਨਹੀਂ ਸੁੱਕਦਾ। ਉਨ੍ਹਾਂ ਮੰਗ ਕੀਤੀ ਕਿ ਮੌਨਸੂਨ ਤੋਂ ਪਹਿਲਾਂ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ। ਹਰ ਸਾਲ ਡੁੱਬਦੇ ਮੁੱਖ ਬਾਜ਼ਾਰ ਸ਼ਹਿਰ ਦੇ ਕਈ ਇਲਾਕੇ ਹਰ ਸਾਲ ਮੀਂਹ ਦੀ ਮਾਰ ਹੇਠ ਆ ਜਾਂਦੇ ਹਨ। ਇਨ੍ਹਾਂ ਵਿੱਚ ਬੱਸ ਸਟੈਂਡ, ਧੂਰੀ ਗੇਟ, ਸੁਨਾਮੀ ਗੇਟ, ਨਾਭਾ ਗੇਟ, ਐਕਸਚੇਂਜ ਰੋਡ, ਮੁੱਖ ਬਾਜ਼ਾਰ, ਕੋਲਾ ਪਾਰਕ, ਸਬਜ਼ੀ ਮੰਡੀ, ਸਰਕਾਰੀ ਹਸਪਤਾਲ ਅਤੇ ਅਨਾਜ ਮੰਡੀ ਆਦਿ ਸ਼ਾਮਲ ਹਨ, ਜਿੱਥੇ ਦੋ-ਦੋ ਫੁੱਟ ਤੱਕ ਪਾਣੀ ਭਰ ਜਾਂਦਾ ਹੈ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਦਬੂ ਫੈਲ ਜਾਂਦੀ ਹੈ। ਸਭ ਤੋਂ ਵੱਧ ਦਿੱਕਤ ਧੂਰੀ ਗੇਟ ਬੱਸ ਸਟੈਂਡ ਅਤੇ ਸਰਕਾਰੀ ਹਸਪਤਾਲ ਵਿੱਚ ਆਉਣ ਵਾਲੇ ਯਾਤਰੀਆਂ ਅਤੇ ਮਰੀਜ਼ਾਂ ਨੂੰ ਹੁੰਦੀ ਹੈ। ਦਾਅਵਿਆਂ ਨਾਲ ਨਹੀਂ ਸਰਨਾ, ਕੁਝ ਕਰਨਾ ਪੈਣਾ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਹਰ ਸਾਲ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਇਸ ਵਾਰ ਨਾ ਬਾਰਿਸ਼ ਦਾ ਪਾਣੀ ਖੜ੍ਹੇਗਾ ਅਤੇ ਨਾ ਹੀ ਸੀਵਰੇਜ ਓਵਰਫਲੋ ਹੋਵੇਗਾ, ਪਰ ਹਕੀਕਤ ਇਸ ਦੇ ਉਲਟ ਹੁੰਦੀ ਹੈ। ਗਲੀਆਂ ਵਿੱਚ ਦੋ-ਦੋ ਫੁੱਟ ਤੱਕ ਪਾਣੀ ਭਰ ਜਾਂਦਾ ਹੈ ਅਤੇ ਲੋਕ ਦੋ ਮਹੀਨੇ ਤੱਕ ਮੱਛਰਾਂ, ਡੇਂਗੂ, ਚਿਕਨਗੁਨੀਆ ਅਤੇ ਹੋਰ ਬਿਮਾਰੀਆਂ ਦੇ ਖ਼ਤਰੇ ਨਾਲ ਜੂਝਦੇ ਹਨ। ਉਨ੍ਹਾਂ ਕਿਹਾ ਕਿ ਮੱਛਰਾਂ ਦੀ ਰੋਕਥਾਮ ਲਈ ਵੀ ਕੋਈ ਪ੍ਰਭਾਵਸ਼ਾਲੀ ਛਿੜਕਾਅ ਨਹੀਂ ਕੀਤਾ ਜਾਂਦਾ।