- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਹੁਲ ਦੀ ਸੰਗਰੂਰ ਫੇਰੀ ਆਗਾਮੀ ਚੋਣਾਂ ਦਾ ਮੁੱਢ ਬੰਨ੍ਹੇਗੀ:ਚੱਕ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ਼ੇਰਪੁਰ
ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ 4 ਨਵੰਬਰ ਦੀ ਸੰਗਰੂਰ ਫੇਰੀ ਪੰਜਾਬ ਦੀ ਸਿਆਸਤ ਦੀ ਫਿਜ਼ਾ ਬਦਲੇਗੀ। ਇਹ ਵਿਚਾਰ ਕਾਂਗਰਸ ਪਾਰਟੀ ਦੇ ਯੂਥ ਨੇਤਾ ਅਤੇ ਹਲਕਾ ਮਹਿਲ ਕਲਾਂ ਤੋਂ ਦਾਅਵੇਦਾਰ ਕਮਲਜੀਤ ਸਿੰਘ ਚੱਕ ਨੇ ਆਪਣੇ ਨਵੇਂ ਖੋਲ੍ਹੇ ਸ਼ੇਰਪੁਰ ਵਿੱਚ ਚੋਣ ਦਫਤਰ ਵਿਖੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ ਅਤੇ ਇੰਜ ਲੱਗਦਾ ਹੈ ਜਿਵੇਂ ਸੂਫੇ ਅੰਦਰ ਜੰਗਲ ਦਾ ਰਾਜ ਹੋਵੇ ਕਿਉਂਕਿ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ’ਚ ਆਈ ਭਗਵੰਤ ਮਾਨ ਸਰਕਾਰ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਵਧ ਰਹੇ ਨਸ਼ਿਆਂ ਨੂੰ ਕਾਬੂ ਕਰਨ ਵਿੱਚ ਅਸੀਂ ਸਫਲਤਾ ਦਿਖਾਈ ਹੈ ਜਿਸ ਕਰਕੇ ਹਰ ਰੋਜ਼ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਪਿਛਲੇ ਕਰੀਬ ਪੰਜ ਸਾਲਾਂ ਵਿੱਚ ਸੂਬੇ ਦੀ ਹਾਲਤ ਵਿਗੜੀ ਹੈ ਅਤੇ ਨਸ਼ਾ ਤਸ਼ਕਰਾਂ ਨੂੰ ਸਿਆਸੀ ਸਰਪ੍ਰਸਤੀ ਅਤੇ ਪੁਲਿਸ ਪ੍ਰਸ਼ਾਸਨ ਦੀ ਨਿਸ਼ਕਿਰਿਆ ਕਾਰਗੁਜਾਰੀ ਤੇ ਭਰੋਸਾ ਉੱਠਿਆ ਹੈ। ਉਹਨਾਂ ਕਿਹਾ ਕਿ ਜਿੱਥੇ ਰਾਹੁਲ ਦੇ ਆਉਣ ਨਾਲ ਲੋਕਾਂ ਚ ਉਤਸ਼ਾਹ ਵਧਣਾ ਸ਼ੁਰੂ ਹੋ ਗਿਆ ਹੈ ਉੱਥੇ ਪਾਰਟੀ ਹੋਰ ਵੀ ਮਜਬੂਤ ਹੋ ਕੇ ਉਭਰੇਗੀ ਅਤੇ ਆਉਣ ਵਾਲੀਆਂ 2027 ਦੀਆਂ ਚੋਣਾਂ ਅੰਦਰ ਇਸ ਦਾ ਚੰਗਾ ਸੁਨੇਹਾ ਜਾਵੇਗਾ। ਇਸ ਮੌਕੇ ਪਾਰਟੀ ਜਨਰਲ ਸਕੱਤਰ ਪ੍ਰਗਟਪ੍ਰੀਤ ਸਿੰਘ,ਹਰਜਿੰਦਰ ਸਿੰਘ,ਜਗਰੂਪ ਸਿੰਘ ਬਾਠ ਜੀ, ਸਰਪੰਚ ਮੇਜਰ ਸਿੰਘ , ਤਾਰਾ ਸਿੰਘ ਮੌਜੂਦ ਸਨ।