- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਣੇਸ਼ ਮਹਾ ਉਤਸਵ ਦੇ ਛੇਵੇਂ ਦਿਨ ਰਾਧਾ ਅਸ਼ਟਮੀ ਧੂਮਧਾਮ ਨਾਲ ਮਨਾਈ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਰਜਿ. ਅਤੇ ਭਗਤਾਂ ਦੇ ਸਹਿਯੋਗ ਨਾਲ ਗਣਪਤੀ ਪ੍ਰਾਚੀਨ ਮੰਦਰ ਸ੍ਰੀ ਕੇਦਾਰ ਨਾਥ ਵਿਖੇ ਮਨਾਏ ਜਾ ਰਹੇ ਗਣੇਸ਼ ਮਹਾ ਉਤਸਵ ਦੇ ਛੇਵੇਂ ਦਿਨ ਰਾਧਾ ਅਸ਼ਟਮੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਰਾਧਾ ਰਾਣੀ ਨੂੰ ਮਨਪਸੰਦ ਸਬਜ਼ੀ ਅਰਬੀ, ਖੀਰ-ਪੂੜੇ ਤੇ ਤੰਦੂਰੀ ਰੋਟੀ ਦਾ ਪ੍ਰਸ਼ਾਦ ਅਰਪਿਤ ਕੀਤਾ ਗਿਆ, ਉਪਰੰਤ ਸੰਗਤਾਂ ਵਿੱਚ ਲੰਗਰ ਵਰਤਾਇਆ ਗਿਆ। ਸੰਸਥਾਪਕ ਸਤਨਾਮ ਹਸੀਜਾ ਨੇ ਦੱਸਿਆ ਕਿ ਗਣਪਤੀ ਜੀ ਨੂੰ 14 ਸਤੰਬਰ ਨੂੰ ਗਣੇਸ਼ ਚਤੁਰਥੀ ਵਾਲੇ ਦਿਨ ਵਿਧੀ-ਵਿਧਾਨ ਅਤੇ ਪੂਜਾ ਉਪਰੰਤ ਮੰਦਰ ਵਿਖੇ ਸਥਾਪਿਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ 25 ਸਤੰਬਰ ਨੂੰ ਦੁਪਹਿਰ 12 ਵਜੇ ਕੀਰਤਨ ਉਪਰੰਤ ਕੜੀ-ਚਾਵਲ ਅਤੇ ਲੱਡੂਆਂ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ। ਇਸ ਤੋਂ ਬਾਅਦ ਗਣਪਤੀ ਜੀ ਨੂੰ ਸ਼ੋਭਾ ਯਾਤਰਾ ਦੇ ਰੂਪ ਵਿੱਚ ਮੰਦਰ ਤੋਂ ਜਲ ਪ੍ਰਵਾਹ ਲਈ ਲਿਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਗਣਪਤੀ ਸ਼ੋਭਾ ਯਾਤਰਾ ਨੂੰ ਸ਼ਹਿਰ ਦੇ ਮੇਅਰ ਕੁੰਦਨ ਗੋਗੀਆ, ਵਾਰਡ ਨੰਬਰ 32 ਦੇ ਐੱਮਸੀ ਰਣਜੀਤ ਸਿੰਘ ਚੰਡੋਕ ਅਤੇ ਸੰਗਤਾਂ ਦੇ ਸਹਿਯੋਗ ਨਾਲ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ। ਰਾਧਾ ਅਸ਼ਟਮੀ ਮੌਕੇ ਰਾਧਾ ਰਾਣੀ ਦੀਆਂ ਅੱਠ ਸਖੀਆਂ ਦਾ ਸੁਆਗਤ ਕਰਕੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਸ਼ਿਵ ਮੰਡਲੀ ਵੱਲੋਂ ਰਾਧਾ ਰਾਣੀ ਦੇ ਭਜਨ-ਕੀਰਤਨ ਕੀਤੇ ਗਏ। ਖ਼ਾਸ ਤੌਰ ’ਤੇ ‘ਬਰਸਾਨੇ ਵਾਲੀ ਰਾਧਾ’ ਅਤੇ ‘ਰਾਧੇ ਰਾਧੇ ਸ਼ਿਆਮ ਮਿਲਾ ਦੇ’ ਭਜਨਾਂ ’ਤੇ ਸੰਗਤਾਂ ਭਗਤੀ ਵਿੱਚ ਝੂਮ ਉੱਠੀਆਂ। ਇਸ ਮੌਕੇ ਸੰਗਤਾਂ ਨੇ ਅਰਬੀ ਦੀ ਸਬਜ਼ੀ, ਖੀਰ-ਪੂੜੇ ਅਤੇ ਤੰਦੂਰੀ ਰੋਟੀ ਦਾ ਪ੍ਰਸ਼ਾਦ ਛਕਿਆ ਅਤੇ ਧਾਰਮਿਕ ਸਮਾਗਮ ਦਾ ਆਨੰਦ ਮਾਣਿਆ।